ਅੰਮ੍ਰਿਤਸਰ ’ਚ ਗੈਰ-ਕਾਨੂੰਨੀ PG ਚਲਾਉਣ ਦੇ ਨਹੀਂ ਰੁਕ ਰਹੇ ਮਾਮਲੇ, ਕਿਰਾਏਦਾਰਾਂ ਦੀ ਨਹੀਂ ਲਈ ਜਾ ਰਹੀ ਪੂਰੀ ਜਾਣਕਾਰੀ

Thursday, Nov 27, 2025 - 02:42 PM (IST)

ਅੰਮ੍ਰਿਤਸਰ ’ਚ ਗੈਰ-ਕਾਨੂੰਨੀ PG ਚਲਾਉਣ ਦੇ ਨਹੀਂ ਰੁਕ ਰਹੇ ਮਾਮਲੇ, ਕਿਰਾਏਦਾਰਾਂ ਦੀ ਨਹੀਂ ਲਈ ਜਾ ਰਹੀ ਪੂਰੀ ਜਾਣਕਾਰੀ

ਅੰਮ੍ਰਿਤਸਰ (ਜਸ਼ਨ)- ਗੁਰੂ ਕੀ ਨਗਰੀ ਦੇ ਪੌਸ਼ ਇਲਾਕੇ ਗਰੀਨ ਐਵੀਨਿਊ, ਜਨਤਾ ਕਲੋਨੀ, ਰਣਜੀਤ ਐਵੀਨਿਊ-ਏ, ਬੀ, ਸੀ, ਡੀ, ਰਾਣੀ ਕਾ ਬਾਗ, ਕਬੀਰ ਪਾਰਕ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਹਮਣੇ ਅਤੇ ਆਲੇ-ਦੁਆਲੇ ਨਾਲ ਲੱਗਦੇ ਖੇਤਰਾਂ ਵਿਚ ਗੈਰ-ਕਾਨੂੰਨੀ ਤੌਰ ’ਤੇ ਪੀ. ਜੀ. ਦਾ ਕਾਰੋਬਾਰ ਚਲਾਇਆ ਜਾ ਰਿਹਾ ਹੈ। ਇਨ੍ਹਾਂ ਪੀ. ਜੀ. ਵਿਚ ਰਹਿੰਦੇ ਲੋਕ ਕਿਹੜੇ ਖੇਤਰਾਂ ਨਾਲ ਸਬੰਧਤ ਹਨ ਅਤੇ ਉਨ੍ਹਾਂ ਦੀ ਪਛਾਣ ਕੀ ਹੈ? ਇਹ ਬਹੁਤ ਵੱਡੀ ਜਾਂਚ ਦਾ ਮਾਮਲਾ ਹੈ।

ਇਹ ਵੀ ਪੜ੍ਹੋ- ਬੱਚਿਆਂ ਦੀ ਸਿਹਤ ਨੂੰ ਧਿਆਨ 'ਚ ਰੱਖਦਿਆਂ ਸਕੂਲਾਂ ਤੇ ਆਂਗਣਵਾੜੀ ਕੇਂਦਰਾਂ ਨੂੰ ਜਾਰੀ ਹੋਏ ਨਵੇਂ ਹੁਕਮ

