ਸਾਬਕਾ ਮੰਤਰੀ ਗਿਲਜੀਆਂ ਨੇ ਕੀਤਾ ਆਈ. ਏ. ਐੱਸ. ਲਈ ਚੁਣੇ ਗਏ ਡਾ. ਸਰਬਰਾਜ ਸਿੰਘ ਦਾ ਸਨਮਾਨ

Sunday, Mar 08, 2026 - 08:53 PM (IST)

ਸਾਬਕਾ ਮੰਤਰੀ ਗਿਲਜੀਆਂ ਨੇ ਕੀਤਾ ਆਈ. ਏ. ਐੱਸ. ਲਈ ਚੁਣੇ ਗਏ ਡਾ. ਸਰਬਰਾਜ ਸਿੰਘ ਦਾ ਸਨਮਾਨ

ਟਾਂਡਾ ਉੜਮੁੜ (ਵਰਿੰਦਰ ਪੰਡਿਤ) : ਸਾਬਕਾ ਕੈਬਨਿਟ ਮੰਤਰੀ ਪੰਜਾਬ ਸੰਗਤ ਸਿੰਘ ਗਿਲਜੀਆਂ ਅਤੇ ਕੌਂਸਲਰਾਂ ਨੇ ਅੱਜ ਸ਼ਾਮ  ਦਸਮੇਸ਼ ਨਗਰ ਟਾਂਡਾ ਪਹੁੰਚ ਕੇ ਆਈ. ਏ. ਐੱਸ. ਲਈ ਚੁਣੇ ਗਏ ਸੇਵਾਮੁਕਤ ਇੰਸਪੈਕਟਰ ਪੰਜਾਬ ਪੁਲਸ ਸ਼ਿਵ ਸਿੰਘ ਅਤੇ ਲੈਕ. ਬਖਤਾਵਰ ਕੌਰ ਦੇ ਹੋਣਹਾਰ ਪੁੱਤਰ ਡਾ. ਸਰਬਰਾਜ ਸਿੰਘ ਦਾ ਵਿਸ਼ੇਸ਼ ਸਨਮਾਨ ਕੀਤਾ।

ਯੂ. ਪੀ . ਐੱਸ. ਸੀ. ਦੀ ਪ੍ਰੀਖਿਆ ’ਚ 201 ਰੈਂਕ ਹਾਸਲ ਕਰ ਕੇ ਆਈ. ਏ. ਐੱਸ. ਲਈ  ਚੁਣੇ ਗਏ ਡਾ.ਸਰਬਰਾਜ ਸਿੰਘ ਦਾ ਸਨਮਾਨ ਕਰਦੇ ਹੋਏ ਸਾਬਕਾ ਮੰਤਰੀ ਗਿਲਜੀਆਂ ਨੇ ਆਖਿਆ ਕਿ ਨੌਜਵਾਨ ਨੇ ਇਲਾਕੇ ਦਾ ਨਾਮ ਰੋਸ਼ਨ ਕੀਤਾ ਹੈ। ਉਨ੍ਹਾਂ ਨੂੰ ਉਸਤੇ ਬੇਹੱਦ ਮਾਣ ਹੈ। ਉਨ੍ਹਾਂ ਆਖਿਆ ਕਿ ਨੌਜਵਾਨ  ਨੇ  ਮੇਹਨਤ ਨਾਲ ਜੋ ਬੁਲੰਦੀ ਹਾਸਲ ਕੀਤੀ ਹੈ ਉਹ ਇਲਾਕੇ ਦੇ ਹੋਰਨਾਂ ਨੌਜਵਾਨਾਂ ਲਈ ਪ੍ਰੇਰਨਾਸ੍ਰੋਤ ਬਣੇਗੀ। ਉਨ੍ਹਾਂ ਆਖਿਆ ਕਿ ਇਸ ਤੋਂ ਪਹਿਲਾਂ 2025 ਵਿਚ ਉਸ ਨੇ ਇਸੇ ਪ੍ਰੀਖਿਆ ’ਚ 874 ਰੈਂਕ ਹਾਸਲ ਕਰਨ ਤੇ ਉਸ ਦੀ ਏ. ਆਈ. ਐੱਸ. ਵਿਚ ਚੋਣ ਹੋਈ ਸੀ ਅਤੇ ਉਸ ਨੂੰ ਆਈ. ਆਰ. ਐੱਸ. ਕਸਟਮ ਮਿਲਿਆ। ਪਰੰਤੂ ਨੌਜਵਾਨ ਦਾ ਨਿਸ਼ਾਨਾ ਆਈ ਏ. ਐੱਸ ਅਫਸਰ ਬਣਨਾ ਸੀ ਜੋ ਟੀਚਾ ਉਸਨੇ ਸਖਤ ਮੇਹਨਤ ਕਰਕੇ ਹਾਸਲ ਕਰ ਲਿਆ ਹੈ।

