ਪੰਜਾਬ 'ਚ ਦਸੰਬਰ ਦੀ ਸ਼ੁਰੂਆਤ 'ਚ ਠੰਡ ਕਰਾਵੇਗੀ ਤੌਬਾ-ਤੌਬਾ, ਪੜ੍ਹੋ ਵਿਭਾਗ ਦੀ ਅਹਿਮ ਜਾਣਕਾਰੀ

Thursday, Nov 27, 2025 - 06:06 PM (IST)

ਪੰਜਾਬ 'ਚ ਦਸੰਬਰ ਦੀ ਸ਼ੁਰੂਆਤ 'ਚ ਠੰਡ ਕਰਾਵੇਗੀ ਤੌਬਾ-ਤੌਬਾ, ਪੜ੍ਹੋ ਵਿਭਾਗ ਦੀ ਅਹਿਮ ਜਾਣਕਾਰੀ

ਚੰਡੀਗੜ੍ਹ: ਪੰਜਾਬ 'ਚ ਮੌਸਮ ਨੇ ਅਚਾਨਕ ਕਰਵਟ ਲਈ ਹੈ, ਜਿਸ ਨਾਲ ਰਾਤ ਨੂੰ ਕਹਿਰ ਦੀ ਠੰਡ ਮਹਿਸੂਸ ਹੋਣ ਲੱਗੀ। ਪੰਜਾਬ ਤੇ ਚੰਡੀਗੜ੍ਹ ਵਿੱਚ ਹੁਣ ਰਾਤਾਂ ਠੰਡੀਆਂ ਹੋ ਗਈਆਂ ਹਨ। ਪਹਾੜਾਂ 'ਤੇ ਹੋ ਰਹੀ ਤਾਜ਼ਾ ਬਰਫ਼ਬਾਰੀ ਦਾ ਅਸਰ ਪੰਜਾਬ ਵਿਚ ਦੇਖਣ ਨੂੰ ਮਿਲੇਗਾ। ਇਸ ਦੇ ਨਾਲ ਮੌਸਮ ਖੁਸ਼ਕ ਅਤੇ ਕੋਹਰੇ ਦੀ ਵੀ ਸੰਭਾਵਨਾ ਹੈ।

ਇਹ ਵੀ ਪੜ੍ਹੋ-  ਬਟਾਲਾ 'ਚ ਹੋਏ ਐਨਕਾਊਂਟਰ ਮਗਰੋਂ DIG ਦਾ ਵੱਡਾ ਬਿਆਨ

ਮੌਸਮ ਵਿਗਿਆਨੀਆਂ ਦਾ ਮੰਨਣਾ ਹੈ ਕਿ ਨਵੰਬਰ ਦੇ ਅੰਤ ਜਾਂ ਦਸੰਬਰ ਦੀ ਸ਼ੁਰੂਆਤ ਵਿੱਚ ਮੀਂਹ ਪੈ ਸਕਦਾ ਹੈ। ਉੱਥੇ ਹੀ ਸੂਬੇ ਵਿੱਚ ਹਰ ਰੋਜ਼ ਤਾਪਮਾਨ ਵਿੱਚ 1-2 ਡਿਗਰੀ ਦੀ ਮਾਮੂਲੀ ਗਿਰਾਵਟ ਜਾਰੀ ਰਹਿ ਸਕਦੀ ਹੈ। ਜੇ ਪਿਛਲੇ 24 ਘੰਟਿਆਂ ਦੀ ਗੱਲ ਕੀਤੀ ਜਾਵੇ ਤਾਂ ਸੂਬੇ ਦਾ ਘੱਟੋ-ਘੱਟ ਤਾਪਮਾਨ 0.3 ਡਿਗਰੀ ਸੈਲਸੀਅਸ ਘਟਿਆ ਹੈ, ਜੋ ਕਿ ਆਮ ਨਾਲੋਂ 2.2 ਡਿਗਰੀ ਘੱਟ ਹੈ ਜਦਕਿ ਬਠਿੰਡਾ ਸਭ ਤੋਂ ਠੰਡਾ ਰਿਹਾ ਹੈ ਜਿੱਥੇ ਘੱਟੋ-ਘੱਟ ਤਾਪਮਾਨ 4 ਡਿਗਰੀ ਸੈਲਸੀਅਸ ਸੀ। ਏਅਰ ਕੁਆਲਿਟੀ ਇੰਡੈਕਸ ਵਿੱਚ ਵੀ ਸੁਧਾਰ ਦੀ ਉਮੀਦ ਕੀਤੀ ਜਾ ਸਕਦੀ ਹੈ। ਫਿਲਹਾਲ ਸੂਬੇ ਦੇ ਸਾਰੇ ਸ਼ਹਿਰਾਂ ਵਿਚ ਹਵਾ ਪ੍ਰਦੂਸ਼ਿਤ ਹੈ, ਜਿਸਦਾ AQI 100 ਤੋਂ ਉੱਪਰ ਹੈ।

