ਆਦਿਵਾਸੀ ਨੌਜਵਾਨ ਨੂੰ ਸ਼ਰੇਆਮ ਕੁੱਟਿਆ, ਬੰਨ੍ਹਵਾਏ ਬੂਟਾਂ ਦੇ ਤਸਮੇ, ਬਦਮਾਸ਼ ’ਤੇ ਲੱਗਾ ਐੱਨ. ਐੱਸ. ਏ.

Wednesday, Aug 21, 2024 - 09:16 PM (IST)

ਆਦਿਵਾਸੀ ਨੌਜਵਾਨ ਨੂੰ ਸ਼ਰੇਆਮ ਕੁੱਟਿਆ, ਬੰਨ੍ਹਵਾਏ ਬੂਟਾਂ ਦੇ ਤਸਮੇ, ਬਦਮਾਸ਼ ’ਤੇ ਲੱਗਾ ਐੱਨ. ਐੱਸ. ਏ.

ਇੰਦੌਰ (ਮੱਧ ਪ੍ਰਦੇਸ਼), (ਭਾਸ਼ਾ)- ਇੰਦੌਰ ’ਚ ਗਲਤ ਤਰੀਕੇ ਨਾਲ ਗੱਡੀ ਚਲਾਉਣ ਦੇ ਮਾਮੂਲੀ ਵਿਵਾਦ ’ਤੇ ਜਨਜਾਤੀ ਭਾਈਚਾਰੇ ਦੇ 22 ਸਾਲਾ ਨੌਜਵਾਨ ਨੂੰ ਸ਼ਰੇਆਮ ਕੁੱਟ ਕੇ ਉਸ ਕੋਲੋਂ ਬੂਟਾਂ ਦੇ ਤਸਮੇ ਬੰਨ੍ਹਵਾਉਣ ਦੇ ਦੋਸ਼ ਹੇਠ ਗ੍ਰਿਫਤਾਰ ਬਦਮਾਸ਼ ਖਿਲਾਫ ਜ਼ਿਲਾ ਪ੍ਰਸ਼ਾਸਨ ਨੇ ਰਾਸ਼ਟਰੀ ਸੁਰੱਖਿਆ ਕਾਨੂੰਨ (ਐੱਨ. ਐੱਸ. ਏ.) ਤਹਿਤ ਹੁਕਮ ਜਾਰੀ ਕੀਤਾ ਹੈ। ਪੁਲਸ ਦੇ ਇਕ ਅਧਿਕਾਰੀ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ।

ਪੁਲਸ ਦੇ ਡਿਪਟੀ ਕਮਿਸ਼ਨਰ (ਡੀ. ਸੀ. ਪੀ.) ਰਿਸ਼ੀਕੇਸ਼ ਮੀਨਾ ਨੇ ਦੱਸਿਆ ਕਿ ਭੰਵਰਕੂਆਂ ਥਾਣਾ ਖੇਤਰ ’ਚ ਰਿਤੇਸ਼ ਰਾਜਪੂਤ (28) ਨੇ ਸਹੀ ਤਰੀਕੇ ਨਾਲ ਗੱਡੀ ਨਾ ਚਲਾਉਣ ਦੀ ਗੱਲ ਨੂੰ ਲੈ ਕੇ ਹੋਏ ਵਿਵਾਦ ਵਿਚ 22 ਸਾਲ ਦੇ ਆਦਿਵਾਸੀ ਨੌਜਵਾਨ ਨਾਲ 18 ਅਗਸਤ ਦੀ ਸਵੇਰ ਨੂੰ ਕੁੱਟਮਾਰ ਕੀਤੀ ਸੀ। ਉਨ੍ਹਾਂ ਦੱਸਿਆ ਕਿ ਪੁਲਸ ਦੀ ਸਿਫਾਰਿਸ਼ ’ਤੇ ਜ਼ਿਲਾ ਪ੍ਰਸ਼ਾਸਨ ਨੇ ਰਾਜਪੂਤ ਖਿਲਾਫ ਐੱਨ. ਐੱਸ. ਏ. ਤਹਿਤ ਗ੍ਰਿਫਤਾਰੀ ਵਾਰੰਟ ਜਾਰੀ ਕੀਤਾ ਹੈ। ਆਦਿਵਾਸੀ ਨੌਜਵਾਨ ਨੂੰ ਸ਼ਰੇਆਮ ਕੁੱਟਣ ਅਤੇ ਉਸ ਕੋਲੋਂ ਬੂਟਾਂ ਦੇ ਤਸਮੇ ਬੰਨ੍ਹਵਾਉਣ ਦੀ ਘਟਨਾ ਸੀ. ਸੀ. ਟੀ. ਵੀ. ਕੈਮਰੇ ਵਿਚ ਕੈਦ ਹੋ ਗਈ ਸੀ।


author

Rakesh

Content Editor

Related News