ਫੇਸਬੁੱਕ ''ਤੇ ਨਿਊਜ਼ ਦੇ ਮੁਕਾਬਲੇ ਤੇਜ਼ੀ ਨਾਲ ਫੈਲਦੀ ਹੈ ਗਲਤ ਜਾਣਕਾਰੀ: ਸਟੱਡੀ
Tuesday, Sep 07, 2021 - 10:33 PM (IST)
ਨਵੀਂ ਦਿੱਲੀ - ਸੋਸ਼ਲ ਮੀਡੀਆ ਪਲੇਟਫਾਰਮ ਫੇਸਬੁੱਕ 'ਤੇ ਫੇਕ ਨਿਊਜ਼ ਕਾਫ਼ੀ ਤੇਜ਼ੀ ਨਾਲ ਫੈਲਦਾ ਹੈ। ਇਸ ਨੂੰ ਲੈ ਕੇ ਇੱਕ ਸਟੱਡੀ ਵਿੱਚ ਦੱਸਿਆ ਗਿਆ ਹੈ। ਸਟੱਡੀ ਦੇ ਅਨੁਸਾਰ ਕਿਸੇ ਸਹੀ ਨਿਊਜ਼ ਦੇ ਮੁਕਾਬਲੇ ਗਲਤ ਅਤੇ ਗੁੰਮਰਾਹ ਕਰਨ ਵਾਲੀ ਜਾਣਕਾਰੀ 'ਤੇ 6 ਗੁਣਾ ਜ਼ਿਆਦਾ ਕਲਿਕ ਹੁੰਦੇ ਹਨ।
ਇਸ ਨੂੰ ਲੈ ਕੇ ਨਿਊਯਾਰਕ ਯੂਨੀਵਰਸਿਟੀ ਅਤੇ ਫ਼ਰਾਂਸ ਦੀ Université Grenoble Alpes ਨੇ ਸਟੱਡੀ ਕੀਤਾ ਹੈ। ਇਸ ਨੂੰ ਲੈ ਕੇ The Washington Post ਨੇ ਰਿਪੋਰਟ ਕੀਤਾ ਹੈ। ਇਸ ਵਿੱਚ ਦੱਸਿਆ ਗਿਆ ਕਿ ਕਿਸ ਤਰ੍ਹਾਂ ਗਲਤ ਜਾਣਕਾਰੀ ਵੱਡੇ ਗਰੁੱਪ ਨੂੰ ਪ੍ਰਭਾਵਿਤ ਕਰਦੀ ਹੈ।
ਇਹ ਵੀ ਪੜ੍ਹੋ - ਮੋਦੀ ਕੈਬਨਿਟ ਦੀ ਬੈਠਕ, ਕਿਸਾਨਾਂ ਨੂੰ ਲੈ ਕੇ ਹੋ ਸਕਦਾ ਹੈ ਵੱਡਾ ਐਲਾਨ
ਸਟੱਡੀ ਵਿੱਚ ਇਸ ਗੱਲ ਦੀ ਵੀ ਜਾਣਕਾਰੀ ਦਿੱਤੀ ਗਈ ਕਿ ਫੇਸਬੁੱਕ ਨੇ ਉਨ੍ਹਾਂ ਪਬਲਿਸ਼ਰਾਂ ਨੂੰ ਰਿਵਾਰਡ ਵੀ ਦਿੱਤਾ ਜੋ ਗਲਤ ਜਾਣਕਾਰੀ ਸ਼ੇਅਰ ਕਰ ਰਹੇ ਸਨ। ਸਟੱਡੀ ਵਿੱਚ ਦੱਸਿਆ ਗਿਆ ਕਿ ਰਾਈਟ ਅਤੇ ਲੈਫਟ ਦੋਨਾਂ ਵਿਚਾਰਧਾਰਾ ਦੇ ਗਲਤ ਖ਼ਬਰ 'ਤੇ ਫੇਸਬੁੱਕ ਉਪਭੋਗਤਾਵਾਂ ਦੇ ਕਾਫ਼ੀ ਜ਼ਿਆਦਾ ਐਂਗੇਜਮੈਂਟਸ ਸਨ। ਇਹ ਡਾਟਾ ਫੈਕਟ ਵਾਲੇ ਨਿਊਜ਼ ਪੇਜ ਨਾਲੋਂ ਕਾਫ਼ੀ ਜ਼ਿਆਦਾ ਸੀ।
ਰਿਪੋਰਟ ਵਿੱਚ ਇਹ ਵੀ ਦੱਸਿਆ ਗਿਆ ਕਿ ਰਾਈਟ ਵਿੰਗ ਪਬਲਿਸ਼ਰ ਹੋਰ ਰਾਜਨੀਤਿਕ ਸ਼੍ਰੇਣੀਆਂ ਦੇ ਮੁਕਾਬਲੇ ਜ਼ਿਆਦਾ ਗਲਤ ਅਤੇ ਗੁੰਮਰਾਹ ਜਾਣਕਾਰੀ ਫੈਲਾਉਂਦੇ ਹਨ। ਸਟੱਡੀ ਵਿੱਚ 2500 ਤੋਂ ਜ਼ਿਆਦਾ ਫੇਸਬੁੱਕ ਨਿਊਜ਼ ਪਬਲਿਸ਼ਰਾਂ ਨੂੰ ਸ਼ਾਮਲ ਕੀਤਾ ਗਿਆ ਸੀ। ਇਹ ਸਟੱਡੀ ਸਾਲ 2020 ਦੇ ਅਗਸਤ ਤੋਂ ਲੈ ਕੇ ਜਨਵਰੀ 2021 ਤੱਕ ਕੀਤੀ ਗਈ।
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।