ਯੂਟਿਊਬ ''ਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਗੁਰਬਾਣੀ ਕੀਰਤਨ ਪ੍ਰਸਾਰਣ ਸਬੰਧੀ ਅਹਿਮ ਜਾਣਕਾਰੀ

Wednesday, Nov 19, 2025 - 10:52 PM (IST)

ਯੂਟਿਊਬ ''ਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਗੁਰਬਾਣੀ ਕੀਰਤਨ ਪ੍ਰਸਾਰਣ ਸਬੰਧੀ ਅਹਿਮ ਜਾਣਕਾਰੀ

ਅੰਮ੍ਰਿਤਸਰ (ਸਰਬਜੀਤ) - ਯੂਟਿਊਬ ਵੱਲੋਂ 19 ਨਵੰਬਰ ਨੂੰ ਸੰਧਿਆ ਵੇਲੇ ਚੱਲਦੇ ਰਹਿਰਾਸ ਸਾਹਿਬ ਦੇ ਪਾਠ ਸਮੇਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਗੁਰਬਾਣੀ ਕੀਰਤਨ ਪ੍ਰਸਾਰਣ ਵਾਲੇ ਅਧਿਕਾਰਤ ਯੂਟਿਊਬ ਚੈਨਲ "SGPC, Sri Amritsar"  ਉੱਤੇ ਇੱਕ ਪਹਿਲਾਂ ਪਾਈ ਵੀਡੀਓ ਵਿਰੁੱਧ ਆਪਣੀ ਨੀਤੀ ਤਹਿਤ ਕਾਰਵਾਈ ਕਰਦਿਆਂ ਚੈਨਲ ਦੀ ਗਤੀਵਿਧੀ ਨੂੰ ਇੱਕ ਹਫ਼ਤੇ ਲਈ ਮੁਅੱਤਲ ਕਰ ਦਿੱਤਾ ਗਿਆ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਸਕੱਤਰ ਪ੍ਰਤਾਪ ਸਿੰਘ ਨੇ ਦੱਸਿਆ ਕਿ 31 ਅਕਤੂਬਰ ਨੂੰ ਪਾਈ ਗਈ ਸਬੰਧਤ ਵੀਡੀਓ ਵਿੱਚ ਸਿੱਖ ਪ੍ਰਚਾਰਕ ਵੱਲੋਂ ਸਿੱਖ ਯੋਧਿਆਂ ਬਾਰੇ ਵਿਚਾਰ ਰੱਖਦਿਆਂ ਕੁਝ ਪ੍ਰਗਟਾਵੇ ਕੀਤੇ ਗਏ ਸਨ, ਜੋ 1984 ਵਿੱਚ ਵਾਪਰੀਆਂ ਘਟਨਾਵਾਂ ਨਾਲ ਸਬੰਧਤ ਸਿੱਖ ਇਤਿਹਾਸ ਦਾ ਹਿੱਸਾ ਹਨ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਸ ਉੱਤੇ ਆਪਣਾ ਸਿੱਖ ਪੱਖ ਯੂਟਿਊਬ ਨਾਲ ਸਾਂਝਾ ਕਰ ਰਹੀ ਹੈ ਪਰੰਤੂ ਜਦੋਂ ਤੱਕ ਇਹ ਮਾਮਲਾ ਹੱਲ ਨਹੀਂ ਹੋ ਜਾਂਦਾ ਉਦੋਂ ਤੱਕ ਸੰਗਤ ਨੂੰ ਅਪੀਲ ਹੈ ਕਿ ਯੂਟਿਊਬ ਉੱਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਰੋਜ਼ਾਨਾ ਗੁਰਬਾਣੀ ਕੀਰਤਨ ਪ੍ਰਸਾਰਣ ਨਾਲ ਜੁੜਨ ਲਈ ਸ਼੍ਰੋਮਣੀ ਕਮੇਟੀ ਦੇ ਦੂਸਰੇ ਅਧਿਕਾਰਤ ਚੈਨਲ ਨਾਲ ਜੁੜਿਆ ਜਾਵੇ।


author

Inder Prajapati

Content Editor

Related News