ਕਾਰ ਦੇ ਦਰਵਾਜ਼ੇ ਨਾਲ ਟਕਰਾ ਕੇ ਸੜਕ ''ਤੇ ਡਿੱਗਿਆ ਨੌਜਵਾਨ, ਪਿੱਛਿਓਂ ਆ ਰਹੀ ਬੱਸ ਨੇ ਕੁਚਲਿਆ
Tuesday, Mar 03, 2026 - 04:54 PM (IST)
ਨਵੀਂ ਦਿੱਲੀ- ਦਿੱਲੀ ਦੇ ਉੱਤਮ ਨਗਰ ਪੱਛਮੀ ਮੈਟਰੋ ਸਟੇਸ਼ਨ ਕੋਲ ਇਕ ਕਾਰ ਦਾ ਦਰਵਾਜ਼ਾ ਅਚਾਨਕ ਖੁੱਲ੍ਹ ਗਿਆ ਅਤੇ ਇਸ ਨਾਲ ਟਕਰਾ ਕੇ ਸਕੂਟਰ ਸਵਾਰ ਇਕ ਵਿਅਕਤੀ 'ਤੇ ਡਿੱਗ ਗਿਆ। ਇਸ ਵਿਚ ਪਿੱਛਿਓਂ ਆ ਰਹੀ ਡੀਟੀਸੀ ਬੱਸ ਨੇ ਉਸ ਨੂੰ ਕੁਚਲ ਦਿੱਤਾ, ਜਿਸ ਨਾਲ ਉਸ ਦੀ ਮੌਤ ਹੋ ਗਈ। ਪੁਲਸ ਨੇ ਇਸ ਦੀ ਜਾਣਕਾਰੀ ਦਿੱਤੀ। ਪੁਲਸ ਨੇ ਦੱਸਿਆ ਕਿ ਕਾਰ ਸਵਾਰ ਇਕ ਵਿਅਕਤੀ ਨੇ ਬੇਚੈਨੀ ਦੀ ਸ਼ਿਕਾਇਤ ਤੋਂ ਬਾਅਦ ਵਾਸ਼ਰੂਮ ਜਾਣ ਲਈ ਗੱਡੀ ਨੂੰ ਰੋਕਣ ਦੀ ਅਪੀਲ ਕੀਤੀ ਸੀ, ਜਿਸ ਤੋਂ ਬਾਅਦ ਕਾਰ ਸੜਕ ਖੱਬੇ ਪਾਸੇ ਰੁਕੀ ਸੀ।
ਇਕ ਸੀਨੀਅਰ ਪੁਲਸ ਅਧਿਕਾਰੀ ਨੇ ਦੱਸਿਆ,''ਸ਼ਖ਼ਸ ਨੇ ਕਾਰ ਦੇ ਸੱਜੇ ਪਾਸੇ ਦਾ ਪਿਛਲਾ ਦਰਵਾਜ਼ਾ ਖੋਲ੍ਹਿਆ। ਉਸ ਸਮੇਂ ਪਿੱਛਿਓਂ ਆ ਰਹੇ ਇਕ ਸਕੂਟਰ ਸਵਾਰ ਦੀ ਟੱਕਰ ਕਾਰ ਦੇ ਦਰਵਾਜ਼ੇ ਨਾਲ ਹੋ ਗਈ।'' ਦਵਾਰਕਾ ਦੇ ਪੁਲਸ ਡਿਪਟੀ ਸੁਪਰਡੈਂਟ (ਡੀਸੀਪੀ) ਅੰਕਿਤ ਸਿੰਘ ਨੇ ਇਕ ਬਿਆਨ 'ਚ ਕਿਹਾ ਕਿ ਟੱਕਰ ਤੋਂ ਬਾਅਦ ਸਕੂਟਰ ਸਵਾਰ ਸੜਕ 'ਤੇ ਡਿੱਗ ਗਿਆ ਅਤੇ ਪਿੱਛਿਓਂ ਆ ਰਹੀ ਡੀਟੀਸੀ ਬੱਸ ਨੇ ਉਸ ਨੂੰ ਕੁਚਲ ਦਿੱਤਾ। ਪੁਲਸ ਨੇ ਦੱਸਿਆ ਕਿ ਪੀੜਤ ਦਕਸ਼ ਨੂੰ ਦੀਨ ਦਿਆਲ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਭਾਰਤੀ ਨਿਆਂ ਸੰਹਿਤਾ (ਬੀਐੱਨਐੱਸ) ਦੀਆਂ ਸੰਬੰਧਤ ਧਾਰਾਵਾਂ ਦੇ ਅਧੀਨ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
