''ਕੁੱਤੇ'' ਨੇ ਕਰਾ''ਤੀ ਲੜਾਈ ! ਕਸਰਤ ਕਰਦੇ ਲੋਕਾਂ ਨੇ ਕੁੱਟਿਆ ਨੌਜਵਾਨ, ਵੀਡੀਓ ਵਾਇਰਲ
Saturday, Mar 07, 2026 - 11:30 AM (IST)
ਬੈਂਗਲੁਰੂ- ਬੈਂਗਲੁਰੂ ਦੀ ਇਕ ਹਾਈ-ਰਾਈਜ਼ ਸੋਸਾਇਟੀ ਤੋਂ ਇਕ ਹੈਰਾਨ ਕਰ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ, ਜਿੱਥੇ ਪਾਲਤੂ ਕੁੱਤੇ ਨੂੰ ਟਹਿਲਾਉਣ ਨੂੰ ਲੈ ਕੇ ਹੋਈ ਮਾਮੂਲੀ ਬਹਿਸ ਖੂਨੀ ਹੰਗਾਮੇ 'ਚ ਬਦਲ ਗਈ। ਇਹ ਸਾਰੀ ਘਟਨਾ ਸੀਸੀਟੀਵੀ (CCTV) 'ਚ ਕੈਦ ਹੋ ਗਈ ਹੈ, ਜਿਸ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ।
ਕੀ ਹੈ ਪੂਰਾ ਮਾਮਲਾ?
ਇਹ ਘਟਨਾ ਵਾਰਥੁਰ ਸਥਿਤ 'ਬ੍ਰਿਗੇਡ ਯੂਟੋਪੀਆ ਈਸਟ ਐਂਟੋਪੀਆ ਅਪਾਰਟਮੈਂਟ' ਦੀ ਹੈ। ਜਾਣਕਾਰੀ ਮੁਤਾਬਕ, ਸੋਸਾਇਟੀ ਦੇ ਨਿਵਾਸੀ ਤਰੁਣ ਅਰੋੜਾ ਆਪਣੇ ਪਾਲਤੂ ਕੁੱਤੇ ਨੂੰ ਟਹਿਲਾਉਣ ਲਈ ਬਾਹਰ ਆਏ ਸਨ। ਦੱਸਿਆ ਜਾ ਰਿਹਾ ਹੈ ਕਿ ਅਪਾਰਟਮੈਂਟ 'ਚ ਬਜ਼ੁਰਗਾਂ ਲਈ ਇਕ ਵੱਖਰਾ ਵਾਕਿੰਗ ਅਤੇ ਐਕਸਰਸਾਈਜ਼ ਜ਼ੋਨ ਬਣਾਇਆ ਗਿਆ ਹੈ। ਇਲਜ਼ਾਮ ਹੈ ਕਿ ਤਰੁਣ ਆਪਣੇ ਕੁੱਤੇ ਨੂੰ ਉਸੇ ਖੇਤਰ ਦੇ ਕੋਲ ਲੈ ਆਇਆ ਅਤੇ ਕੁੱਤੇ ਨੇ ਉੱਥੇ ਪਿਸ਼ਾਬ ਕਰ ਦਿੱਤਾ, ਜਿਸ 'ਤੇ ਉੱਥੇ ਮੌਜੂਦ ਬਜ਼ੁਰਗਾਂ ਨੇ ਇਤਰਾਜ਼ ਜਤਾਇਆ।
Varthur, Bengaluru: Senior citizens give it back to a dog owner after his dog urinates in their walking area! 😂😂pic.twitter.com/V3pZv6CGS3
— Shilpa (@shilpa_cn) March 6, 2026
