''ਈਰਾਨ ਨੂੰ ਪਰਮਾਣੂ ਹਥਿਆਰ ਨਹੀਂ ਬਣਾਉਣ ਦੇਵਾਂਗੇ...'' ਹਮਲੇ ਮਗਰੋਂ ਟਰੰਪ ਦਾ ਪਹਿਲਾ ਬਿਆਨ

Saturday, Feb 28, 2026 - 01:39 PM (IST)

''ਈਰਾਨ ਨੂੰ ਪਰਮਾਣੂ ਹਥਿਆਰ ਨਹੀਂ ਬਣਾਉਣ ਦੇਵਾਂਗੇ...'' ਹਮਲੇ ਮਗਰੋਂ ਟਰੰਪ ਦਾ ਪਹਿਲਾ ਬਿਆਨ

ਵਾਸ਼ਿੰਗਟਨ- ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਈਰਾਨ ਵਿਰੁੱਧ ਸਖ਼ਤ ਰੁਖ ਅਖਤਿਆਰ ਕਰਦਿਆਂ ਸਪੱਸ਼ਟ ਐਲਾਨ ਕੀਤਾ ਹੈ ਕਿ ਉਹ ਈਰਾਨ ਨੂੰ ਕਿਸੇ ਵੀ ਕੀਮਤ 'ਤੇ ਪਰਮਾਣੂ ਤਾਕਤ ਨਹੀਂ ਬਣਨ ਦੇਣਗੇ। ਈਰਾਨ 'ਤੇ ਇਜ਼ਰਾਈਲ ਦੇ ਹਮਲੇ ਤੋਂ ਬਾਅਦ ਇਕ ਬਿਆਨ ਜਾਰੀ ਕਰਦਿਆਂ ਟਰੰਪ ਨੇ ਕਿਹਾ ਕਿ ਅਮਰੀਕੀ ਫੌਜ ਨੇ ਈਰਾਨੀ ਸ਼ਾਸਨ ਤੋਂ ਪੈਦਾ ਹੋਣ ਵਾਲੇ ਖ਼ਤਰਿਆਂ ਨੂੰ ਖ਼ਤਮ ਕਰਨ ਅਤੇ ਅਮਰੀਕੀ ਜਨਤਾ ਦੀ ਸੁਰੱਖਿਆ ਲਈ ਵੱਡੇ ਪੱਧਰ 'ਤੇ ਫੌਜੀ ਕਾਰਵਾਈ ਸ਼ੁਰੂ ਕੀਤੀ ਹੈ। ਰਾਸ਼ਟਰਪਤੀ ਟਰੰਪ ਨੇ ਕਿਹਾ ਕਿ ਈਰਾਨ ਨੂੰ ਕਦੇ ਵੀ ਪਰਮਾਣੂ ਹਥਿਆਰ ਹਾਸਲ ਨਹੀਂ ਕਰਨ ਦਿੱਤਾ ਜਾਵੇਗਾ। ਉਨ੍ਹਾਂ ਦੋਸ਼ ਲਗਾਇਆ ਕਿ ਈਰਾਨ ਆਪਣਾ ਪਰਮਾਣੂ ਪ੍ਰੋਗਰਾਮ ਮੁੜ ਤੋਂ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਅਤੇ ਲੰਬੀ ਦੂਰੀ ਦੀਆਂ ਮਿਜ਼ਾਈਲਾਂ ਵਿਕਸਿਤ ਕਰ ਰਿਹਾ ਹੈ। ਟਰੰਪ ਨੇ ਅਮਰੀਕੀ ਫ਼ੌਜ ਮੁਹਿੰਮ ਜਾਰੀ ਰਹਿਣ ਅਤੇ ਈਰਾਨ ਦੀ ਮਿਜ਼ਾਈਲ ਸਮਰੱਥਾ ਨੂੰ ਨਸ਼ਟ ਕਰਨ ਦੀ ਗੱਲ਼ ਕਹੀ। 

 

ਈਰਾਨੀ ਸ਼ਾਸਨ ਨੂੰ ਦੱਸਿਆ 'ਬੇਰਹਿਮ' 

