ਜੱਗੂ ਭਗਵਾਨਪੁਰੀਏ ਦਾ ਗੁਰਗਾ ਪੁਲਸ ਮੁਕਾਬਲੇ ''ਚ ਜ਼ਖਮੀ, ਦੀਪ ਚੀਮਾ ਨਾਮ ਦੇ ਨੌਜਵਾਨ ਦੇ ਕਤਲ ''ਚ ਸੀ ਨਾਮਜ਼ਦ

Monday, Nov 17, 2025 - 08:03 AM (IST)

ਜੱਗੂ ਭਗਵਾਨਪੁਰੀਏ ਦਾ ਗੁਰਗਾ ਪੁਲਸ ਮੁਕਾਬਲੇ ''ਚ ਜ਼ਖਮੀ, ਦੀਪ ਚੀਮਾ ਨਾਮ ਦੇ ਨੌਜਵਾਨ ਦੇ ਕਤਲ ''ਚ ਸੀ ਨਾਮਜ਼ਦ

ਗੁਰਦਾਸਪੁਰ (ਗੁਰਪ੍ਰੀਤ ਚਾਵਲਾ) : ਬੀਤੀ ਦੇਰ ਰਾਤ ਪੁਲਸ ਮੁਕਾਬਲੇ ਦੌਰਾਨ ਨਾਮੀ ਗੈਂਗਸਟਰ ਜੱਗੂ ਭਗਵਾਨਪੁਰੀਏ ਦਾ ਗੁਰਗਾ ਮਾਨਿਕ ਛੇਹਰਟਾ ਗੋਲੀ ਲੱਗਣ ਨਾਲ ਜ਼ਖਮੀ ਹੋ ਗਿਆ। ਦੱਸਣਯੋਗ ਹੈ ਕਿ ਬੀਤੀ 2 ਨਵੰਬਰ ਨੂੰ ਬਟਾਲਾ ਦੇ ਡੇਰਾ ਬਾਬਾ ਨਾਨਕ ਰੋਡ 'ਤੇ ਗੋਲੀਆਂ ਮਾਰ ਕੇ ਕਤਲ ਕੀਤੇ ਗਏ ਨੌਜਵਾਨ ਦੀਪ ਚੀਮਾ ਦੇ ਮਾਮਲੇ 'ਚ ਨਾਮਜ਼ਦ ਪੰਜ ਮੁਲਜ਼ਮਾਂ ਚੋਂ ਇੱਕ ਜ਼ਖਮੀ ਮਾਨਿਕ ਛੇਹਰਟਾ ਨਾਮਜ਼ਦ ਸੀ।

ਇਹ ਵੀ ਪੜ੍ਹੋ : ਗੈਂਗਸਟਰ ਰਾਹੁਲ 'ਤੇ ਕੱਸਿਆ ਸ਼ਿਕੰਜਾ! ਬੰਦ ਘਰੋਂ ਮਿਲੇ ਹਥਿਆਰ ਤੇ ਕਈ ਪਾਸਪੋਰਟ, ਪੁਲਸ ਨੇ ਕੀਤੇ ਵੱਡੇ ਖੁਲਾਸੇ 

ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀਆਈਜੀ ਬਾਰਡਰ ਰੇਂਜ ਸੰਦੀਪ ਗੋਇਲ ਨੇ ਦੱਸਿਆ ਕਿ ਥਾਣਾ ਸਿਟੀ ਦੇ ਐੱਸਐੱਚਓ ਸੁਖਜਿੰਦਰ ਸਿੰਘ ਵੱਲੋਂ ਮਿਲੀ ਗੁਪਤ ਸੂਚਨਾ ਦੇ ਆਧਾਰ 'ਤੇ ਪਿੰਡ ਸੈਦ ਮੁਬਾਰਕ ਕੁੱਲੀਆਂ ਨਜ਼ਦੀਕ ਨਾਕਾ ਲਗਾਇਆ ਹੋਇਆ ਸੀ ਕਿ ਇੱਕ ਮੋਟਰਸਾਈਕਲ ਸਵਾਰ ਨੌਜਵਾਨ ਨੂੰ ਜਦੋਂ ਰੁਕਣ ਦਾ ਇਸ਼ਾਰਾ ਕੀਤਾ ਤਾਂ ਉਸਨੇ ਪੁਲਸ ਪਾਰਟੀ 'ਤੇ ਫਾਇਰਿੰਗ ਕਰ ਦਿੱਤੀ। ਪੁਲਸ ਵੱਲੋਂ ਕੀਤੀ ਗਈ ਜਵਾਬੀ ਗੋਲੀਬਾਰੀ ਦੌਰਾਨ ਮੋਟਰਸਾਈਕਲ ਸਵਾਰ ਨੌਜਵਾਨ ਗੋਲੀ ਲੱਗਣ ਨਾਲ ਜ਼ਖਮੀ ਹੋ ਗਿਆ। ਡੀਆਈਜੀ ਨੇ ਦੱਸਿਆ ਕਿ ਜ਼ਖਮੀ ਮਾਨਿਕ ਛੇਹਰਟਾ, ਅੰਮ੍ਰਿਤਸਰ ਦਾ ਰਹਿਣ ਵਾਲਾ ਹੈ। ਪੁਲਸ ਦਾ ਕਹਿਣਾ ਹੈ ਕਿ ਉਹ ਜੱਗੂ ਭਗਵਾਨਪੁਰੀਆ ਗੈਂਗ ਨਾਲ ਜੁੜਿਆ ਹੋਇਆ ਹੈ। ਪੁਲਸ ਅਨੁਸਾਰ ਜ਼ਖਮੀ ਦੋਸ਼ੀ ਉਨ੍ਹਾਂ ਪੰਜ ਨੌਜਵਾਨਾਂ ਵਿੱਚੋਂ ਇੱਕ ਸੀ, ਜਿਨ੍ਹਾਂ ਨੇ 2 ਨਵੰਬਰ ਦੀ ਰਾਤ ਨੂੰ ਬਟਾਲਾ 'ਚ ਦੀਪ ਚੀਮਾ ਨਾਮ ਦੇ ਨੌਜਵਾਨ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਸੀ।