ਪੁਲਸ ਕੋਲ ਨਹੀਂ ਹੈ ਪੂਰੀ ਜਾਣਕਾਰੀ

ਇਸ ਸਬੰਧੀ ਪੂਰੀ ਜਾਣਕਾਰੀ ਇਲਾਕੇ ਨਾਲ ਸਬੰਧਤ ਪੁਲਸ ਕੋਲ ਵੀ ਨਹੀਂ ਹੈ। ਦੱਸਣਯੋਗ ਹੈ ਕਿ ਕੁਝ ਦਿਨ ਪਹਿਲਾਂ ਹੀ ਪੁਲਸ ਦੇ ਉੱਚ ਅਧਿਕਾਰੀਆਂ ਨੇ ਇਕ ਇਸ਼ਤਿਹਾਰ ਜਾਰੀ ਕਰ ਕੇ ਪੀ. ਜੀ. ਅਤੇ ਕਿਰਾਏ ਦੇ ਮਕਾਨਾਂ ਵਿਚ ਰਹਿਣ ਵਾਲੇ ਲੋਕਾਂ ਨੂੰ ਪੂਰੀ ਜਾਣਕਾਰੀ ਦੇਣ ਦੀ ਅਪੀਲ ਕੀਤੀ, ਉਥੇ ਹੀ ਸਬੰਧਤ ਪੁਲਸ ਚੌਕੀ ਜਾਂ ਥਾਣੇਦਾਰ ਦਾ ਵੀ ਇਹ ਫਰਜ਼ ਬਣਦਾ ਹੈ ਕਿ ਉਹ ਕਿਰਾਏਦਾਰਾਂ ਅਤੇ ਪੀ. ਜੀ. ਵਸਨੀਕਾਂ ਦੇ ਪੂਰੇ ਵੇਰਵੇ ਆਪਣੇ ਰਿਕਾਰਡ ਵਿਚ ਰੱਖਣ। ਹਾਲਾਂਕਿ ਪਤਾ ਲੱਗਾ ਹੈ ਕਿ ਜ਼ਿਆਦਾਤਰ ਪੁਲਸ ਅਧਿਕਾਰੀ ਇਨ੍ਹਾਂ ਹੁਕਮਾਂ ਨੂੰ ਗੰਭੀਰਤਾ ਨਾਲ ਨਹੀਂ ਲੈਂਦੇ ਅਤੇ ਉਨ੍ਹਾਂ ਦੇ ਇਲਾਕਿਆਂ ਵਿਚ ਚੱਲ ਰਹੇ ਕਾਨੂੰਨੀ ਜਾਂ ਗੈਰ-ਕਾਨੂੰਨੀ ਪੀ. ਜੀ. ਬਾਰੇ ਕੋਈ ਜਾਣਕਾਰੀ ਨਹੀਂ ਹੈ।

ਇਹ ਵੀ ਪੜ੍ਹੋ- ਪੰਜਾਬ 'ਚ 28 ਨਵੰਬਰ ਤੋਂ ਬਦਲੇਗਾ ਮੌਸਮ, ਵਿਭਾਗ ਨੇ ਮੀਂਹ ਬਾਰੇ ਦਿੱਤੀ ਅਹਿਮ ਜਾਣਕਾਰੀ

ਲਗਾਤਾਰ ਵਧ ਰਹੀ ਹੈ ਗੈਰ-ਕਾਨੂੰਨੀ ਪੀ. ਜੀਜ਼ ਦੀ ਗਿਣਤੀ

ਜਗ ਬਾਣੀ ਨੇ ਇਸ ਮਾਮਲੇ ਬਾਰੇ ਪਹਿਲਾਂ ਵੀ ਜਾਣੂੰ ਕਰਵਾਇਆ ਸੀ, ਪਰ ਸਬੰਧਤ ਪ੍ਰਸ਼ਾਸਨ ਦੇ ‘ਸਿਰ ’ਤੇ ਜੂੰ ਤੱਕ ਨਹੀ ਸਰਕੀ’ ਅਤੇ ਨਤੀਜਾ ਉਹੀ ਪਰਨਾਲਾ ਉਥੇ ਦਾ ਉਥੇ। ਇਸ ਲਈ ਹੁਣ ਸਮੇਂ ਦੇ ਬੀਤਣ ਨਾਲ ਇਨ੍ਹਾਂ ਇਲਾਕਿਆਂ ਵਿਚ ਇਨ੍ਹਾਂ ਗੈਰ-ਕਾਨੂੰਨੀ ਪੀ.ਜੀਜ਼ ਦੀ ਗਿਣਤੀ ਬਹੁਤ ਵਧ ਗਈ ਹੈ। ਸਿਰਫ਼ ਜਨਤਾ ਕਾਲੋਨੀ, ਗਰੀਨ ਐਵੀਨਿਊ ਸੀ-ਬਲਾਕ ਅਤੇ ਰਣਜੀਤ ਐਵੀਨਿਊ ਇਲਾਕੇ ਵਿਚ ਹੀ ਕਈ ਅਜਿਹੇ ਗੈਰ-ਕਾਨੂੰਨੀ ਪੀ. ਜੀ. ਹਨ, ਜਿਨ੍ਹਾਂ ਵਿਚ ਕਈ ਅਣਪਛਾਤੇ ਨੌਜਵਾਨ-ਮੁਟਿਆਰਾਂ ਅਤੇ ਅੱਧਖੜ ਉਮਰ ਤੱਕ ਦੇ ਲੋਕ ਰਹਿ ਰਹੇ ਹਨ।