ਇਹ ਵੀ ਪੜ੍ਹੋ- ਬੱਚਿਆਂ ਦੀ ਸਿਹਤ ਨੂੰ ਧਿਆਨ 'ਚ ਰੱਖਦਿਆਂ ਸਕੂਲਾਂ ਤੇ ਆਂਗਣਵਾੜੀ ਕੇਂਦਰਾਂ ਨੂੰ ਜਾਰੀ ਹੋਏ ਨਵੇਂ ਹੁਕਮ

ਇਸ ਸਮੇਂ ਦੌਰਾਨ, ਰਾਜ ਦੇ ਉੱਤਰ-ਪੱਛਮੀ ਜ਼ਿਲ੍ਹਿਆਂ, ਜਿਨ੍ਹਾਂ ਵਿਚ ਗੁਰਦਾਸਪੁਰ, ਪਠਾਨਕੋਟ, ਅੰਮ੍ਰਿਤਸਰ, ਤਰਨਤਾਰਨ, ਫਿਰੋਜ਼ਪੁਰ ਅਤੇ ਫਾਜ਼ਿਲਕਾ ਸ਼ਾਮਲ ਹਨ, ਵਿੱਚ ਰਾਤ ਦਾ ਤਾਪਮਾਨ 4 ਤੋਂ 6 ਡਿਗਰੀ ਸੈਲਸੀਅਸ ਰਹੇਗਾ। ਬਾਕੀ ਜ਼ਿਲ੍ਹਿਆਂ ਵਿੱਚ ਤਾਪਮਾਨ 6 ਤੋਂ 8 ਡਿਗਰੀ ਸੈਲਸੀਅਸ ਰਹੇਗਾ। ਜ਼ਿਆਦਾਤਰ ਖੇਤਰਾਂ ਵਿੱਚ ਤਾਪਮਾਨ ਆਮ ਨਾਲੋਂ ਘੱਟ ਰਹੇਗਾ, ਜਦੋਂ ਕਿ ਕੁਝ ਕੇਂਦਰੀ ਅਤੇ ਪੂਰਬੀ ਖੇਤਰਾਂ ਵਿੱਚ ਤਾਪਮਾਨ ਆਮ ਦੇ ਨੇੜੇ ਰਹੇਗਾ।

ਇਹ ਵੀ ਪੜ੍ਹੋ- ਮੈਰਿਜ ਪੈਲੇਸਾਂ ਵਿਚ ਵਰਤਾਈ ਜਾਣ ਵਾਲੀ ਸ਼ਰਾਬ ਦੇ ਰੇਟ ਨੂੰ ਲੈ ਕੇ ਪੈ ਗਿਆ ਰੌਲਾ, ਪੜ੍ਹੋ ਕੀ ਹੈ ਮਾਮਲਾ


author

Shivani Bassan

Content Editor

Related News