ਦਿੱਲੀ ਬੈਠੇ ਪਿਤਾ ਨੇ ਪੁੱਤਰ ਨੂੰ ਫੋਨ ''ਤੇ ਝਿੜਕਿਆ, ਫਿਰ ਨੌਜਵਾਨ ਨੇ ਚੁੱਕਿਆ ਖ਼ੌਫ਼ਨਾਕ ਕਦਮ

Wednesday, Mar 11, 2026 - 12:29 PM (IST)

ਦਿੱਲੀ ਬੈਠੇ ਪਿਤਾ ਨੇ ਪੁੱਤਰ ਨੂੰ ਫੋਨ ''ਤੇ ਝਿੜਕਿਆ, ਫਿਰ ਨੌਜਵਾਨ ਨੇ ਚੁੱਕਿਆ ਖ਼ੌਫ਼ਨਾਕ ਕਦਮ

ਜਲੰਧਰ (ਜ. ਬ.)–ਗਦਾਈਪੁਰ ਵਿਚ ਠੇਕੇਦਾਰ ਦੇ 24 ਸਾਲ ਦੇ ਬੇਟੇ ਨੇ ਫਾਹਾ ਲਾ ਕੇ ਖ਼ੁਦਕੁਸ਼ੀ ਕਰ ਲਈ। ਜਦੋਂ ਨੌਜਵਾਨ ਨੇ ਖ਼ੁਦਕੁਸ਼ੀ ਕੀਤੀ ਤਾਂ ਘਰ ਵਿਚ ਕੋਈ ਨਹੀਂ ਸੀ। ਖ਼ੁਦਕੁਸ਼ੀ ਕਰਨ ਤੋਂ ਪਹਿਲਾਂ ਨੌਜਵਾਨ ਦੇ ਪਿਤਾ ਨੇ ਉਸ ਨੂੰ ਫੋਨ ਕਰਕੇ ਕੰਮ ਨੂੰ ਲੈ ਕੇ ਡਾਂਟਿਆ ਸੀ, ਜਿਸ ਦੇ ਬਾਅਦ ਨੌਜਵਾਨ ਨੇ ਖ਼ੁਦਕੁਸ਼ੀ ਕਰ ਲਈ। ਮ੍ਰਿਤਕ ਦੀ ਪਛਾਣ ਸਫਆਨ (24) ਪੁੱਤਰ ਮੁਹੰਮਦ ਮਿਨਹਾਸ ਨਿਵਾਸੀ ਬਿਹਾਰ, ਹਾਲ ਵਾਸੀ ਗਦਾਈਪੁਰ ਦੇ ਰੂਪ ਵਿਚ ਹੋਈ ਹੈ।

ਇਹ ਵੀ ਪੜ੍ਹੋ: ਸੁਖਪਾਲ ਖਹਿਰਾ ਦਾ 'ਆਪ' ਸਰਕਾਰ 'ਤੇ ਵੱਡਾ ਹਮਲਾ, ਕਿਹਾ-ਨਾ ਮੈਂ ਪਹਿਲਾਂ ਡਰਿਆ ਤੇ ਨਾ ਮੈਂ ਹੁਣ ਡਰਾਂਗਾ

