ਬਿਹਾਰ ''ਚ ਨਾਜਾਇਜ਼ ਹਥਿਆਰਾਂ ਦੀ ਫੈਕਟਰੀ ਦਾ ਪਰਦਾਫਾਸ਼! 5 ਗ੍ਰਿਫ਼ਤਾਰ, ਭਾਰੀ ਮਾਤਰਾ ''ਚ ਹਥਿਆਰ ਬਰਾਮਦ

Wednesday, Feb 18, 2026 - 05:29 PM (IST)

ਬਿਹਾਰ ''ਚ ਨਾਜਾਇਜ਼ ਹਥਿਆਰਾਂ ਦੀ ਫੈਕਟਰੀ ਦਾ ਪਰਦਾਫਾਸ਼! 5 ਗ੍ਰਿਫ਼ਤਾਰ, ਭਾਰੀ ਮਾਤਰਾ ''ਚ ਹਥਿਆਰ ਬਰਾਮਦ

ਭਾਗਲਪੁਰ/ਕੋਲਕਾਤਾ : ਬਿਹਾਰ ਦੇ ਭਾਗਲਪੁਰ ਜ਼ਿਲ੍ਹੇ ਵਿੱਚ ਪੁਲਸ ਨੇ ਇੱਕ ਨਾਜਾਇਜ਼ ਹਥਿਆਰ ਬਣਾਉਣ ਵਾਲੀ ਫੈਕਟਰੀ ਦਾ ਪਰਦਾਫਾਸ਼ ਕਰਦਿਆਂ ਪੰਜ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਕੋਲਕਾਤਾ ਪੁਲਸ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ, ਕੋਲਕਾਤਾ ਪੁਲਸ ਦੀ ਸਪੈਸ਼ਲ ਟਾਸਕ ਫੋਰਸ (STF) ਅਤੇ ਬਿਹਾਰ ਪੁਲਸ ਦੀ ਇੱਕ ਸਾਂਝੀ ਟੀਮ ਨੇ ਸੋਮਵਾਰ ਸ਼ਾਮ ਨੂੰ ਮਧੂਸੂਦਨਪੁਰ ਥਾਣਾ ਖੇਤਰ ਦੇ ਪਿੰਡ ਰਹਿਮਤਬਾਗ ਵਿੱਚ ਇੱਕ ਘਰ 'ਤੇ ਛਾਪੇਮਾਰੀ ਕਰਕੇ ਇਸ ਫੈਕਟਰੀ ਦਾ ਪਤਾ ਲਗਾਇਆ।

ਪੁਲਸ ਅਨੁਸਾਰ, ਇਹ ਗੈਰ-ਕਾਨੂੰਨੀ ਫੈਕਟਰੀ ਮਕਾਨ ਦੀ ਪਹਿਲੀ ਮੰਜ਼ਿਲ 'ਤੇ ਚੱਲ ਰਹੀ ਸੀ, ਜਦੋਂ ਕਿ ਇਸ ਨੂੰ ਲੁਕਾਉਣ ਲਈ ਗਰਾਊਂਡ ਫਲੋਰ 'ਤੇ ਇੱਕ ਕਤਾਈ ਮਿੱਲ ਚਲਾਈ ਜਾ ਰਹੀ ਸੀ। ਇਸ ਕਾਰਵਾਈ ਦੌਰਾਨ ਫੈਕਟਰੀ ਦੇ ਇੱਕ ਸਹਿ-ਮਾਲਕ ਅਤੇ ਚਾਰ ਮਾਹਿਰ ਹਥਿਆਰ ਕਾਰੀਗਰਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਫੜੇ ਗਏ ਸਾਰੇ ਵਿਅਕਤੀ ਮੁੰਗੇਰ ਜ਼ਿਲ੍ਹੇ ਦੇ ਕਾਸਿਮਬਾਜ਼ਾਰ ਥਾਣਾ ਖੇਤਰ ਦੇ ਰਹਿਣ ਵਾਲੇ ਹਨ।

ਵੱਡੀ ਮਾਤਰਾ 'ਚ ਅਸਲਾ ਤੇ ਮਸ਼ੀਨਰੀ ਬਰਾਮਦ 
ਛਾਪੇਮਾਰੀ ਦੌਰਾਨ ਪੁਲਸ ਨੇ ਮੌਕੇ ਤੋਂ 20 ਅੱਧ-ਬਣੇ 7.65 ਐੱਮ.ਐੱਮ. ਦੇਸੀ ਪਿਸਤੌਲ, 8 ਪਿਸਤੌਲ ਬੈਰਲ, ਇੱਕ ਖਰਾਦ ਮਸ਼ੀਨ ਅਤੇ ਹਥਿਆਰ ਤਿਆਰ ਕਰਨ ਲਈ ਵਰਤਿਆ ਜਾਣ ਵਾਲਾ ਵੱਡੀ ਮਾਤਰਾ ਵਿੱਚ ਕੱਚਾ ਮਾਲ ਅਤੇ ਸੰਦ ਬਰਾਮਦ ਕੀਤੇ ਹਨ।

ਕੋਲਕਾਤਾ ਪੁਲਸ ਨੇ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਤਾਂ ਜੋ ਉਨ੍ਹਾਂ ਦੇ ਸਪਲਾਈ ਨੈੱਟਵਰਕ ਅਤੇ ਨਾਜਾਇਜ਼ ਹਥਿਆਰ ਬਣਾਉਣ ਵਾਲੇ ਗਿਰੋਹਾਂ ਨਾਲ ਸੰਭਾਵਿਤ ਸਬੰਧਾਂ ਦਾ ਪਤਾ ਲਗਾਇਆ ਜਾ ਸਕੇ। ਫਿਲਹਾਲ ਮਾਮਲੇ ਦੀ ਅਗਲੇਰੀ ਜਾਂਚ ਜਾਰੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e

 


author

Baljit Singh

Content Editor

Related News