ਟਰੱਕ ਚੋਂ ਮਿਲੀ ਲਾਸ਼ ਦਾ ਦੋਸ਼ੀ ਨੇ ਖੁਦ ਕੀਤਾ ਖੁਲਾਸਾ

09/26/2017 5:32:00 PM

ਮੁਜੱਫਰਨਗਰ— ਬੀਤੇ ਕੁਝ ਦਿਨ ਪਹਿਲਾਂ ਇਕ ਟਰੱਕ 'ਚ ਮਿਲੀ ਮਹਿਲਾ ਦੀ ਸ਼ੱਕੀ ਮਾਮਲੇ ਦਾ ਖੁਲਾਸਾ ਪੁਲਸ ਨੇ ਕਰ ਦਿੱਤਾ ਹੈ। ਪੁਲਸ ਨੇ ਮਹਿਲਾ ਦਾ ਗੈਂਗਰੇਪ ਅਤੇ ਹੱਤਿਆ ਕਰਨ ਦੇ ਦੋਸ਼ 'ਚ ਸੀਤਾਪੁਰ ਦੇ ਰਹਿਣ ਵਾਲ ਟਰੱਕ ਡਰਾਈਵਰ ਰਿਜਵਾਨ ਨੂੰ ਗ੍ਰਿਫਤਾਰ ਕੀਤਾ ਹੈ।

PunjabKesari


ਜਾਣਕਾਰੀ ਅਨੁਸਾਰ ਮੰਸੂਰਪੁਰ ਥਾਣਾ ਇਲਾਕੇ 'ਚ ਨੈਸ਼ਨਲ ਹਾਈਵੇ 58 'ਤੇ 19 ਸਤੰਬਰ ਨੂੰ ਇਕ ਟਰੱਕ 'ਚ ਮਹਿਲਾ ਦੀ ਲਾਸ਼ ਬਰਾਮਦ ਕੀਤੀ ਗਈ। ਟਰੱਕ 'ਚ ਸਕ੍ਰੈਪ ਭਰਿਆ ਹੋਇਆ ਸੀ। ਇਹ ਟਰੱਕ ਭਾਰ ਲਈ ਧਰਮ ਕੰਡੇ 'ਤੇ ਆਇਆ ਸੀ। ਕਰਮਚਾਰੀਆਂ ਨੇ ਟਰੱਕ ਦੇ ਕੈਬਿਨ 'ਚ ਜਾ ਕੇ ਦੇਖਿਆ ਤਾਂ ਇਕ ਕੰਬਲ ਤੋਂ ਢੱਕੀ ਮਹਿਲਾ ਦੀ ਲਾਸ਼ ਸੀ। ਪੁਲਸ ਨੂੰ ਸੂਚਨਾ ਦਿੱਤੀ ਗਈ ਪਰ ਇਸ ਵਿਚਕਾਰ ਟਰੱਕ ਡਰਾਈਵਰ ਅਤੇ ਸਟਾਫ ਮੌਕੇ ਤੋਂ ਫਰਾਰ ਹੋ ਗਿਆ। ਪੁਲਸ ਨੇ ਸ਼ਨਾਖਤ 'ਚ ਡਰਾਈਵਰ ਨੂੰ ਗ੍ਰਿਫਤਾਰ ਕੀਤਾ ਹੈ।

PunjabKesari


ਪੁੱਛਗਿਛ 'ਚ ਦੋਸ਼ੀ ਰਿਜਵਾਨ ਨੇ ਦੱਸਿਆ ਕਿ ਮੇਹਰਜਹਾ ਨੇ ਬਿਜਨੌਰ ਜਾਣ ਲਈ ਲਿਫਟ ਲਈ ਸੀ। ਰਸਤੇ 'ਚ ਦੋਸ਼ੀ ਰਿਜਵਾਨ ਦੂਜੇ ਡਰਾਈਵਰ ਅਤੇ ਹੈਲਪਰ ਨੇ ਸ਼ਰਾਬ ਪੀਤੀ ਅਤੇ ਚੱਲਦੇ ਟਰੱਕ 'ਚ ਉਸ ਨਾਲ ਗੈਂਗਰੇਪ ਕੀਤਾ। ਉਹ ਪੁਲਸ ਨੂੰ ਦੱਸਣ ਜਾਣ ਦੀ ਧਮਕੀ ਦੇ ਰਹੀ ਸੀ। ਇਸ ਡਰ ਤੋਂ ਉਸ ਦਾ ਗਲਾ ਘੁੱਟ ਦਿੱਤਾ। ਸਵੇਰ ਹੋ ਚੁੱਕੀ ਸੀ, ਇਸ ਲਈ ਅਸੀਂ ਲਾਸ਼ ਨੂੰ ਠਿਕਾਣੇ ਨਹੀਂ ਲਗਾ ਸਕੇ ਅਤੇ ਲਾਸ਼ ਨੂੰ ਟਰੱਕ 'ਚ ਹੀ ਲੁੱਕਾ ਦਿੱਤਾ।

ਐੈੱਸ. ਪੀ. ਸਿਟੀ ਓਮਬੀਰ ਸਿੰਘ ਨੇ ਦੱਸਿਆ ਹੈ ਕਿ ਮਹਿਲਾ ਦੀ ਪਛਾਣ ਮੁਰਾਦਾਬਾਦ ਦੀ ਰਹਿਣ ਵਾਲੀ ਮੇਹਰਜਹਾ ਦੇ ਰੂਪ 'ਚ ਹੋਈ ਹੈ। ਪੁਲਸ ਜਾਂਚ 'ਚ ਰਿਜਵਾਨ ਦਾ ਨਾਮ ਸਾਹਮਣੇ ਆਇਆ, ਉਸ ਨੂੰ ਫੜ੍ਹਿਆ ਤਾਂ ਹੱਤਿਆਕਾਂਡ ਦਾ ਖੁਲਾਸਾ ਹੋ ਗਿਆ। ਉਸ ਦੇ ਖਿਲਾਫ ਕੇਸ ਦਰਜ ਕਰਕੇ ਜੇਲ 'ਚ ਭੇਜ ਦਿੱਤਾ ਗਿਆ ਹੈ।


Related News