ਚੋਰੀ ਦੇ ਸ਼ੱਕ ''ਚ ਨੌਜਵਾਨ ਦਾ ਕੁੱਟ-ਕੁੱਟ ਕੇ ਕਤਲ, ਪੁਲਸ ਨੇ 4 ਮੁਲਜ਼ਮ ਕੀਤੇ ਕਾਬੂ

Thursday, Feb 26, 2026 - 06:04 PM (IST)

ਚੋਰੀ ਦੇ ਸ਼ੱਕ ''ਚ ਨੌਜਵਾਨ ਦਾ ਕੁੱਟ-ਕੁੱਟ ਕੇ ਕਤਲ, ਪੁਲਸ ਨੇ 4 ਮੁਲਜ਼ਮ ਕੀਤੇ ਕਾਬੂ

ਨਵੀਂ ਮੁੰਬਈ: ਨਵੀਂ ਮੁੰਬਈ ਪੁਲਸ ਦੀ ਕ੍ਰਾਈਮ ਬ੍ਰਾਂਚ ਨੇ ਚੋਰੀ ਦੇ ਸ਼ੱਕ ਵਿੱਚ ਇੱਕ 31 ਸਾਲਾ ਨੌਜਵਾਨ ਦੀ ਕੁੱਟ-ਕੁੱਟ ਕੇ ਹੱਤਿਆ ਕਰਨ ਦੇ ਦੋਸ਼ ਵਿੱਚ ਚਾਰ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ। ਮ੍ਰਿਤਕ ਦੀ ਪਛਾਣ ਮੁੰਬਈ ਦੇ ਮਾਨਖੁਰਦ ਇਲਾਕੇ ਦੇ ਰਹਿਣ ਵਾਲੇ ਸੰਦੀਪ ਲਕਸ਼ਮੀਕਾਂਤ ਵਿਸ਼ਵਕਰਮਾ ਵਜੋਂ ਹੋਈ ਹੈ।

ਪੁਲਸ ਵੱਲੋਂ ਜਾਰੀ ਬਿਆਨ ਅਨੁਸਾਰ, ਸੰਦੀਪ 15 ਫਰਵਰੀ ਨੂੰ ਲਾਪਤਾ ਹੋ ਗਿਆ ਸੀ ਅਤੇ ਉਸ ਦੀ ਲਾਸ਼ ਅਗਲੇ ਦਿਨ ਰਬਾਲੇ MIDC ਪੁਲਸ ਸਟੇਸ਼ਨ ਦੀ ਹੱਦ ਵਿੱਚੋਂ ਮਿਲੀ ਸੀ। ਪੋਸਟਮਾਰਟਮ ਦੀ ਰਿਪੋਰਟ ਵਿੱਚ ਸਾਹਮਣੇ ਆਇਆ ਹੈ ਕਿ ਸੰਦੀਪ ਦੀ ਮੌਤ ਉਸ 'ਤੇ ਹੋਏ ਜਾਨਲੇਵਾ ਹਮਲੇ ਦੌਰਾਨ ਲੱਗੀਆਂ ਸੱਟਾਂ ਕਾਰਨ ਹੋਈ ਹੈ।

ਜਾਂਚ ਦੌਰਾਨ ਮੋਬਾਈਲ ਫੋਨ ਦੇ ਰਿਕਾਰਡ ਤੋਂ ਪਤਾ ਲੱਗਾ ਕਿ ਸੰਦੀਪ 15 ਫਰਵਰੀ ਨੂੰ ਵਾਸ਼ੀ ਵਿੱਚ ਸੀ। ਪੁੱਛਗਿੱਛ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਮ੍ਰਿਤਕ ਨੂੰ ਕਥਿਤ ਤੌਰ 'ਤੇ ਬਿਜਲੀ ਦੇ ਖੰਭੇ ਅਤੇ ਤਾਰਾਂ ਚੋਰੀ ਕਰਦੇ ਹੋਏ ਫੜਿਆ ਗਿਆ ਸੀ। ਮੁਲਜ਼ਮਾਂ ਨੇ ਉਸ ਦੀ ਇੰਨੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਕਿ ਉਸ ਦੀ ਮੌਤ ਹੋ ਗਈ। ਇਸ ਤੋਂ ਬਾਅਦ ਮੁਲਜ਼ਮ ਲਾਸ਼ ਨੂੰ ਇੱਕ ਰਿਕਸ਼ਾ ਵਿੱਚ ਪਾ ਕੇ ਮਹਾਪੇ MIDC ਦੇ ਇੱਕ ਨਾਲੇ ਕੋਲ ਸੁੱਟ ਆਏ।

ਪੁਲਸ ਨੇ ਇਸ ਮਾਮਲੇ ਵਿੱਚ ਰਿਕਸ਼ਾ ਚਾਲਕ ਸੰਕੇਤ ਜਗਤਾਪ ਸਮੇਤ ਚਾਰ ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਫੜੇ ਗਏ ਹੋਰ ਮੁਲਜ਼ਮਾਂ ਦੀ ਪਛਾਣ ਪ੍ਰੀਤਮ ਭਾਰਤ ਭੋਇਰ (26), ਸ਼ਿਵਾਜੀ ਸ਼ੰਕਰ ਦੁੰਬਰੇ (57) ਅਤੇ ਅਮੋਲ ਰਮੇਸ਼ ਗੁੰਜਲ (31) ਵਜੋਂ ਹੋਈ ਹੈ, ਜਿਨ੍ਹਾਂ ਵਿੱਚੋਂ ਗੁੰਜਲ ਇੱਕ ਇਲੈਕਟ੍ਰੀਸ਼ੀਅਨ ਹੈ। ਫਿਲਹਾਲ ਪੁਲਿਸ ਵੱਲੋਂ ਮਾਮਲੇ ਦੀ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

Baljit Singh

Content Editor

Related News