ਇਹ ਵੀ ਪੜ੍ਹੋ : ਅਮਰੀਕਾ ਨੇ ਬੀਫ ਸਣੇ 200 ਉਤਪਾਦਾਂ ਤੋਂ ਹਟਾਇਆ ਟੈਰਿਫ, ਆਸਟ੍ਰੇਲੀਆ ਨੇ ਕੀਤੀ ਟਰੰਪ ਦੇ ਇਸ ਕਦਮ ਦੀ ਤਾਰੀਫ਼

ਡੀਆਈਜੀ ਸੰਦੀਪ ਗੋਇਲ ਅਤੇ ਐੱਸਐੱਸਪੀ ਬਟਾਲਾ ਸੁਹੇਲ ਕਾਸਿਮ ਮੀਰ ਨੇ ਬਟਾਲਾ ਵਿੱਚ ਘਟਨਾ ਵਾਲੀ ਥਾਂ ਦਾ ਦੌਰਾ ਕੀਤਾ ਅਤੇ ਦੱਸਿਆ ਕਿ 2 ਨਵੰਬਰ ਨੂੰ ਪੰਜ ਦੋਸ਼ੀ ਨੌਜਵਾਨਾਂ ਨੇ ਬਟਾਲਾ ਦੇ ਮਾਨ ਨਗਰ ਦੇ ਰਹਿਣ ਵਾਲੇ ਦੀਪ ਚੀਮਾ ਨਾਮ ਦੇ ਨੌਜਵਾਨ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਸੀ। ਇਸ ਮਾਮਲੇ ਵਿੱਚ ਪੁਲਸ ਨੇ ਇਸ ਕਤਲ ਨਾਲ ਸਬੰਧਤ ਦੋ ਦੋਸ਼ੀਆਂ ਨੂੰ ਪਹਿਲਾਂ ਹੀ ਗ੍ਰਿਫ਼ਤਾਰ ਕਰ ਲਿਆ ਸੀ ਅਤੇ ਪੁਲਸ ਨੂੰ ਸੂਚਨਾ ਮਿਲੀ ਸੀ ਕਿ ਤਿੰਨ ਹੋਰ ਮੁਲਜ਼ਮਾਂ ਵਿੱਚੋਂ ਇੱਕ ਮਾਨਿਕ ​​ਬਟਾਲਾ ਦੇ ਛੇਹਰਟਾ ਅੰਮ੍ਰਿਤਸਰ ਦੇ ਪਿੰਡ ਪੁਰੀਆਂ ਤੋਂ ਕਾਲੇ ਰੰਗ ਦੇ ਮੋਟਰਸਾਈਕਲ 'ਤੇ ਆ ਰਿਹਾ ਹੈ। ਨਾਕਾਬੰਦੀ ਦੌਰਾਨ ਜਦੋਂ ਪੁਲਸ ਨੇ ਮੁਲਜ਼ਮ ਨੂੰ ਰੋਕਿਆ ਤਾਂ ਮਾਨਿਕ ​​ਨੇ ਪੁਲਸ ਪਾਰਟੀ 'ਤੇ ਅੰਨ੍ਹੇਵਾਹ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਪੁਲਸ ਨੇ ਵੀ ਜਵਾਬੀ ਕਾਰਵਾਈ ਕੀਤੀ, ਜਿਸ ਵਿੱਚ ਮਾਨਿਕ ​​ਦੀ ਲੱਤ ਵਿੱਚ ਗੋਲੀ ਲੱਗੀ। ਪੁਲਸ ਨੇ ਜ਼ਖਮੀ ਮੁਲਜ਼ਮ ਨੂੰ ਇਲਾਜ ਲਈ ਬਟਾਲਾ ਦੇ ਹਸਪਤਾਲ 'ਚ ਦਾਖਲ ਕਰਵਾਇਆ ਹੈ। ਡੀਆਈਜੀ ਨੇ ਅੱਗੇ ਕਿਹਾ ਕਿ ਦੋਸ਼ੀ ਮਾਨਿਕ ​​ਦਾ ਅਪਰਾਧਿਕ ਪਿਛੋਕੜ ਹੈ ਅਤੇ ਉਸ ਵਿਰੁੱਧ ਕਤਲ ਦੀ ਕੋਸ਼ਿਸ਼ ਅਤੇ ਅਸਲਾ ਐਕਟ ਦੇ ਮਾਮਲੇ ਵੀ ਦਰਜ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Sandeep Kumar

Content Editor

Related News