ਮਣੀਪੁਰ ਪੁਲਸ ਨੇ ਕਾਂਗਪੋਕਪੀ ਤੋਂ ਹਥਿਆਰ ਬਰਾਮਦ ਕੀਤੇ
Monday, Jan 27, 2025 - 10:47 PM (IST)

ਇੰਫਾਲ, (ਯੂ. ਐੱਨ. ਆਈ.)- ਮਣੀਪੁਰ ਪੁਲਸ ਨੇ ਸੂਬੇ ਦੇ ਕਾਂਗਪੋਕਪੀ ਜ਼ਿਲੇ ਤੋਂ ਹਥਿਆਰ ਅਤੇ ਗੋਲਾ-ਬਾਰੂਦ ਬਰਾਮਦ ਕੀਤਾ ਹੈ। ਪੁਲਸ ਅਨੁਸਾਰ ਹੈਕਲਰ ਕੋਚ ਜੀ-3 ਰਾਈਫਲ ਦੇ ਨਾਲ ਇਕ ਮੈਗਜ਼ੀਨ , 0.22 ਦੀ ਪਿਸਤੌਲ , ਸਿੰਗਲ ਬੈਰਲ ਰਾਈਫਲ, ਇੰਪ੍ਰੋਵਾਈਜ਼ਡ ਮੋਟਰ, ਜ਼ਿੰਦਾ ਕਾਰਤੂਸ, ਹੈਂਡ ਗ੍ਰਨੇਡ ਤੇ ਹੋਰ ਸਮੱਗਰੀ ਬਰਾਮਦ ਕੀਤੀ ਗਈ ਹੈ।
ਕੂਕੀ ਅੱਤਵਾਦੀਆਂ ਤੇ ਉਨ੍ਹਾਂ ਦੇ ਹਮਾਇਤੀਆਂ ਨੇ ਐੱਨ. ਐੱਚ. 2 ਨੂੰ 3 ਮਈ, 2023 ਤੋਂ ਬੰਦ ਕੀਤਾ ਹੋਇਆ ਹੈ । ਦੂਜੇ ਭਾਈਚਾਰਿਆਂ ਦੇ ਲੋਕਾਂ ਦੀ ਆਵਾਜਾਈ ’ਤੇ ਨਜ਼ਰ ਰੱਖਣ ਲਈ ਹਾਈਵੇਅ ’ਤੇ ਬਹੁਤ ਸਾਰੇ ਵਿਅਕਤੀਆਂ ਨੂੰ ਤਾਇਨਾਤ ਕੀਤਾ ਗਿਆ ਹੈ।