'ਆਪ' ਤੇ ਅਕਾਲੀ ਦਲ ਵਿਚਾਲੇ ਫਸਵਾਂ ਮੁਕਾਬਲਾ; 14 ਵੋਟਾਂ ਨਾਲ ਜਿੱਤਿਆ ਉਮੀਦਵਾਰ, ਪੜ੍ਹੋ ਪੂਰੇ ਵੇਰਵੇ

Wednesday, Dec 17, 2025 - 12:30 PM (IST)

'ਆਪ' ਤੇ ਅਕਾਲੀ ਦਲ ਵਿਚਾਲੇ ਫਸਵਾਂ ਮੁਕਾਬਲਾ; 14 ਵੋਟਾਂ ਨਾਲ ਜਿੱਤਿਆ ਉਮੀਦਵਾਰ, ਪੜ੍ਹੋ ਪੂਰੇ ਵੇਰਵੇ

ਮਾਛੀਵਾੜਾ (ਟੱਕਰ): ਮਾਛੀਵਾੜਾ ਬਲਾਕ ਵਿਚ ਬਲਾਕ ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਦੀਆਂ ਵੋਟਾਂ ਦੀ ਗਿਣਤੀ ਜਾਰੀ ਹੈ। ਇੱਥੇ ਫ਼ਿਲਹਾਲ ਆਮ ਆਦਮੀ ਪਾਰਟੀ ਦਾ ਪਲੜਾ ਭਾਰੀ ਨਜ਼ਰ ਆ ਰਿਹਾ ਹੈ, ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਵੀ ਵੋਟ ਬੈਂਕ ਵਧਿਆ ਹੈ ਤੇ ਜ਼ਿਆਦਾਤਰ ਸੀਟਾਂ 'ਤੇ ਦੋਹਾਂ ਪਾਰਟੀਆਂ ਵਿਚਾਲੇ ਫਸਵਾਂ ਮੁਕਾਬਲਾ ਹੋਇਆ ਹੈ। ਜਾਣਕਾਰੀ ਮੁਤਾਬਕ ਮਾਛੀਵਾੜਾ ਦੇ 16 ਜ਼ੋਨਾਂ ਵਿਚੋਂ 4 ਜ਼ੋਨਾਂ ਵਿਚ ਆਮ ਆਦਮੀ ਪਾਰਟੀ ਨੇ ਜਿੱਤ ਹਾਸਲ ਕਰ ਲਈ ਹੈ, ਜਦਕਿ ਬਾਕੀ ਸੀਟਾਂ ਲਈ ਗਿਣਤੀ ਜਾਰੀ ਹੈ। 

ਜਾਣਕਾਰੀ ਮੁਤਾਬਕ ਕਕਰਾਲਾ ਜ਼ੋਨ ਤੋਂ ਪਹਿਲਾਂ ਹੀ ਆਮ ਆਦਮੀ ਪਾਰਟੀ ਦਾ ਉਮੀਦਵਾਰ ਬਿਨਾਂ ਮੁਕਾਬਲਾ ਜੇਤੂ ਰਿਹਾ ਸੀ। ਅੱਜ ਹੋ ਰਹੀ 15 ਜ਼ੋਨਾਂ ਦੀਆਂ ਵੋਟਾਂ ਦੀ ਗਿਣਤੀ ਵਿਚ ਆਮ ਆਦਮੀ ਪਾਰਟੀ ਦੇ 3 ਉਮੀਦਵਾਰ ਜੇਤੂ ਰਹੇ ਹਨ। ਇਸ ਦੌਰਾਨ ਖੀਨੀਆ ਜ਼ੋਨ ਵਿਚ ਬੇਹੱਦ ਫਸਵਾਂ ਮੁਕਾਬਲਾ ਵੇਖਣ ਨੂੰ ਮਿਲਿਆ, ਪਰ ਆਖ਼ਿਰਕਾਰ 'ਆਪ' ਉਮੀਦਵਾਰ ਜਸਬੀਰ ਸਿੰਘ ਨੇ ਸਿਰਫ਼ 14 ਵੋਟਾਂ ਦੇ ਫਰਕ ਨਾਲ ਜਿੱਤ ਪ੍ਰਾਪਤ ਕਰ ਲਈ। ਇਸ ਤੋਂ ਇਲਾਵਾ ਮਾਛੀਵਾੜਾ ਖਾਮ ਤੇ ਬਲੋਰਪੁਰ ਜ਼ੋਨ ਤੋਂ ਵੀ ਆਮ ਆਦਮੀ ਪਾਰਟੀ ਜੇਤੂ ਰਹੀ ਹੈ। ਦੂਜੇ ਪਾਸੇ ਜ਼ਿਲ੍ਹਾ ਪ੍ਰੀਸ਼ਦ ਨੀਲੋ ਕਲਾਂ ਵਿਚ ਸ਼੍ਰੋਮਣੀ ਅਕਾਲੀ ਦਲ ਦਾ ਉਮੀਦਵਾਰ ਤਕਰੀਬਨ 100 ਵੋਟਾਂ ਦੇ ਫ਼ਰਕ ਨਾਲ ਅੱਗੇ ਚੱਲ ਰਿਹਾ ਹੈ। ਬਾਕੀ ਸੀਟਾਂ 'ਤੇ ਵੀ ਅਕਾਲੀ ਦਲ ਦਾ ਵੋਟ ਬੈਂਕ ਵਧਿਆ ਹੈ ਤੇ ਜਿੱਤ-ਹਾਰ ਦਾ ਫ਼ੈਸਲਾ ਕਾਫ਼ੀ ਘੱਟ ਵੋਟਾਂ ਦੇ ਫ਼ਰਕ ਨਾਲ ਹੀ ਹੋਣ ਦੀ ਸੰਭਾਵਨਾ ਹੈ। 


author

Anmol Tagra

Content Editor

Related News