'ਛੋਟੇ ਸਰਦਾਰ' ਦੇ ਡਾਂਸ ਨੇ ਖਿੱਚਿਆ ਮੇਲਾਨੀਆ ਦਾ ਧਿਆਨ, ਦੇਖੋ ਕਿਊਟ ਵੀਡੀਓ

Tuesday, Feb 25, 2020 - 03:22 PM (IST)

'ਛੋਟੇ ਸਰਦਾਰ' ਦੇ ਡਾਂਸ ਨੇ ਖਿੱਚਿਆ ਮੇਲਾਨੀਆ ਦਾ ਧਿਆਨ, ਦੇਖੋ ਕਿਊਟ ਵੀਡੀਓ

ਨਵੀਂ ਦਿੱਲੀ— ਅਮਰੀਕਾ ਦੀ ਫਰਸਟ ਲੇਡੀ ਮੇਲਾਨੀਆ ਟਰੰਪ ਮੰਗਲਵਾਰ ਨੂੰ ਰਾਸ਼ਟਰੀ ਰਾਜਧਾਨੀ ਦੇ ਮੋਤੀਬਾਗ ਸਥਿਤ ਇਕ ਸਰਕਾਰੀ ਸਕੂਲ 'ਚ ਹੈਪੀਨੈੱਸ ਕਲਾਸ ਦੇਖਣ ਪਹੁੰਚੀ ਸੀ। ਮੇਲਾਨੀਆ ਦੇ ਸਵਾਗਤ ਲਈ ਸਕੂਲ 'ਚ ਡਾਂਸ ਆਦਿ ਦਾ ਵੀ ਪ੍ਰੋਗਰਾਮ ਰੱਖਿਆ ਗਿਆ ਸੀ। ਇਸ ਦੌਰਾਨ ਇਕ ਛੋਟੇ ਜਿਹੇ ਸਰਦਾਰ ਬੱਚੇ ਨੇ ਮੇਲਾਨੀਆ ਦਾ ਪੂਰਾ ਧਿਆਨ ਆਪਣੇ ਵੱਲ ਖਿੱਚ ਲਿਆ। ਦਰਅਸਲ ਮੇਲਾਨੀਆ ਲਈ ਸਕੂਲ ਦੇ ਬੱਚਿਆਂ ਨੇ ਜਿਵੇਂ ਹੀ ਸਟੇਜ 'ਤੇ ਗਿੱਦਾ (ਪੰਜਾਬੀ ਡਾਂਸ) ਪਾਉਣਾ ਸ਼ੁਰੂ ਕੀਤਾ ਤਾਂ ਸਟੇਜ ਕੋਲ ਲਾਈਨ 'ਚ ਬੈਠਾ ਛੋਟਾ ਸਰਦਾਰ ਬੱਚਾ ਖੁਦ ਨੂੰ ਨਹੀਂ ਰੋਕ ਸਕਿਆ ਅਤੇ ਉਹ ਆਪਣੀ ਹੀ ਜਗ੍ਹਾ 'ਤੇ ਖੜ੍ਹਾ ਹੋ ਕੇ ਭੰਗੜਾ ਪਾਉਣ ਲੱਗਾ।

ਇਸ ਦੌਰਾਨ ਉੱਥੇ ਮੌਜੂਦ ਹਰ ਸ਼ਖਸ ਦਾ ਧਿਆਨ ਉਸ ਬੱਚੇ ਵੱਲ ਚੱਲਾ ਗਿਆ। ਇੱਥੇ ਤੱਕ ਕਿ ਮੇਲਾਨੀਆ ਵੀ ਪੂਰੇ ਪ੍ਰੋਗਰਾਮ ਦੌਰਾਨ ਉਸ ਬੱਚੇ ਦੇ ਡਾਂਸ ਨੂੰ ਹੀ ਦੇਖਦੀ ਰਹੀ। ਇੰਨਾ ਹੀ ਨਹੀਂ ਤਾੜੀਆਂ ਵਜਾ ਕੇ ਬੱਚੇ ਦਾ ਹੌਂਸਲਾ ਵੀ ਵਧਾਇਆ। ਬੱਚੇ ਨੇ ਪੂਰੀ ਮੀਡੀਆ ਦਾ ਧਿਆਨ ਹੀ ਆਪਣੇ ਵੱਲ ਖਿੱਚ ਲਿਆ। ਇੱਥੇ ਤੱਕ ਕਿ ਸਕੂਲ ਦੇ ਟੀਚਰਜ਼ ਨੇ ਵੀ ਬੱਚੇ ਨੂੰ ਕਾਫ਼ੀ ਉਤਸ਼ਾਹਤ ਕੀਤਾ। ਦੱਸਣਯੋਗ ਹੈ ਕਿ ਮੇਲਾਨੀਆ ਦੇ ਸਵਾਗਤ 'ਚ ਸਰਵੋਦਿਆ ਸੀਨੀਅਰ ਸੈਕੰਡਰੀ ਸਕੂਲ ਨੂੰ ਫੁੱਲਾਂ ਨਾਲ ਸਜਾਇਆ ਗਿਆ ਸੀ।

 


author

DIsha

Content Editor

Related News