ਸ਼ੱਕੀ ਹਾਲਤ ’ਚ ਰੇਲ ਗੱਡੀ ’ਚੋਂ ਪੁਲਸ ਕਾਂਸਟੇਬਲ ਦੀ ਲਾਸ਼ ਬਰਾਮਦ

05/27/2024 6:04:23 PM

ਬਠਿੰਡਾ (ਸੁਖਵਿੰਦਰ) : ਸ਼ੱਕੀ ਹਾਲਤ ਵਿਚ ਬਠਿੰਡਾ ਰੇਲਵੇ ਸਟੇਸ਼ਨ’ਤੇ ਪਹੁੰਚੀ ਇਕ ਰੇਲ ’ਚੋਂ ਪੁਲਸ ਕਾਂਸਟੇਬਲ ਦੀ ਲਾਸ਼ ਬਰਾਮਦ ਹੋਈ ਹੈ। ਮ੍ਰਿਤਕ ਦੀ ਲਾਸ਼ ਨੂੰ ਪੁਲਸ ਕਾਰਵਾਈ ਤੋਂ ਬਾਅਦ ਨੋਜਵਾਨ ਵੈਲਫੇਅਰ ਸੁਸਾਇਟੀ ਦੇ ਵਾਲੰਟੀਅਰਾਂ ਵਲੋਂ ਹਸਪਤਾਲ ਪਹੁੰਚਾਇਆ। ਜਾਣਕਾਰੀ ਅਨੁਸਾਰ ਬਠਿੰਡਾ ਦੇ ਪਲੇਟਫਾਰਮ ਨੰਬਰ 6 'ਤੇ ਪਹੁੰਚੀ ਇਕ ਰੇਲ ਗੱਡੀ ਵਿਚ ਇਕ ਪੁਲਸ ਮੁਲਾਜ਼ਮ ਦੀ ਲਾਸ਼ ਪਈ ਹੋਣ ਦੀ ਸੂਚਨਾ ਮਿਲੀ ਸੀ। 

ਸੂਚਨਾ ਮਿਲਣ 'ਤੇ ਸੰਸਥਾ ਦੇ ਵਾਲੰਟੀਅਰ ਮੋਨੂੰ ਸ਼ਰਮਾ, ਹਰਸ਼ਿਤ ਚਾਵਲਾ ਮੌਕੇ 'ਤੇ ਪਹੁੰਚੇ। ਮ੍ਰਿਤਕ ਦੀ ਲਾਸ਼ ਰੇਲ ਗੱਡੀ ਵਿਚ ਪਈ ਸੀ। ਮ੍ਰਿਤਕ ਦੀ ਸ਼ਨਾਖਤ ਵਿਨੋਦ ਕੁਮਾਰ ਪੁੱਤਰ ਸੁਰਜੀਤ ਸਿੰਘ ਵਾਸੀ ਅਬੋਹਰ ਵਜੋਂ ਹੋਈ। ਸੂਤਰਾਂ ਅਨੁਸਾਰ ਪੁਲਸ ਵਿਚ ਕਾਂਸਟੇਬਲ ਵਜੋਂ ਤੈਨਾਤ ਸੀ ਅਤੇ ਫਰੀਦਕੋਟ ਵਿਖੇ ਡਿਊਟੀ ਕਰਕੇ ਵਾਪਿਸ ਘਰ ਜਾ ਰਿਹਾ ਸੀ। ਫਿਲਹਾਲ ਪੁਲਸ ਵਲੋਂ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।


Gurminder Singh

Content Editor

Related News