ਉਨ੍ਹਾਂ ਆਖਿਆ ਕਿ ਪਰਿਵਾਰ ਵਿਚ  ਡਾ.ਸਰਵਰਾਜ ਸਿੰਘ ਦੇ ਤਾਇਆ ਸੁਖਰਾਜ ਸਿੰਘ 1984 ਬੈੱਚ ਦੇ ਆਈ. ਪੀ. ਐੱਸ. ਅਫਸਰ ਹਨ ਅਤੇ ਉਹ ਮੱਧ ਪ੍ਰਦੇਸ਼ ਤੋਂ ਡੀ. ਜੀ. ਪੀ. ਅਤੇ ਸਟੇਟ ਇਨਫਾਰਮੇਸ਼ਨ ਕਮਿਸ਼ਨਰ ਵਜੋਂ ਸੇਵਾਵਾਂ ਦੇ ਕੇ ਸੇਵਾਮੁਕਤ ਹੋਏ ਹਨ। ਅਤੇ ਹੁਣ ਉਸਨੇ ਆਲਾ ਅਫਸਰ ਬਣਕੇ ਪਰਿਵਾਰ ਦੀ ਪਰੰਪਰਾ ਨੂੰ ਅੱਗੇ ਵਧਾਇਆ ਹੈ। ਇਸ ਮੌਕੇ ਡਾ.ਸਰਬਰਾਜ ਸਿੰਘ ਸਾਬਕਾ ਮੰਤਰੀ ਗਿਲਜੀਆਂ ਤੇ ਸਮੂਹ ਕੌਂਸਲਰਾਂ ਅਤੇ ਨਗਰ ਵਾਸੀਆਂ ਦਾ ਧੰਨਵਾਦ ਕਰਦੇ ਹੋਏ ਆਖਿਆ ਕਿ ਉਸਨੇ ਘਰ ਰਹਿ ਕੇ ਆਨਲਾਈਨ ਪੜਾਈ ਕੀਤੀ ਹੈ ਅਤੇ ਉਸਦੀ ਮੇਹਨਤ ਦੇ ਨਾਲ ਨਾਲ ਵਾਹਿਗੁਰੂ ਦੀ ਕਿਰਪਾ ਅਤੇ ਮਾਤਾ ਪਿਤਾ ਦੇ ਅਸ਼ੀਰਵਾਦ ਕਰਕੇ ਉਸਨੇ ਇਹ ਮੁਕਾਮ ਹਾਸਲ ਕੀਤਾ ਹੈ।
  
ਇਸ ਦੌਰਾਨ ਵਾਰਡ ਕੌਂਸਲਰ ਸਤਵੰਤ ਜੱਗੀ, ਐੱਮ. ਸੀ. ਜਸਵਿੰਦਰ ਕਾਕਾ, ਨੰਬਰਦਾਰ ਜਗਜੀਵਨ ਜੱਗੀ, ਨਗਰ ਕੌਂਸਲ ਦੇ ਪ੍ਰਧਾਨ ਗੁਰਸੇਵਕ ਮਾਰਸ਼ਲ, ਅਵਤਾਰ ਸਿੰਘ ਤਾਰੀ,  ਰਾਕੇਸ਼ ਬਿੱਟੂ , ਰਾਜੇਸ਼ ਲਾਡੀ, ਜਸਵੀਰ ਸਿੰਘ,   ਡਾ.ਬਲਦੇਵ ਰਾਜ, ਸੁਰਜੀਤ ਸਿੰਘ, ਪੰਕਜ ਸਚਦੇਵਾ, ਪ੍ਰਿੰਸੀਪਲ ਪਰਮਿੰਦਰ ਸਿੰਘ, ਤੇਜਾ ਸਿੰਘ, ਸਤਨਾਮ ਸਿੰਘ, ਸਤਨਾਮ ਮਹਿਤਾ, ਚੀਫ ਇੰਜੀਨੀਅਰ ਸਰਬਜੀਤ ਸਿੰਘ,  ਬਲਵਿੰਦਰ ਕੌਰ, ਲਖਵਿੰਦਰ ਲੱਕੀ,ਜਸਕਰਨਪ੍ਰੀਤ ਸਿੰਘ ਆਦਿ ਨੇ    ਡਾ. ਸਰਬਰਾਜ ਸਿੰਘ ਦੀ ਇਸ ਵੱਡੀ ਪ੍ਰਾਪਤੀ ਲਈ ਪੂਰੇ ਪਰਿਵਾਰ ਨੂੰ ਸ਼ੁੱਭਕਾਮਨਾਵਾਂ ਦਿੰਦੇ ਹੋਏ ਆਖਿਆ ਕਿ ਉਸਨੇ  ਟਾਂਡਾ ਇਲਾਕੇ ਦਾ ਨਾਲ ਰੁਸ਼ਨਾਇਆ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e

 


author

Baljit Singh

Content Editor

Related News