ਇਹ ਵੀ ਪੜ੍ਹੋ- ਪੰਜਾਬ: 10 ਤੇ 20 ਰੁਪਏ ਦੇ ਨਵੇਂ ਨੋਟਾਂ ਦੀ ਹੋ ਰਹੀ ਬਲੈਕ, ਬੈਂਕ ਅਧਿਕਾਰੀ ਕਰ ਰਹੇ...

ਸਭ ਤੋਂ ਮਹੱਤਵਪੂਰਨ ਅਤੇ ਹੈਰਾਨੀਜਨਕ ਪਹਿਲੂ ਇਹ ਹੈ ਕਿ ਇਨ੍ਹਾਂ ਪੀ. ਜੀਜ਼ ਵਿਚ ਰਹਿਣ ਵਾਲੇ ਲੋਕਾਂ ਦੀ ਪਛਾਣ ਕੀ ਹੈ? ਅਤੇ ਉਹ ਕਿਹੜੇ ਪਿੰਡਾਂ ਅਤੇ ਕਸਬਿਆਂ ਤੋਂ ਆਏ ਹਨ, ਬਾਰੇ ਬਹੁਤ ਸਾਰੇ ਪੀ. ਜੀ. ਮਾਲਕ ਅਤੇ ਸਬੰਧਤ ਪੁਲਸ ਪ੍ਰਸ਼ਾਸਨ ਵੀ ਪੂਰੀ ਤਰ੍ਹਾਂ ਸੁਚੇਤ ਨਹੀਂ ਹਨ। ਖਾਸ ਗੱਲ ਇਹ ਹੈ ਕਿ ਇਹ ਨੌਜਵਾਨ ਅਤੇ ਔਰਤਾਂ ਅਤੇ ਲੋਕ ਇੱਥੇ ਕੀ ਕਰਦੇ ਹਨ, ਇਸ ਬਾਰੇ ਪੀ. ਜੀ. ਦੇ ਮਾਲਕਾਂ ਨੂੰ ਨਹੀਂ ਪਤਾ?

ਇਹ ਵੀ ਪੜ੍ਹੋ- ਮੈਰਿਜ ਪੈਲੇਸਾਂ ਵਿਚ ਵਰਤਾਈ ਜਾਣ ਵਾਲੀ ਸ਼ਰਾਬ ਦੇ ਰੇਟ ਨੂੰ ਲੈ ਕੇ ਪੈ ਗਿਆ ਰੌਲਾ, ਪੜ੍ਹੋ ਕੀ ਹੈ ਮਾਮਲਾ

