ਆਖ਼ਿਰਕਾਰ ਪੁਲਸ ਨੇ ਲੱਭ ਲਿਆ 15 ਸਾਲਾ ਲਾਪਤਾ ''ਲੱਡੂ'', ਪਰਿਵਾਰ ਨੇ ਕੀਤਾ ਹਾਈਵੇਅ ਜਾਮ

Saturday, Feb 21, 2026 - 03:47 PM (IST)

ਆਖ਼ਿਰਕਾਰ ਪੁਲਸ ਨੇ ਲੱਭ ਲਿਆ 15 ਸਾਲਾ ਲਾਪਤਾ ''ਲੱਡੂ'', ਪਰਿਵਾਰ ਨੇ ਕੀਤਾ ਹਾਈਵੇਅ ਜਾਮ

ਜਲੰਧਰ (ਜ. ਬ.)–ਚੱਕ ਜਿੰਦਾ ਪਿੰਡ ਤੋਂ ਲਾਪਤਾ ਹੋਇਆ 15 ਸਾਲ ਦਾ ਕਰਨ ਉਰਫ਼ ਲੱਡੂ ਪੁਲਸ ਨੇ ਬਰਾਮਦ ਕਰ ਲਿਆ ਹੈ। ਪੁਲਸ ਦੀ ਮੰਨੀਏ ਤਾਂ ਬੱਚਾ ਆਪਣੀ ਮਰਜ਼ੀ ਨਾਲ ਘਰ ਛੱਡ ਕੇ ਗਿਆ ਸੀ। ਲੱਡੂ ਨੂੰ ਬਰਾਮਦ ਕਰਕੇ ਪੁਲਸ ਨੇ ਉਸ ਨੂੰ ਉਸ ਦੇ ਪਰਿਵਾਰਕ ਮੈਂਬਰਾਂ ਦੇ ਹਵਾਲੇ ਕਰ ਦਿੱਤਾ ਹੈ। ਜਾਣਕਾਰੀ ਦਿੰਦੇ ਥਾਣਾ ਨੰਬਰ 1 ਦੇ ਇੰਚਾਰਜ ਰਾਕੇਸ਼ ਕੁਮਾਰ ਨੇ ਦੱਸਿਆ ਕਿ ਉਹ ਬੱਚੇ ਦੇ ਲਾਪਤਾ ਹੋਣ ਤੋਂ ਬਾਅਦ ਲਗਾਤਾਰ ਉਸ ਦੀ ਭਾਲ ਵਿਚ ਸੀ. ਸੀ. ਟੀ. ਵੀ. ਕੈਮਰਿਆਂ ਦੀ ਫੁਟੇਜ ਚੈੱਕ ਕਰ ਰਹੇ ਸਨ। ਉਸ ਦੀ ਲੋਕੇਸ਼ਨ ਵੇਰਕਾ ਮਿਲਕ ਪਲਾਂਟ ਨੇੜੇ ਮਿਲੀ ਸੀ, ਜਿਸ ਦੇ ਬਾਅਦ ਲਗਾਤਾਰ ਉਸ ਦੀ ਭਾਲ ਵਿਚ ਸੀ. ਸੀ. ਟੀ. ਵੀ. ਕੈਮਰਿਆਂ ਦੀ ਫੁਟੇਜ ਚੈੱਕ ਕਰਨ ਦਾ ਕੰਮ ਜਾਰੀ ਸੀ।

ਇਹ ਵੀ ਪੜ੍ਹੋ: ਜਲੰਧਰ: ਮਹਿੰਗੀ ਚਾਕਲੇਟ ਨੇ ਫਸਾ 'ਤੀ ਨੌਜਵਾਨ ਦੀ ਜਾਨ! ਲੋਕਾਂ ਨੇ ਹਾਰ ਪਾ ਕੱਢਿਆ ਜਲੂਸ, ਹੈਰਾਨ ਕਰੇਗਾ ਮਾਮਲਾ

ਉਨ੍ਹਾਂ ਕਿਹਾ ਕਿ ਸ਼ੁੱਕਰਵਾਰ ਨੂੰ ਕਈ ਇਨਪੁੱਟ ਮਿਲਣ ਦੇ ਬਾਅਦ ਲੱਡੂ ਨੂੰ ਸਹੀ ਸਲਾਮਤ ਬਰਾਮਦ ਕਰ ਲਿਆ ਗਿਆ ਅਤੇ ਉਸ ਨੂੰ ਉਸ ਦੇ ਪਰਿਵਾਰਕ ਮੈਂਬਰਾਂ ਦੇ ਹਵਾਲੇ ਕਰ ਦਿੱਤਾ ਗਿਆ। ਦੱਸ ਦੇਈਏ ਕਿ 5 ਦਿਨਾਂ ਤੋਂ 15 ਸਾਲ ਦੇ ਲੱਡੂ ਦੇ ਲਾਪਤਾ ਹੋਣ ਦੇ ਬਾਅਦ ਪਰਿਵਾਰਕ ਮੈਂਬਰਾਂ ਨੇ ਜਲੰਧਰ-ਅੰਮ੍ਰਿਤਸਰ ਹਾਈਵੇਅ ਨੂੰ ਜਾਮ ਕਰ ਦਿੱਤਾ ਸੀ। ਪੌਣੇ ਘੰਟੇ ਤਕ ਹਾਈਵੇਅ ਜਾਮ ਰਿਹਾ ਸੀ, ਜਿਸ ਵਿਚ ਪੁਲਸ ਨੇ ਲੱਡੂ ਨੂੰ ਜਲਦ ਤੋਂ ਜਲਦ ਲੱਭਣ ਦਾ ਵਾਅਦਾ ਕਰਕੇ ਧਰਨਾ ਚੁੱਕਵਾ ਦਿੱਤਾ ਸੀ।

ਇਹ ਵੀ ਪੜ੍ਹੋ: ਜਲੰਧਰ 'ਚ ਕਬਾੜ ਬਣੇ 105 ਸਾਲ ਪੁਰਾਣੇ ਟਰੈਕਟਰ ਦਾ ਮੁੱਲ ਪਿਆ 1.25 ਕਰੋੜ ਰੁਪਏ! ਕੈਲਫੋਰਨੀਆ ਨੇ ਖ਼ਰੀਦਿਆ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

shivani attri

Content Editor

Related News