ਗੁਲਾਮ ਨਬੀ ਆਜ਼ਾਦ ਨੇ ਕਾਂਗਰਸ ਪਾਰਟੀ ਦੀ ਕੀਤੀ ਆਲੋਚਨਾ, ਆਖ਼ੀ ਇਹ ਗੱਲ
Wednesday, Apr 17, 2024 - 12:11 PM (IST)
ਜੰਮੂ (ਵਾਰਤਾ)- ਡੈਮੋਕਰੇਟਿਕ ਪ੍ਰੋਗ੍ਰੈਸਿਵ ਆਜ਼ਾਦ ਪਾਰਟੀ (ਡੀਪੀਏਪੀ) ਦੇ ਪ੍ਰਧਾਨ ਗੁਲਾਮ ਨਬੀ ਆਜ਼ਾਦ ਨੇ ਮੰਗਲਵਾਰ ਨੂੰ ਮਹੱਤਵਪੂਰਨ ਮੁੱਦਿਆਂ 'ਤੇ ਧਿਆਨ ਦੇਣ ਦੀ ਬਜਾਏ ਉਨ੍ਹਾਂ 'ਤੇ ਅਣਉਚਿਤ ਹਮਲੇ ਕਰਨ ਲਈ ਕਾਂਗਰਸ ਪਾਰਟੀ ਦੀ ਆਲੋਚਨਾ ਕੀਤੀ। ਜੰਮੂ-ਕਸ਼ਮੀਰ ਦੇ ਰਾਮਬਨ ਜ਼ਿਲ੍ਹੇ ਦੀ ਬਨਿਹਾਲ ਤਹਿਸੀਲ ਦੇ ਖਾਰੀ ਖੇਤਰ ਵਿਚ ਇਕ ਜਨ ਸਭਾ ਨੂੰ ਸੰਬੋਧਨ ਕਰਦਿਆਂ ਆਜ਼ਾਦ ਨੇ ਧਾਰਾ 370 ਅਤੇ 35ਏ ਵਰਗੇ ਅਹਿਮ ਮੁੱਦਿਆਂ ਨੂੰ ਹੱਲ ਕਰਨ ਵਿਚ ਪਾਰਟੀ ਦੀ ਅਸਫ਼ਲਤਾ ਨੂੰ ਉਜਾਗਰ ਕੀਤਾ ਅਤੇ ਉਨ੍ਹਾਂ ਦੀਆਂ ਗਲਤ ਤਰਜੀਹਾਂ 'ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ,“ਕਾਂਗਰਸ ਦੇ ਲਗਾਤਾਰ ਹਮਲੇ ਡੀਪੀਏਪੀ ਦੀ ਵਧਦੀ ਪ੍ਰਸਿੱਧੀ ਅਤੇ ਸਵੀਕ੍ਰਿਤੀ ਨੂੰ ਲੈ ਕੇ ਉਨ੍ਹਾਂ ਦੀ ਨਿਰਾਸ਼ਾ ਤੋਂ ਪੈਦਾ ਹੋਏ ਹਨ।
ਉਨ੍ਹਾਂ ਕਿਹਾ ਕਿ ਭਾਜਪਾ ਨਾਲ ਮੁਕਾਬਲਾ ਕਰਨ ਜਾਂ ਜਨਤਾ ਦੀਆਂ ਚਿੰਤਾਵਾਂ ਦੂਰ ਕਰਨ ਦੀ ਬਜਾਏ, ਉਹ ਸਾਨੂੰ ਨਿਸ਼ਾਨਾ ਬਣਾਉਣਾ ਚੁਣਦੇ ਹਨ। ਧਾਰਾ 370 'ਤੇ ਕਿੱਥੇ ਖੜ੍ਹੀ ਹੈ ਕਾਂਗਰਸ? ਇਹ ਮੈਂ ਹੀ ਸੀ, ਜਿਸ ਨੇ ਸੰਸਦ 'ਚ ਇਸ ਲਈ ਲੜਾਈ ਲੜੀ, ਜਦੋਂ ਕਿ ਕਾਂਗਰਸ ਸੰਸਦ ਮੈਂਬਰ ਭਾਜਪਾ ਸਰਕਾਰ ਦੇ ਪੱਖ 'ਚ ਸਨ। ਫਿਰ ਵੀ, ਅੱਜ ਵੀ ਉਨ੍ਹਾਂ ਦੀ ਲੀਡਰਸ਼ਿਪ ਇਸ ਮੁੱਦੇ 'ਤੇ ਸਪੱਸ਼ਟ ਰੂਪ ਨਾਲ ਚੁੱਪ ਹੈ।'' ਨੈਸ਼ਨਲ ਕਾਨਫਰੰਸ (ਨੇਕਾਂ) ਨੂੰ ਜ਼ਬਰਦਸਤ ਫਟਕਾਰ ਲਗਾਉਂਦੇ ਹੋਏ ਆਜ਼ਾਦ ਨੇ ਜੰਮੂ ਕਸ਼ਮੀਰ 'ਚ ਉਨ੍ਹਾਂ ਦੇ 70 ਸਾਲਾਂ ਤੋਂ ਵੱਧ ਦੇ ਸ਼ਾਸਨ ਟਰੈਕ ਰਿਕਾਰਡ ਦੀ ਆਲੋਚਨਾ ਕੀਤੀ। ਉਨ੍ਹਾਂ ਨੇ ਪਾਰਟੀ ਦੀ ਹਿੰਸਾ ਅਤੇ ਖੋਖਲ੍ਹੇ ਵਾਅਦਿਆਂ ਦੀ ਵਿਰਾਸਤ 'ਤੇ ਸਵਾਲ ਚੁੱਕਿਆ ਅਤੇ ਉਨ੍ਹਾਂ 'ਤੇ ਜਨਤਾ ਦਾ ਸ਼ੋਸ਼ਣ ਕਰਨ ਦਾ ਦੋਸ਼ ਲਗਾਇਆ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e