ਏ. ਆਈ. ਐੱਫ. ਐੱਫ. ਨੇ ਦਰਸ਼ਕਾਂ ਦੇ ਦੁਰਵਿਵਹਾਰ ਕਾਰਨ ਮੋਹਨ ਬਾਗਾਨ ਨੂੰ ਜੁਰਮਾਨਾ ਲਾਇਆ

Wednesday, Mar 04, 2026 - 11:05 AM (IST)

ਏ. ਆਈ. ਐੱਫ. ਐੱਫ. ਨੇ ਦਰਸ਼ਕਾਂ ਦੇ ਦੁਰਵਿਵਹਾਰ ਕਾਰਨ ਮੋਹਨ ਬਾਗਾਨ ਨੂੰ ਜੁਰਮਾਨਾ ਲਾਇਆ

ਕੋਲਕਾਤਾ– ਅਖਿਲ ਭਾਰਤੀ ਫੁੱਟਬਾਲ ਮਹਾਸੰਘ (ਏ. ਆਈ. ਐੱਫ. ਐੱਫ.) ਦੀ ਅਨੁਸ਼ਾਸਨੀ ਕਮੇਟੀ ਨੇ ਇੰਡੀਅਨ ਸੁਪਰ ਲੀਗ (ਆਈ. ਐੱਸ. ਐੱਲ.) ਦੇ ਪਿਛਲੇ ਮੈਚ ’ਚ ਦਰਸ਼ਕਾਂ ਦੇ ਕਥਿਤ ਦੁਰਵਿਵਹਾਰ ਦੇ ਕਾਰਨ ਮੋਹਨ ਬਾਗਾਨ ਸੁਪਰ ਜਾਇੰਟਸ ਨੂੰ ਜੁਰਮਾਨਾ ਲਾਇਆ ਹੈ ਤੇ ਆਦੇਸ਼ ਦਿੱਤਾ ਹੈ ਕਿ ਓਡੀਸ਼ਾ ਐੱਫ. ਸੀ. ਵਿਰੁੱਧ ਹੋਣ ਵਾਲਾ ਅਗਲਾ ਮੈਚ ਖਾਲੀ ਸਟੇਡੀਅਮ ’ਚ ਖੇਡਿਆ ਜਾਵੇ।

ਮੋਹਨ ਬਾਗਾਨ ਨੇ 23 ਫਰਵਰੀ ਨੂੰ ਖੇਡੇ ਗਏ ਮੈਚ ’ਚ ਚੇਨਈਅਨ ਐੱਫ. ਸੀ. ਨੂੰ 2-0 ਨਾਲ ਹਰਾਇਆ ਸੀ। ਇਸ ਮੈਚ ਦੌਰਾਨ ਦਰਸ਼ਕਾਂ ਨੇ ਕਥਿਤ ਦੁਰਵਿਵਹਾਰ ਕੀਤਾ ਸੀ।


author

Tarsem Singh

Content Editor

Related News