ਬੈੱਡ ''ਚੋਂ ਮਿਲੀ ਸਾਬਕਾ ਫ਼ੌਜੀ ਦੀ ਲਾਸ਼ ਦੇ ਮਾਮਲੇ ''ਚ ਝੂਠੇ ਫਸਾਏ ਕਿਰਾਏਦਾਰ ਸਨੋਜ ਨੂੰ ਜੇਲ ਤੋਂ ਕਰਵਾਇਆ ਡਿਸਚਾਰਜ

Wednesday, Jun 26, 2024 - 11:22 AM (IST)

ਬੈੱਡ ''ਚੋਂ ਮਿਲੀ ਸਾਬਕਾ ਫ਼ੌਜੀ ਦੀ ਲਾਸ਼ ਦੇ ਮਾਮਲੇ ''ਚ ਝੂਠੇ ਫਸਾਏ ਕਿਰਾਏਦਾਰ ਸਨੋਜ ਨੂੰ ਜੇਲ ਤੋਂ ਕਰਵਾਇਆ ਡਿਸਚਾਰਜ

ਜਲੰਧਰ (ਜ. ਬ.)–7 ਮਈ ਨੂੰ ਗਦਾਈਪੁਰ ਵਿਚ ਰਹਿੰਦੀ ਹਿਮਾਚਲੀ ਦੇਵੀ ਦੇ ਘਰ ਵਿਚੋਂ ਮਿਲੀ ਸਾਬਕਾ ਫ਼ੌਜੀ ਦੀ ਲਾਸ਼ ਦੇ ਮਾਮਲੇ ਵਿਚ ਝੂਠੇ ਫਸਾਏ ਗਏ ਮੁਲਜ਼ਮ ਔਰਤ ਦੇ ਸਾਬਕਾ ਕਿਰਾਏਦਾਰ ਨੂੰ ਪੁਲਸ ਨੇ ਬੇਕਸੂਰ ਹੋਣ ’ਤੇ ਜੇਲ ਤੋਂ ਡਿਸਚਾਰਜ ਕਰਵਾ ਲਿਆ ਹੈ। ਸਨੋਜ ਨੂੰ ਚੌਂਕੀ ਫੋਕਲ ਪੁਆਇੰਟ ਦੀ ਪੁਲਸ ਕਪੂਰਥਲਾ ਤੋਂ ਲਿਆਈ ਹੈ, ਜੋ ਹੁਣ ਆਪਣੇ ਘਰ ਵਿਚ ਰਹਿ ਰਿਹਾ ਹੈ। ਪੁਲਸ ਦੀ ਮੰਨੀਏ ਤਾਂ ਜਲਦ ਉਸਨੂੰ ਕਲੀਨ ਚਿੱਟ ਵੀ ਮਿਲ ਜਾਵੇਗੀ।

ਹਿਮਾਚਲੀ ਨੇ ਪੁਲਸ ਨੂੰ ਝਕਾਨੀ ਦੇਣ ਲਈ ਪਹਿਲਾਂ ਤਾਂ ਮ੍ਰਿਤਕ ਦਾ ਨਾਂ ਗਲਤ ਦੱਸਿਆ ਸੀ ਅਤੇ ਕੁਝ ਦਿਨਾਂ ਬਾਅਦ ਇਹ ਵੀ ਖ਼ੁਲਾਸਾ ਹੋ ਗਿਆ ਕਿ ਜਿਸ ਸਨੋਜ ਨੂੰ ਪੁਲਸ ਨੇ ਹਿਮਾਚਲੀ ਦੇ ਬਿਆਨਾਂ ’ਤੇ ਗ੍ਰਿਫ਼ਤਾਰ ਕੀਤਾ ਸੀ, ਉਹ ਬੇਕਸੂਰ ਹੈ। ਸਾਬਕਾ ਫ਼ੌਜੀ ਦੀ ਲਾਸ਼ ਨੂੰ ਬੈੱਡ ਬਾਕਸ ਵਿਚ ਪਾਉਣ ਲਈ ਹਿਮਾਚਲੀ ਨੇ ਸਨੋਜ ਨਹੀਂ, ਸਗੋਂ ਆਪਣੇ ਸਾਬਕਾ ਪ੍ਰੇਮੀ ਰਮੇਸ਼ ਕੁਮਾਰ ਮੂਲ ਨਿਵਾਸੀ ਆਜ਼ਮਗੜ੍ਹ, ਹਾਲ ਨਿਵਾਸੀ ਗੁੱਜਾਪੀਰ ਦੀ ਮਦਦ ਲਈ ਸੀ।

