''ਧਾਰਾ-370'' ਹਟਾਈ ਤਾਂ ਜੰਮੂ-ਕਸ਼ਮੀਰ ਨਾਲ ਭਾਰਤ ਦਾ ਰਿਸ਼ਤਾ ਖਤਮ ਹੋ ਜਾਵੇਗਾ : ਮਹਿਬੂਬਾ

03/30/2019 5:35:32 PM

ਸ਼੍ਰੀਨਗਰ— ਜੰਮੂ-ਕਸ਼ਮੀਰ ਦੀ ਸਾਬਕਾ ਮੁੱਖ ਮੰਤਰੀ ਮਹਿਬੂਬਾ ਮੁਫਤੀ ਨੇ ਧਾਰਾ 370 ਨੂੰ ਲੈ ਕੇ ਵਿਵਾਦਪੂਰਨ ਬਿਆਨ ਦਿੱਤਾ ਹੈ। ਧਾਰਾ 370 ਨੂੰ ਲੈ ਕੇ ਮਹਿਬੂਬਾ ਨੇ ਕੇਂਦਰ ਸਰਕਾਰ 'ਤੇ ਨਿਸ਼ਾਨਾ ਸਾਧਿਆ ਹੈ। ਮੁਫਤੀ ਨੇ ਕਿਹਾ ਕਿ ਜੇਕਰ ਧਾਰਾ 370 ਹਟਾਈ ਗਈ ਤਾਂ ਜੰਮੂ-ਕਸ਼ਮੀਰ ਅਤੇ ਭਾਰਤ ਵਿਚਾਲੇ ਰਿਸ਼ਤਾ ਵੀ ਖਤਮ ਹੋ ਜਾਵੇਗਾ। ਮੁਫਤੀ ਸ਼੍ਰੀਨਗਰ ਵਿਚ ਇਕ ਪ੍ਰੋਗਰਾਮ 'ਚ ਲੋਕਾਂ ਨੂੰ ਸੰਬੋਧਨ ਕਰ ਰਹੀ ਸੀ। ਉਨ੍ਹਾਂ ਕਿਹਾ ਕਿ ਜੰਮੂ-ਕਸ਼ਮੀਰ ਲਈ ਧਾਰਾ-370 ਇਕ ਪੁਲ ਵਾਂਗ ਹੈ ਅਤੇ ਜੇਕਰ ਤੁਸੀਂ ਉਸ ਪੁਲ ਨੂੰ ਤੋੜੋਗੇ ਤਾਂ ਮੁੜ ਜੰਮੂ-ਕਸ਼ਮੀਰ ਅਤੇ ਹਿੰਦੋਸਤਾਨ ਦਾ ਰਿਸ਼ਤਾ ਬਣਾਉਣਾ ਹੋਵੇਗਾ। ਇਸ ਦੀ ਨਵੀ ਸ਼ਰਤ ਹੋਵੇਗੀ ਪਰ ਕੀ ਤੁਸੀਂ ਇਸ ਲਈ ਤਿਆਰ ਹੋ? ਕੇਂਦਰ ਸਰਕਾਰ ਨੂੰ ਇਸ ਬਾਰੇ ਸੋਚਣਾ ਚਾਹੀਦਾ ਹੈ, ਕਿਉਂਕਿ ਜੇਕਰ ਧਾਰਾ-370 ਹਟਾਈ ਗਈ ਤਾਂ ਜੰਮੂ-ਕਸ਼ਮੀਰ ਦੇ ਨਾਲ ਤੁਹਾਡਾ ਰਿਸ਼ਤਾ ਖਤਮ ਹੋ ਜਾਵੇਗਾ।

ਧਾਰਾ-35ਏ ਬਾਰੇ ਵੀ ਦਿੱਤੀ ਸੀ ਚਿਤਾਵਨੀ—
ਧਾਰਾ-35ਏ ਨੂੰ ਖਤਮ ਕਰਨ ਦੀਆਂ ਅਟਕਲਾਂ 'ਤੇ ਮਹਿਬੂਬਾ ਨੇ ਕੇਂਦਰ ਸਰਕਾਰ ਨੂੰ ਕਿਹਾ ਸੀ ਕਿ ਅੱਗ ਨਾਲ ਨਾ ਖੇਡੋ, ਇਸ ਧਾਰਾ ਨਾਲ ਛੇੜਛਾੜ ਨਾ ਕਰੋ, ਨਹੀਂ ਤਾਂ 1947 ਤੋਂ ਹੁਣ ਤਕ ਜੋ ਤੁਸੀਂ ਨਹੀਂ ਦੇਖਿਆ, ਉਹ ਦੇਖੋਗੇ। ਜੇਕਰ ਅਜਿਹਾ ਹੁੰਦਾ ਹੈ ਤਾਂ ਮੈਨੂੰ ਨਹੀਂ ਪਤਾ ਕਿ ਜੰਮੂ-ਕਸ਼ਮੀਰ ਦੇ ਲੋਕ ਤਿਰੰਗਾ ਚੁੱਕਣ ਦੀ ਬਜਾਏ ਕਿਹੜਾ ਝੰਡਾ ਚੁੱਕਣਗੇ। 

ਕੀ ਹੈ ਧਾਰਾ-35ਏ— 
ਧਾਰਾ-35ਏ ਜੰਮੂ-ਕਸ਼ਮੀਰ ਦੀ ਵਿਧਾਨ ਸਭਾ ਨੂੰ ਸੂਬੇ ਦੀ ਸਥਾਈ ਨਾਗਰਿਕ ਦੀ ਪਰਿਭਾਸ਼ਾ ਤੈਅ ਕਰਨ ਦਾ ਅਧਿਕਾਰ ਦਿੰਦਾ ਹੈ। ਸੂਬੇ ਵਿਚ 14 ਮਈ 1954 ਨੂੰ ਲਾਗੂ ਕੀਤਾ ਗਿਆ ਸੀ। ਧਾਰਾ-35ਏ, ਧਾਰਾ-370 ਦਾ ਹਿੱਸਾ ਹੈ। ਪ੍ਰਦੇਸ਼ ਦੇ ਸਥਾਈ ਨਾਗਰਿਕ ਨੂੰ ਕੁਝ ਵਿਸ਼ੇਸ਼ ਅਧਿਕਾਰ ਹੁੰਦੇ ਹਨ। ਧਾਰਾ-35ਏ ਜੰਮੂ-ਕਸ਼ਮੀਰ ਵਿਚ ਉੱਥੋਂ ਦੇ ਮੂਲ ਵਾਸੀਆਂ ਤੋਂ ਇਲਾਵਾ ਦੇਸ਼ ਦੇ ਕਿਸੇ ਦੂਜੇ ਹਿੱਸੇ ਦਾ ਨਾਗਰਿਕ ਕੋਈ ਜਾਇਦਾਦ ਨਹੀਂ ਖਰੀਦ ਸਕਦਾ। ਇਸ ਦੇ ਨਾਲ ਹੀ ਉੱਥੋਂ ਦਾ ਨਾਗਰਿਕ ਵੀ ਨਹੀਂ ਬਣ ਸਕਦਾ। 


Tanu

Content Editor

Related News