ਚੌਕੀ ਫੋਕਲ ਪੁਆਇੰਟ ਦੀ ਪੁਲਸ ਨੂੰ ਦਿੱਤੀ ਜਾਣਕਾਰੀ ਵਿਚ ਮੁਹੰਮਦ ਮਿਨਹਾਸ ਨੇ ਦੱਸਿਆ ਕਿ ਉਹ ਫੋਕਲ ਪੁਆਇੰਟ ਵਿਚ ਇਕ ਫੈਕਟਰੀ ਵਿਚ ਬਤੌਰ ਠੇਕੇਦਾਰ ਕੰਮ ਕਰਦਾ ਹੈ। 10 ਦਿਨਾਂ ਤੋਂ ਉਹ ਦਿੱਲੀ ਵਿਚ ਰਹਿ ਰਿਹਾ ਸੀ, ਜਦਕਿ ਪਿੱਛੇ ਸਾਰਾ ਕੰਮ ਉਸ ਦਾ ਬੇਟਾ ਸਫਆਨ ਦੇਖ ਰਿਹਾ ਸੀ। ਸੋਮਵਾਰ ਦੁਪਹਿਰੇ ਉਸ ਦੀ ਸਫਆਨ ਨਾਲ ਫੋਨ ’ਤੇ ਗੱਲ ਹੋਈ ਸੀ। ਗੱਲ ਦੌਰਾਨ ਪਤਾ ਲੱਗਾ ਕਿ ਬੇਟਾ ਕੰਮ ਵਿਚ ਲਾਪ੍ਰਵਾਹੀ ਵਰਤ ਰਿਹਾ ਹੈ, ਜਿਸ ਕਾਰਨ ਉਸ ਨੇ ਬੇਟੇ ਨੂੰ ਡਾਂਟ ਦਿੱਤਾ, ਜਦਕਿ ਗੁੱਸੇ ਵਿਚ ਬੇਟੇ ਨੇ ਫੋਨ ਕੱਟ ਦਿੱਤਾ।

ਮਿਨਹਾਸ ਨੇ ਕਿਹਾ ਕਿ ਕੁਝ ਸਮੇਂ ਬਾਅਦ ਬਿਹਾਰ ਤੋਂ ਉਸ ਦੀ ਪਤਨੀ ਦਾ ਫੋਨ ਆਇਆ ਕਿ ਬੇਟਾ ਖੁਦਕੁਸ਼ੀ ਕਰਨ ਲੱਗਾ ਹੈ। ਮਿਨਹਾਸ ਨੇ ਤੁਰੰਤ ਆਪਣੇ ਰਿਸ਼ਤੇਦਾਰ ਨੂੰ ਗਦਾਈਪੁਰ ਸਥਿਤ ਭੇਜਿਆ ਪਰ ਉਦੋਂ ਤਕ ਕਾਫ਼ੀ ਦੇਰ ਹੋ ਚੁੱਕੀ ਸੀ। ਸਫਆਨ ਨੇ ਪੱਖੇ ਨਾਲ ਫਾਹਾ ਲਾ ਕੇ ਖ਼ੁਦਕੁਸ਼ੀ ਕਰ ਲਈ ਸੀ ਅਤੇ ਉਸ ਦੀ ਲਾਸ਼ ਲਟਕਦੀ ਦੇਖ ਕੇ ਰਿਸ਼ਤੇਦਾਰ ਨੇ ਮਿਨਹਾਸ ਨੂੰ ਸੂਚਨਾ ਦਿੱਤੀ, ਜਿਸ ਦੇ ਬਾਅਦ ਪੁਲਸ ਨੂੰ ਸੂਚਿਤ ਕੀਤਾ ਗਿਆ। ਮੌਕੇ ’ਤੇ ਪਹੁੰਚੀ ਪੁਲਸ ਨੇ ਲਾਸ਼ ਨੂੰ ਉਤਾਰ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਵਿਚ ਰਖਵਾ ਦਿੱਤਾ ਹੈ। ਦੇਰ ਰਾਤ ਮਿਨਹਾਸ ਵੀ ਵਾਪਸ ਪਰਤ ਗਏ ਸਨ। ਪੋਸਟਮਾਰਟਮ ਕਰਵਾ ਕੇ ਨੌਜਵਾਨ ਦੀ ਲਾਸ਼ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤੀ ਹੈ। ਫਿਲਹਾਲ ਇਸ ਮਾਮਲੇ ਵਿਚ ਕਿਸੇ ਤਰ੍ਹਾਂ ਦੀ ਕੋਈ ਕਾਨੂੰਨੀ ਕਾਰਵਾਈ ਨਹੀਂ ਕੀਤੀ ਗਈ।

ਇਹ ਵੀ ਪੜ੍ਹੋ: ਨੈਂਸੀ ਗਰੇਵਾਲ ਦੇ ਕਤਲ ਮਗਰੋਂ ਸਦਮੇ 'ਚ ਮਾਂ, ਲਾਈਵ ਆ ਕੇ ਕਹੀਆਂ ਵੱਡੀਆਂ ਗੱਲਾਂ

 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

shivani attri

Content Editor

Related News