ਦਾਜ ਦੇ ਲੋਭੀਆਂ ਨੇ 17 ਸਾਲਾ ਲੜਕੀ ਨੂੰ ਜਿਊਂਦਿਆਂ ਸਾੜਿਆ

Sunday, Dec 08, 2019 - 08:26 PM (IST)

ਦਾਜ ਦੇ ਲੋਭੀਆਂ ਨੇ 17 ਸਾਲਾ ਲੜਕੀ ਨੂੰ ਜਿਊਂਦਿਆਂ ਸਾੜਿਆ

ਅਗਰਤਲਾ— ਦੱਖਣੀ ਤ੍ਰਿਪੁਰਾ ਜ਼ਿਲੇ 'ਚ ਦਾਜ ਨੂੰ ਲੈ ਕੇ 17 ਸਾਲਾ ਇਕ ਲੜਕੀ ਨੂੰ ਉਸ ਦੇ ਮੰਗੇਤਰ ਤੇ ਉਸਦੀ ਮਾਂ ਨੇ ਕਥਿਤ ਤੌਰ 'ਤੇ ਅੱਗ ਲਗਾ ਕੇ ਜਿਊਂਦਿਆਂ ਸਾੜ ਦਿੱਤਾ। ਪੁਲਸ ਨੇ ਦੱਸਿਆ ਕਿ ਲੜਕੀ ਦੀ ਹੱਤਿਆ ਉਸ ਦੇ ਮੰਗੇਤਰ ਤੇ ਉਸਦੀ ਮਾਂ ਨੇ ਕਥਿਤ ਤੌਰ 'ਤੇ ਕਰ ਦਿੱਤੀ ਕਿਉਂਕਿ ਲੜਕੀ ਦੇ ਪਰਿਵਾਰ ਵਾਲਿਆਂ ਨੇ ਆਪਣੀ ਆਰਥਿਕ ਸਥਿਤੀ ਦਾ ਹਵਾਲਾ ਦਿੰਦੇ ਹੋਏ 50 ਹਜ਼ਾਰ ਰੁਪਏ ਦਾਜ ਦੀ ਰਾਸ਼ੀ ਦੇਣ ਤੋਂ ਇਨਕਾਰ ਕਰ ਦਿੱਤਾ ਸੀ। ਐਤਵਾਰ ਨੂੰ ਇਕ ਪੁਲਸ ਅਧਿਕਾਰੀ ਨੇ ਦੱਸਿਆ ਕਿ ਇਥੇ ਜੀ. ਪੀ. ਪੰਤ ਹਸਪਤਾਲ 'ਚ ਉਸ ਨੂੰ ਦਾਖਲ ਕਰਵਾਇਆ ਗਿਆ ਸੀ। ਉਹ 90 ਫੀਸਦੀ ਤੱਕ ਝੁਲਸ ਗਈ ਸੀ ਤੇ ਬਾਅਦ 'ਚ ਉਸਦੀ ਮੌਤ ਹੋ ਗਈ। ਦੱਖਣੀ ਤ੍ਰਿਪੁਰਾ ਦੇ ਸੰਤਰੀ ਬਾਜ਼ਾਰ ਪੁਲਸ ਥਾਣੇ ਦੇ ਇੰਚਾਰਜ ਨਾਰਾਇਣ ਚੰਦਰ ਸ਼ਾਹ ਨੇ ਕਿਹਾ ਕਿ ਅਜੇ ਰੁਦਰਪਾਲ (21) ਤੇ ਉਸ ਦੀ ਮਾਂ ਮਿਨਾਤੀ ਨੂੰ ਲੜਕੀ ਦੇ ਪਰਿਵਾਰ ਵਾਲਿਆਂ ਦੀ ਸ਼ਿਕਾਇਤ ਤੋਂ ਬਾਅਦ ਗ੍ਰਿਫਤਾਰ ਕਰ ਲਿਆ ਗਿਆ ਹੈ।


author

KamalJeet Singh

Content Editor

Related News