ਪੀ. ਜੀ ਅਤੇ ਕਿਰਾਏ ’ਤੇ ਰਹਿ ਰਹੇ ਲੋਕਾਂ ਦੀ ਤਸਦੀਕ ਹੁੰਦੀ ਹੈ ਲਾਜ਼ਮੀ

ਕਾਨੂੰਨ ਅਨੁਸਾਰ ਪੀ. ਜੀ. ਵਿਚ ਰਹਿਣ ਵਾਲੇ ਕਿਸੇ ਵੀ ਵਿਅਕਤੀ ਦੀ ਪੁਲਸ ਵੈਰੀਫਿਕੇਸ਼ਨ ਲਾਜ਼ਮੀ ਹੈ। ਇਹ ਗੱਲ ਖਾਸ ਤੌਰ ’ਤੇ ਪੀ. ਜੀ. ਮਾਲਕਾਂ ਦੀ ਹੈ ਪਰ ਗ੍ਰੀਨ ਐਵੇਨਿਊ ਅਤੇ ਜਨਤਾ ਕਾਲੋਨੀ ਵਿਚ ਪੁਲਸ ਅਧਿਕਾਰੀ ਅਤੇ ਪੀ. ਜੀ. ਮਾਲਕ ਖੁਦ ਇਸ ਕਾਨੂੰਨ ਦੀਆਂ ਧੱਜੀਆਂ ਉਡਾ ਰਹੇ ਹਨ। ਇਸ ਤੋਂ ਸਪੱਸ਼ਟ ਹੈ ਕਿ ਉਕਤ ਕਾਨੂੰਨ ਨੂੰ ਸਖ਼ਤੀ ਨਾਲ ਲਾਗੂ ਕਰਨ ਸਬੰਧੀ ਸਰਕਾਰੀ ਤੰਤਰ ਬਹੁਤ ਸੁਸਤ ਹੈ। ਹੈਰਾਨੀਜਨਕ ਪਹਿਲੂ ਇਹ ਹੈ ਕਿ ਪਿਛਲੇ ਕੁਝ ਸਮੇਂ ਤੋਂ ਇਨ੍ਹਾਂ ਇਲਾਕਿਆਂ ਵਿੱਚ ਚੋਰੀਆਂ ਅਤੇ ਲੁੱਟਾਂ-ਖੋਹਾਂ ਦੀਆਂ ਘਟਨਾਵਾਂ ਵਿੱਚ ਕਾਫੀ ਵਾਧਾ ਹੋਇਆ ਹੈ। ਇਸ ਦੇ ਬਾਵਜੂਦ ਪੁਲਸ ਇਸ ਪਾਸੇ ਸੁਚੇਤ ਨਹੀਂ ਹੈ। ਲੁੱਟਾਂ-ਖੋਹਾਂ ਦੀਆਂ ਜ਼ਿਆਦਾਤਰ ਘਟਨਾਵਾਂ ਸਾਹਮਣੇ ਆ ਰਹੀਆਂ ਹਨ।