ਇਹ ਵੀ ਪੜ੍ਹੋ- ਪ੍ਰਸਿੱਧ ਪੰਜਾਬੀ ਸੂਫ਼ੀ ਗਾਇਕ ਨਾਲ ਵਾਪਰਿਆ ਵੱਡਾ ਹਾਦਸਾ, ਕਾਰ ਦੇ ਉੱਡੇ ਪਰਖੱਚੇ

ਪੁਲਸ ਨੇ ਰਮੇਸ਼ ਨੂੰ ਗ੍ਰਿਫ਼ਤਾਰ ਕਰ ਲਿਆ ਸੀ। 13 ਮਈ ਨੂੰ ਹਿਮਾਚਲੀ ਦੇ ਇਸ ਝੂਠ ਤੋਂ ਪਰਦਾ ਉੱਠਿਆ ਸੀ, ਜਿਸ ਦੇ ਬਾਅਦ ਤੋਂ ਹੀ ਪੁਲਸ ਨੇ ਸਨੋਜ ਨੂੰ ਜੇਲ ਵਿਚੋਂ ਛੁਡਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਸੀ। ਸਾਬਕਾ ਫੌਜੀ ਦੀ ਮੌਤ ਤੋਂ ਬਾਅਦ ਹਿਮਾਚਲੀ ਨੇ ਰਮੇਸ਼ ਨੂੰ ਫੋਨ ਕਰ ਕੇ ਆਪਣੇ ਘਰ ਬੁਲਾਇਆ ਸੀ ਅਤੇ ਸਨੋਜ ਦਾ ਨਾਂ ਇਸ ਲਈ ਲੈ ਲਿਆ ਕਿਉਂਕਿ ਉਸਨੇ ਹਿਮਾਚਲੀ ਦੇ ਕਥਿਤ ਪਤੀ ਦੇ ਕਹਿਣ ’ਤੇ ਉਸਦਾ ਕਿਰਾਏ ਦਾ ਕਮਰਾ ਛੱਡ ਦਿੱਤਾ ਸੀ ਅਤੇ ਕਿਤੇ ਹੋਰ ਰਹਿ ਰਿਹਾ ਸੀ, ਜਦੋਂ ਕਿ ਹਿਮਾਚਲੀ ਦੇ ਅਨੁਸਾਰ ਉਹ ਉਸਦਾ ਨਾਂ ਵੀ ਬਦਨਾਮ ਕਰ ਰਿਹਾ ਸੀ। ਰਮੇਸ਼ ਨੂੰ ਪੁਲਸ ਨੇ 13 ਮਈ ਨੂੰ ਹੀ ਗ੍ਰਿਫ਼ਤਾਰ ਕਰ ਕੇ ਜੇਲ ਭੇਜ ਦਿੱਤਾ ਸੀ। ਦੂਜੇ ਪਾਸੇ ਸਾਬਕਾ ਫ਼ੌਜੀ ਦੀ ਪੋਸਟਮਾਰਟਮ ਰਿਪੋਰਟ ਵਿਚ ਮੌਤ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ, ਜਿਸ ਕਾਰਨ ਪੁਲਸ ਹੁਣ ਉਸਦੇ ਡੀ. ਐੱਨ. ਏ. ਟੈਸਟ ਦੀ ਰਿਪੋਰਟ ਦੀ ਉਡੀਕ ਕਰ ਰਹੀ ਹੈ।

ਇਹ ਵੀ ਪੜ੍ਹੋ- ਸੁਖਬੀਰ ਬਾਦਲ ਦਾ ਵੱਡਾ ਇਲਜ਼ਾਮ, ਅਕਾਲੀ ਦਲ ਨੂੰ ਤੋੜਣ ਪਿੱਛੇ ਭਾਜਪਾ ਤੇ ਏਜੰਸੀਆਂ ਦਾ ਹੱਥ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

shivani attri

Content Editor

Related News