ਬਹਿਸ ਤੋਂ ਬਾਅਦ ਚੱਲੇ ਲੱਤਾਂ-ਮੁੱਕੇ
ਦੇਖਦੇ ਹੀ ਦੇਖਦੇ ਇਹ ਬਹਿਸ ਹੱਥੋਪਾਈ ਤੱਕ ਪਹੁੰਚ ਗਈ। ਤਰੁਣ ਅਰੋੜਾ ਦਾ ਇਲਜ਼ਾਮ ਹੈ ਕਿ 7 ਤੋਂ 8 ਬਜ਼ੁਰਗਾਂ ਨੇ ਮਿਲ ਕੇ ਉਸ 'ਤੇ ਹਮਲਾ ਕੀਤਾ ਅਤੇ ਉਸ ਨੂੰ ਲੱਤਾਂ-ਮੁੱਕਿਆਂ ਨਾਲ ਬੁਰੀ ਤਰ੍ਹਾਂ ਕੁੱਟਿਆ। ਵਾਇਰਲ ਹੋਈ ਵੀਡੀਓ ਵਿੱਚ ਵੀ ਸਾਫ਼ ਦਿਖਾਈ ਦੇ ਰਿਹਾ ਹੈ ਕਿ ਦੋਵਾਂ ਧਿਰਾਂ ਵਿਚਾਲੇ ਜ਼ਬਰਦਸਤ ਕੁੱਟਮਾਰ ਹੋਈ ਅਤੇ ਬਾਕੀ ਬਜ਼ੁਰਗਾਂ ਨੇ ਵੀ ਆ ਕੇ ਕੁੱਤੇ ਦੇ ਮਾਲਕ 'ਤੇ ਹਮਲਾ ਕਰ ਦਿੱਤਾ।
ਦੋਵਾਂ ਧਿਰਾਂ ਵੱਲੋਂ ਪੁਲਸ ਸ਼ਿਕਾਇਤ
ਇਸ ਘਟਨਾ ਤੋਂ ਬਾਅਦ ਮਾਮਲਾ ਥਾਣੇ ਤੱਕ ਪਹੁੰਚ ਗਿਆ ਹੈ। ਤਰੁਣ ਅਰੋੜਾ ਨੇ ਵਾਰਥੁਰ ਪੁਲਸ ਸਟੇਸ਼ਨ 'ਚ ਬਜ਼ੁਰਗਾਂ ਖਿਲਾਫ ਹਮਲੇ ਦੀ ਸ਼ਿਕਾਇਤ ਦਰਜ ਕਰਵਾਈ ਹੈ। ਦੂਜੇ ਪਾਸੇ, ਬਜ਼ੁਰਗਾਂ ਦੇ ਸਮੂਹ ਦੀ ਇਕ ਮਹਿਲਾ ਨੇ ਵੀ ਤਰੁਣ ਖਿਲਾਫ ਜਵਾਬੀ ਸ਼ਿਕਾਇਤ ਦਰਜ ਕਰਵਾਈ ਹੈ। ਮਹਿਲਾ ਦਾ ਇਲਜ਼ਾਮ ਹੈ ਕਿ ਜਦੋਂ ਉਸ ਨੇ ਕੁੱਤੇ ਦੇ ਪਿਸ਼ਾਬ ਕਰਨ 'ਤੇ ਸਵਾਲ ਚੁੱਕਿਆ, ਤਾਂ ਤਰੁਣ ਨੇ ਉਸ ਨੂੰ ਧਮਕਾਇਆ ਅਤੇ ਹਮਲਾ ਕੀਤਾ। ਮਹਿਲਾ ਨੇ ਇਹ ਵੀ ਦਾਅਵਾ ਕੀਤਾ ਕਿ ਤਰੁਣ ਨੇ ਉਸ ਨੂੰ ਧਮਕੀ ਦਿੱਤੀ ਕਿ ਉਸ ਦੇ ਬੱਚੇ ਵਿਦੇਸ਼ ਰਹਿੰਦੇ ਹਨ ਅਤੇ ਉਹ ਉਨ੍ਹਾਂ ਨੂੰ "ਨਹੀਂ ਛੱਡੇਗਾ"। ਫਿਲਹਾਲ ਵਾਰਥੁਰ ਪੁਲਸ ਵੱਲੋਂ ਦੋਵਾਂ ਧਿਰਾਂ ਦੀਆਂ ਸ਼ਿਕਾਇਤਾਂ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਵੀਡੀਓ ਦੇ ਆਧਾਰ 'ਤੇ ਤੱਥਾਂ ਦੀ ਪੜਤਾਲ ਜਾਰੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