ਇਸ ਦੇ ਬਾਵਜੂਦ ਵੀ ਪੁਲਸ ਇਨ੍ਹਾਂ ਪੀ. ਜੀ. ਮਾਲਕਾਂ ’ਤੇ ਕੋਈ ਸ਼ਿਕੰਜਾ ਨਹੀਂ ਕੱਸਦੀ ਜਾਂ ਫਿਰ ਇਹ ਕੁਝ ਹੋਰ ਹੈ? ਅਜਿਹਾ ਉਦੋਂ ਹੋਇਆ ਹੈ ਜਦੋਂ ਪਿਛਲੇ ਸਮੇਂ ਦੌਰਾਨ ਸੂਬੇ ਵਿਚ ਪੀ. ਜੀ. ਵਿੱਚ ਰਹਿ ਰਹੇ ਅਣਪਛਾਤੇ ਵਿਅਕਤੀਆਂ ਵੱਲੋਂ ਅਪਰਾਧ ਜਗਤ ਵਿਚ ਕਈ ਗੰਭੀਰ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾ ਚੁੱਕਾ ਹੈ ਪਰ ਇਸ ਦੇ ਬਾਵਜੂਦ ਉਕਤ ਨਿਸ਼ਾਨਦੇਹੀ ਵਾਲੇ ਇਲਾਕਿਆਂ ਦਾ ਪੁਲਸ ਪ੍ਰਸ਼ਾਸਨ ਇਸ ਪ੍ਰਤੀ ਕਈ ਤਰ੍ਹਾਂ ਦੀ ਉਦਾਸੀਨਤਾ ਦਿਖਾ ਰਿਹਾ ਹੈ। ਖਾਸ ਗੱਲ ਇਹ ਹੈ ਕਿ ਜਦੋਂ ਇਸ ਸਬੰਧੀ ਪੁਲਸ ਜਾਂ ਪ੍ਰਸ਼ਾਸਨ ਨੂੰ ਪੁੱਛਿਆ ਜਾਂਦਾ ਹੈ ਤਾਂ ਉਨ੍ਹਾਂ ਦਾ ਇਕੋ-ਇਕ ਰਟਿਆ ਦਾਅਵਾ ਹੁੰਦਾ ਹੈ ਕਿ ਉਹ ਅਜਿਹੇ ਲੋਕਾਂ ਦੀ ਜਾਣਕਾਰੀ ਇਕੱਠੀ ਕਰ ਰਹੇ ਹਨ ਅਤੇ ਇਹ ਕਾਰਵਾਈ ਜਲਦੀ ਹੀ ਮੁਕੰਮਲ ਕਰ ਲਈ ਜਾਵੇਗੀ ਪਰ ਇਸ ਦਾ ਪੂਰਾ ਰਿਕਾਰਡ ਅਤੇ ਜਾਣਕਾਰੀ ਪੁਲਸ ਨੂੰ ਕਦੋਂ ਤੱਕ ਮਿਲ ਜਾਵੇਗੀ? ਇਹ ਸ਼ਾਇਦ ਕਹਿਣ ਦੀ ਲੋੜ ਨਹੀਂ ਹੈ।

ਰਣਜੀਤ ਐਵੀਨਿਊ ਵਿਚ ਹੀ ਚੱਲ ਰਹੇ ਹਨ ਕਈ ਨਾਜਾਇਜ਼ ਪੀ. ਜੀ.

ਇਕੱਲੀ ਜਨਤਾ ਕਾਲੋਨੀ ਹੀ ਨਹੀਂ ਸਗੋ ਰਣਜੀਤ ਐਵੀਨਿਊ, ਮੋਹਨੀ ਪਾਰਕ ਇਲਾਕੇ ਵਿਚ ਅਜਿਹੇ ਕਈ ਗੈਰ-ਕਾਨੂੰਨੀ ਪੀ. ਜੀ. ਚੱਲ ਰਹੇ ਹਨ, ਜਿਨ੍ਹਾਂ ਦਾ ਪੂਰਾ ਡਾਟਾ ਵੀ ਸਬੰਧਤ ਪੁਲਸ ਚੌਕੀ ਕੋਲ ਮੌਜੂਦ ਨਹੀਂ ਹੈ। ਇਹ ਵੀ ਪਤਾ ਲੱਗਾ ਹੈ ਕਿ ਪੁਲਸ ਪ੍ਰਸ਼ਾਸਨ ਇਸ ਖਿਲਾਫ ਸਖਤ ਕਾਰਵਾਈ ਨਹੀਂ ਕਰ ਰਿਹਾ, ਜਿਸ ਤੋਂ ਸਾਫ ਹੈ ਕਿ ਅਧਿਕਾਰੀ ਖੁਦ ਹੀ ਕਾਨੂੰਨ ਦੀਆਂ ਧੱਜੀਆਂ ਉਡਾ ਰਹੇ ਹਨ। ਇੱਥੇ ਸਵਾਲ ਇਹ ਹੈ ਕਿ ਇਸ ਖੁਲਾਸੇ ਦੇ ਬਾਵਜੂਦ ਪੁਲਸ ਇਸ ਖੁਲਾਸੇ ’ਤੇ ਕਾਰਵਾਈ ਕਦੋਂ ਸ਼ੁਰੂ ਕਰੇਗੀ।

 

 


author

Shivani Bassan

Content Editor

Related News