ਟਰੰਪ ਨੇ ਈਰਾਨੀ ਸ਼ਾਸਨ ਦੀ ਸਖ਼ਤ ਨਿਖੇਧੀ ਕਰਦਿਆਂ ਇਸ ਨੂੰ "ਕਰੂਰ ਅਤੇ ਬੇਹੱਦ ਬੇਰਹਿਮ ਲੋਕਾਂ ਦਾ ਸਮੂਹ" ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਈਰਾਨ ਦੀਆਂ ਖ਼ਤਰਨਾਕ ਗਤੀਵਿਧੀਆਂ ਸਿੱਧੇ ਤੌਰ 'ਤੇ ਅਮਰੀਕਾ, ਅਮਰੀਕੀ ਸੈਨਿਕਾਂ, ਵਿਦੇਸ਼ਾਂ 'ਚ ਸਥਿਤ ਫੌਜੀ ਅੱਡਿਆਂ ਅਤੇ ਦੁਨੀਆ ਭਰ 'ਚ ਅਮਰੀਕਾ ਦੇ ਸਹਿਯੋਗੀਆਂ ਲਈ ਵੱਡਾ ਖ਼ਤਰਾ ਹਨ।
 

ਈਰਾਨ ਦੀਆਂ ਪਿਛਲੀਆਂ ਗਤੀਵਿਧੀਆਂ 'ਤੇ ਹਮਲਾ

ਡੋਨਾਲਡ ਟਰੰਪ ਨੇ ਕਿਹਾ ਕਿ ਪਿਛਲੇ 47 ਸਾਲਾਂ ਤੋਂ ਈਰਾਨੀ ਸ਼ਾਸਨ 'ਅਮਰੀਕਾ ਮੁਰਦਾਬਾਦ' ਦੇ ਨਾਅਰੇ ਲਗਾ ਰਿਹਾ ਹੈ ਅਤੇ ਬੇਕਸੂਰ ਲੋਕਾਂ ਦੇ ਕਤਲੇਆਮ ਦੀ ਮੁਹਿੰਮ ਚਲਾ ਰਿਹਾ ਹੈ। ਤੇਹਰਾਨ 'ਚ ਅਮਰੀਕੀ ਦੂਤਾਵਾਸ 'ਤੇ ਕਬਜ਼ਾ ਕਰਕੇ ਅਮਰੀਕੀ ਨਾਗਰਿਕਾਂ ਨੂੰ 444 ਦਿਨਾਂ ਤੱਕ ਬੰਧਕ ਬਣਾਇਆ ਗਿਆ ਸੀ। 1983 'ਚ ਬੈਰੂਤ 'ਚ ਮਰੀਨ ਬੈਰਕਾਂ 'ਤੇ ਹੋਏ ਬੰਬ ਧਮਾਕੇ 'ਚ 241 ਅਮਰੀਕੀ ਸੈਨਿਕ ਮਾਰੇ ਗਏ ਸਨ, ਜਿਸ ਪਿੱਛੇ ਈਰਾਨੀ ਸਮਰਥਕਾਂ ਦਾ ਹੱਥ ਸੀ। ਸਾਲ 2000 'ਚ ਯੂਐੱਸਐੱਸ ਕੋਲ (USS Cole) 'ਤੇ ਹੋਏ ਹਮਲੇ 'ਚ ਵੀ ਈਰਾਨ ਦੀ ਸ਼ਮੂਲੀਅਤ ਦੀ ਸੰਭਾਵਨਾ ਜਤਾਈ ਗਈ ਹੈ। ਟਰੰਪ ਨੇ ਇਹ ਵੀ ਦੋਸ਼ ਲਾਇਆ ਕਿ ਈਰਾਨੀ ਫੌਜ ਨੇ ਇਰਾਕ 'ਚ ਸੈਂਕੜੇ ਅਮਰੀਕੀ ਸੈਨਿਕਾਂ ਦੀ ਹੱਤਿਆ ਕੀਤੀ ਹੈ। ਰਾਸ਼ਟਰਪਤੀ ਟਰੰਪ ਨੇ ਦੁਹਰਾਇਆ ਕਿ ਉਨ੍ਹਾਂ ਦਾ ਉਦੇਸ਼ ਈਰਾਨੀ ਸ਼ਾਸਨ ਦੇ ਖ਼ਤਰਿਆਂ ਨੂੰ ਖ਼ਤਮ ਕਰਕੇ ਆਪਣੇ ਦੇਸ਼ ਅਤੇ ਸੈਨਿਕਾਂ ਦੀ ਰੱਖਿਆ ਕਰਨਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

DIsha

Content Editor

Related News