ਬਾਲੀਵੁੱਡ ਨੂੰ ਲੱਗਾ ਵੱਡਾ ਝਟਕਾ; ਮਸ਼ਹੂਰ ਅਦਾਕਾਰਾ ਨੇ ਛੱਡੀ ਦੁਨੀਆ
Saturday, Mar 14, 2026 - 02:22 PM (IST)
ਮੁੰਬਈ : ਹਿੰਦੀ ਸਿਨੇਮਾ ਦੀ ਦਿੱਗਜ ਅਤੇ ਬਿਹਤਰੀਨ ਅਦਾਕਾਰਾ ਮਧੂ ਮਲਹੋਤਰਾ ਨੂੰ ਲੈ ਕੇ ਇੱਕ ਬਹੁਤ ਹੀ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ। 80 ਦੇ ਦਹਾਕੇ ਦੀਆਂ ਕਈ ਯਾਦਗਾਰੀ ਫਿਲਮਾਂ ਦਾ ਹਿੱਸਾ ਰਹੀ ਮਧੂ ਮਲਹੋਤਰਾ ਦਾ 13 ਮਾਰਚ ਨੂੰ 72 ਸਾਲ ਦੀ ਉਮਰ ਵਿੱਚ ਦੇਹਾਂਤ ਹੋ ਗਿਆ। ਉਨ੍ਹਾਂ ਦੇ ਜਾਣ ਨਾਲ ਫਿਲਮੀ ਜਗਤ ਵਿੱਚ ਸੋਗ ਦੀ ਲਹਿਰ ਹੈ।

ਕਈ ਸੁਪਰਹਿੱਟ ਫਿਲਮਾਂ 'ਚ ਨਿਭਾਈਆਂ ਅਹਿਮ ਭੂਮਿਕਾਵਾਂ
ਮਧੂ ਮਲਹੋਤਰਾ ਨੇ ਆਪਣੇ ਫਿਲਮੀ ਕਰੀਅਰ ਦੌਰਾਨ ਕਈ ਅਜਿਹੀਆਂ ਫਿਲਮਾਂ ਦਿੱਤੀਆਂ ਜੋ ਅੱਜ ਵੀ ਲੋਕਾਂ ਦੇ ਜ਼ਿਹਨ ਵਿੱਚ ਤਾਜ਼ਾ ਹਨ। ਉਨ੍ਹਾਂ ਨੇ, ਸੱਤੇ ਪੇ ਸੱਤਾ, ਕਰਜ਼, ਹੀਰੋ, ਵਿਸ਼ਵਨਾਥ, ਰਿਸ਼ਤਾ ਕਾਗਜ਼ ਕਾ, ਕਿਆਮਤ ਵਰਗੀਆਂ ਵੱਡੀਆਂ ਫਿਲਮਾਂ ਵਿੱਚ ਆਪਣੀ ਅਦਾਕਾਰੀ ਦੇ ਜੌਹਰ ਦਿਖਾਏ। ਉਹ ਆਪਣੀ ਖੂਬਸੂਰਤ ਅਦਾਕਾਰੀ ਅਤੇ ਸਾਦਗੀ ਲਈ ਜਾਣੀ ਜਾਂਦੀ ਸੀ।

'ਲੰਬੀ ਜੁਦਾਈ' ਗੀਤ ਨਾਲ ਮਿਲੀ ਸੀ ਖਾਸ ਪਛਾਣ
ਮਧੂ ਮਲਹੋਤਰਾ ਨੂੰ ਖਾਸ ਤੌਰ 'ਤੇ ਫਿਲਮਮੇਕਰ ਸੁਭਾਸ਼ ਘਈ ਦੀ ਫਿਲਮ 'ਹੀਰੋ' ਦੇ ਆਈਕੋਨਿਕ ਗੀਤ 'ਲੰਬੀ ਜੁਦਾਈ' ਲਈ ਯਾਦ ਕੀਤਾ ਜਾਂਦਾ ਹੈ। ਇਸ ਗੀਤ ਵਿੱਚ ਉਨ੍ਹਾਂ ਦੀਆਂ ਭਾਵੁਕ ਅੱਖਾਂ ਅਤੇ ਚਿਹਰੇ ਦੀ ਮਾਸੂਮੀਅਤ ਨੇ ਦਰਸ਼ਕਾਂ ਦਾ ਦਿਲ ਜਿੱਤ ਲਿਆ ਸੀ। ਮਧੂ ਮਲਹੋਤਰਾ ਦਾ ਜਾਣਾ ਸਿਨੇਮਾ ਲਈ ਇੱਕ ਵੱਡਾ ਘਾਟਾ ਹੈ। ਪ੍ਰਸ਼ੰਸਕ ਅਤੇ ਫਿਲਮੀ ਹਸਤੀਆਂ ਸੋਸ਼ਲ ਮੀਡੀਆ ਰਾਹੀਂ ਉਨ੍ਹਾਂ ਨੂੰ ਨਮ ਅੱਖਾਂ ਨਾਲ ਵਿਦਾਈ ਦੇ ਰਹੇ ਹਨ।
ਇਹ ਵੀ ਪੜ੍ਹੋ: ਜਲਦ ਹੀ OTT 'ਤੇ ਦਸਤਕ ਦੇਵੇਗੀ 'ਬਾਰਡਰ 2' ! ਜਾਣੋ ਕਦੋਂ ਤੇ ਕਿੱਥੇ ਹੋਵੇਗੀ ਰਿਲੀਜ਼
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
