ਅਭਿਨੰਦਨ ਦੇ ਨਾਂ ''ਤੇ ਬਣਾਏ ਗਏ ਕਈ ਫਰਜ਼ੀ ਅਕਾਊਂਟਸ, IAF ਨੇ ਦਿੱਤੀ ਸਲਾਹ
Wednesday, Mar 06, 2019 - 08:30 PM (IST)

ਨਵੀਂ ਦਿੱਲੀ— ਭਾਰਤੀ ਹਵਾਈ ਫੌਜ ਦੇ ਵਿੰਗ ਕਮਾਂਡਰ ਅਭਿਨੰਦਨ ਵਰਥਮਾਨ ਦੇ ਨਾਂ 'ਤੇ ਕਈ ਫਰਜ਼ੀ ਟਵਿਟਰ ਅਕਾਊਂਟਸ ਚਲਾਏ ਜਾ ਰਹੇ ਹਨ। ਜਾਣਕਾਰੀ ਮੁਤਾਬਕ ਅਭਿਨੰਦਨ ਦੇ ਨਾਂ 'ਤੇ ਚਲਾਏ ਜਾ ਰਹੇ ਇਹ ਅਕਾਊਂਟਸ ਬੀਤੇ ਇਕ ਹਫਤੇ 'ਚ ਬਣਾਏ ਗਏ ਹਨ। ਸਾਮਾਚਾਰ ਏਜੰਸੀ ਮੁਤਾਬਕ ਵਿੰਗ ਕਮਾਂਡਰ ਨੇ ਹਵਾਈ ਫੌਜ ਨੂੰ ਜਾਣਕਾਰੀ ਦਿੱਤੀ ਕਿ ਉਨ੍ਹਾਂ ਦਾ ਕੋਈ ਟਵਿਟਰ ਅਕਾਊਂਟ ਨਹੀਂ ਹੈ। ਉਨ੍ਹਾਂ ਇਹ ਵੀ ਕਿਹਾ ਹੈ ਕਿ ਇੰਸਟਾਗ੍ਰਾਮ 'ਤੇ ਅਭਿਨੰਦਨ ਦਾ ਕੋਈ ਅਕਾਊਂਟ ਨਹੀਂ ਹੈ। ਭਾਰਤੀ ਹਵਾਈ ਫੌਜ ਨੇ ਸਲਾਹ ਦਿੱਤੀ ਹੈ ਕਿ ਅਭਿਨੰਦਨ ਦੇ ਨਾਂ 'ਤੇ ਬਣੇ ਇਨ੍ਹਾਂ ਅਕਾਊਂਟਸ ਨੂੰ ਫਾਅਲੋ ਨਾ ਕੀਤਾ ਜਾਵੇ, ਇਨ੍ਹਾਂ 'ਚ ਵਾਇਰਸ ਵੀ ਹੋ ਸਕਦਾ ਹੈ।
ਦੱਸਣਯੋਗ ਹੈ ਕਿ ਅਭਿਨੰਦਨ ਬੀਤੇ ਸ਼ੁੱਕਰਵਾਰ ਨੂੰ ਹੀ ਪਾਕਿਸਤਾਨ ਤੋਂ ਪਰਤੇ ਹਨ ਤੇ ਪੂਰੇ ਦੇਸ਼ ਨੇ ਉਨ੍ਹਾਂ ਦੀ ਵਾਪਸੀ 'ਤੇ ਖੁਸ਼ੀ ਜ਼ਾਹਿਰ ਕੀਤੀ ਹੈ। ਸੂਤਰਾਂ ਮੁਤਾਬਕ ਅਭਿਨੰਦਨ ਦੇ ਨਾਂ ਦਾ ਫਾਇਦਾ ਚੁੱਕ ਕੇ ਕਈ ਅਜਿਹੇ ਟਵਿਟਰ ਅਕਾਊਂਟ ਬਣਾ ਲਏ ਗਏ ਹਨ, ਜੋ ਉਨ੍ਹਾਂ ਦਾ ਪਰਸਨਲ ਟਵਿਟਰ ਅਕਾਊਂਟ ਹੋਣ ਦਾ ਦਾਅਵਾ ਕਰ ਰਹੇ ਹਨ। ਇਸ ਤੋਂ ਪਹਿਲਾਂ ਇੰਡੀਅਨ ਏਅਰ ਫੋਰਸ ਨੇ ਵੀ ਇਕ ਬਿਆਨ ਜਾਰੀ ਕਰ ਕਿਹਾ ਸੀ ਕਿ @Abhinandan_wc ਯੂਜ਼ਰਸ ਨਾਂ ਤੋਂ ਇਕ ਅਕਾਊਂਟ ਬਣਾਇਆ ਗਿਆ ਹੈ, ਜੋ ਫੇਕ ਹੈ ਪਰ ਲਗਾਤਾਰ ਤਸਵੀਰਾਂ ਦੇ ਜ਼ਰੀਏ ਅਸਲੀ ਹੋਣ ਦਾ ਦਾਅਵਾ ਕਰ ਰਹੀ ਹੈ। ਇਸ ਅਕਾਊਂਟ ਤੋਂ ਰੱਖਿਆ ਮੰਤਰੀ ਸੀਤਾਰਮਣ ਨਾਲ ਅਭਿਨੰਦਨ ਦੀ ਇਕ ਤਸਵੀਰ ਵੀ ਸਾਂਝੀ ਕੀਤੀ ਗਈ ਹੈ। ਇਸ ਤੋਂ ਇਲਾਵਾ ਅਭਿਨੰਦਨ ਦੇ ਪਰਿਵਾਰ ਦੀ ਇਕ ਤਸਵੀਰ ਵੀ ਟਵੀਟ ਕੀਤੀ ਗਈ ਹੈ। ਫਿਲਹਾਲ ਅਕਾਊਂਟ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ। ਇਸ ਤੋਂ ਇਲਾਵਾ @IAF_Abhinanden ਤੇ @Abhinandan_WCdr ਵਰਗੇ ਕਈ ਹੋਰ ਅਕਾਊਂਟ ਹਾਲੇ ਸਰਗਰਮ ਹਨ, ਜਿਨ੍ਹਾਂ 'ਚ ਕੋਈ ਅਸਲੀ ਹੈ ਜਾਂ ਨਹੀਂ ਇਸ ਦੀ ਪੁਸ਼ਟੀ ਹਾਲੇ ਨਹੀਂ ਹੋ ਸਕੀ ਹੈ।
Related News
ਜਲੰਧਰ ''ਚ ਹੋ ਗਿਆ ਐਨਕਾਊਂਟਰ ਤੇ ਮਜੀਠੀਆ ਦਾ ਨਾਂ ਲਏ ਬਿਨ੍ਹਾਂ ਹੀ ਵੱਡੀ ਗੱਲ ਕਹਿ ਗਏ CM ਮਾਨ, ਪੜ੍ਹੋ top-10 ਖ਼ਬਰਾਂ
