ਸਟਾਰ ਕ੍ਰਿਕਟਰ ਨੂੰ ਸ਼ਰੇਆਮ ਪ੍ਰੇਮਿਕਾ ਨਾਲ ਪਿਆਰ ਦੀਆਂ ਪੀਘਾਂ ਝੂਟਣਾ ਪਿਆ ਮਹਿੰਗਾ, ਹਰ ਪਾਸਿਓਂ ਹੋ ਰਿਹਾ Troll

Wednesday, Mar 11, 2026 - 11:24 AM (IST)

ਸਟਾਰ ਕ੍ਰਿਕਟਰ ਨੂੰ ਸ਼ਰੇਆਮ ਪ੍ਰੇਮਿਕਾ ਨਾਲ ਪਿਆਰ ਦੀਆਂ ਪੀਘਾਂ ਝੂਟਣਾ ਪਿਆ ਮਹਿੰਗਾ, ਹਰ ਪਾਸਿਓਂ ਹੋ ਰਿਹਾ Troll

ਨਵੀਂ ਦਿੱਲੀ– ਭਾਰਤੀ ਕ੍ਰਿਕਟ ਟੀਮ ਦੇ ਸਟਾਰ ਕ੍ਰਿਕਟਰ ਹਾਰਦਿਕ ਪੰਡਯਾ ਦੀ ਸੋਸ਼ਲ ਮੀਡੀਆ ’ਤੇ ਕਾਫੀ ਆਲੋਚਨਾ ਹੋ ਰਹੀ ਹੈ ਕਿਉਂਕਿ ਐਤਵਾਰ ਨੂੰ ਟੀ-20 ਵਿਸ਼ਵ ਕੱਪ ਜਿੱਤਣ ਦਾ ਜਸ਼ਨ ਮਨਾਉਣ ਦੌਰਾਨ ਉਹ ਆਪਣੀ ਗਰਲਫ੍ਰੈਂਡ ਮਹਿਕ ਸ਼ਰਮਾ ਨਾਲ ਮੈਦਾਨ ’ਤੇ ਹੀ ‘ਪਿਆਰ ਦੀਆਂ ਪੀਂਘਾਂ’ ਝੂਟਦਾ ਨਜ਼ਰ ਆਇਆ।

ਦਰਅਸਲ, ਜਦੋਂ ਟੀਮ ਨੇ ਖਿਤਾਬ ਜਿੱਤਿਆ ਤਦ ਸਾਰੇ ਕ੍ਰਿਕਟਰਾਂ ਦੇ ਪਰਿਵਾਰ ਤੇ ਦੋਸਤ ਮੈਦਾਨ ’ਤੇ ਆ ਗਏ। ਇਸ ਦੌਰਾਨ ਪੰਡਯਾ ਦੀ ਗਰਲਫ੍ਰੈਂਡ ਮਹਿਕ ਸ਼ਰਮਾ ਵੀ ਮੈਦਾਨ ’ਤੇ ਆਈ ਤੇ ਉਸ ਨੇ ਆਉਂਦੀ ਨੇ ਹੀ ਪੰਡਯਾ ਨੂੰ ਚੁੰਮਿਆ। ਇਸ ਤੋਂ ਬਾਅਦ ਜਦੋਂ ਦੋਵੇਂ ਬਾਂਹਾਂ ਵਿਚ ਬਾਹਾਂ ਪਾ ਕੇ ਮੈਦਾਨ ’ਤੇ ਘੁੰਮਦੇ ਹੋਏ ਨਜ਼ਰ ਆਏ। ਜੇਤੂ ਟਰਾਫੀ ਹਾਸਲ ਕਰਨ ਦੇ ਕੁਝ ਦੇਰ ਬਾਅਦ ਦੋਵਾਂ ਨੂੰ ਇਕ-ਦੂਜੇ ਨਾਲ ਲਿਪਟਿਆ ਦੇਖਿਆ ਗਿਆ, ਜਿਸ ਤੋਂ ਬਾਅਦ ਪ੍ਰਸ਼ੰਸਕਾਂ ਨੇ ਉਸਦੀ ਆਲੋਚਨਾ ਕਰਨੀ ਸ਼ੁਰੂ ਕੀਤੀ।

ਸੋਸ਼ਲ ਮੀਡੀਆ ’ਤੇ ਇਕ ਯੂਜ਼ਰ ਨੇ ਲਿਖਿਆ ਕਿ ਇਕ ਕ੍ਰਿਕਟਰ ਨੂੰ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ ਕਿਉਂਕਿ ਕ੍ਰਿਕਟ ਮੈਚ ਸਿਰਫ ਨੌਜਵਾਨ ਹੀ ਨਹੀਂ ਦੇਖਦੇ ਸਗੋਂ ਬਜ਼ੁਰਗ ਤੇ ਬੱਚੇ ਵੀ ਦੇਖਦੇ ਹਨ। ਖਾਸ ਤੌਰ ’ਤੇ ਉਸ ਨੇ ਕਿਹਾ ਕਿ ਬੱਚਿਆਂ ’ਤੇ ਇਸ ਦਾ ਉਲਟ ਅਸਰ ਪਵੇਗਾ। ਅਜਿਹੇ ਵਿਚ ਸਟਾਰ ਕ੍ਰਿਕਟਰਾਂ ਨੂੰ ਅਜਿਹੀਆਂ ਹਰਕਤਾਂ ਤੋਂ ਬਚਣਾ ਚਾਹੀਦਾ ਹੈ।

ਜ਼ਿਕਰਯੋਗ ਹੈ ਕਿ 2024 ਵਿਚ ਆਪਣੀ ਸਟਾਰ ਪਤਨੀ ਨਤਾਸ਼ਾ ਸਟਾਂਕੋਵਿਕ ਤੋਂ ਤਲਾਕ ਹੋਣ ਤੋਂ ਬਾਅਦ ਅੱਜ-ਕੱਲ ਪੰਡਯਾ ਪੇਸ਼ੇ ਵਜੋਂ ਮਾਡਲ ਮਹਿਕਾ ਸ਼ਰਮਾ ਨਾਲ ਰਿਲੇਸ਼ਨ ਵਿਚ ਹੈ।


author

Tarsem Singh

Content Editor

Related News