BSF ਤੇ ਪੁਲਸ ਨੇ ਸਾਂਝੇ ਆਪਰੇਸ਼ਨ ’ਚ 736 ਗ੍ਰਾਮ ਹੈਰੋਇਨ ਕੀਤੀ ਬਰਾਮਦ

Thursday, Feb 19, 2026 - 04:03 PM (IST)

BSF ਤੇ ਪੁਲਸ ਨੇ ਸਾਂਝੇ ਆਪਰੇਸ਼ਨ ’ਚ 736 ਗ੍ਰਾਮ ਹੈਰੋਇਨ ਕੀਤੀ ਬਰਾਮਦ

ਫਿਰੋਜ਼ਪੁਰ (ਰਾਜੇਸ਼ ਢੰਡ) : ਫਿਰੋਜ਼ਪੁਰ ਸੈਕਟਰ ਅਧੀਨ ਆਉਂਦੇ ਭਾਰਤ-ਪਾਕਿਸਤਾਨ ਸਰਹੱਦ ਦੇ ਨੇੜਲੇ ਪਿੰਡ ਬਾਰੇ ਕੇ ਦੇ ਖੇਤਾਂ ਵਿੱਚੋਂ ਸੀਮਾ ਸੁਰੱਖਿਆ ਬਲ ਅਤੇ ਸਥਾਨਕ ਪੁਲਸ ਨੇ ਇਕ ਸਾਂਝੇ ਗੁਪਤ ਆਪਰੇਸ਼ਨ ਦੌਰਾਨ ਭਾਰੀ ਮਾਤਰਾ 'ਚ ਹੈਰੋਇਨ ਬਰਾਮਦ ਕੀਤੀ ਹੈ। ਬਰਾਮਦ ਕੀਤੀ ਗਈ ਇਸ ਹੈਰੋਇਨ ਦੀ ਕੁੱਲ ਮਿਕਦਾਰ 736 ਗ੍ਰਾਮ ਦੱਸੀ ਜਾ ਰਹੀ ਹੈ। ਜਾਣਕਾਰੀ ਦਿੰਦਿਆਂ ਸਹਾਇਕ ਥਾਣੇਦਾਰ ਵਿਨੋਦ ਕੁਮਾਰ ਨੇ ਦੱਸਿਆ ਕਿ ਪੁਲਸ ਦੀ ਇਕ ਵਿਸ਼ੇਸ਼ ਟੀਮ ਇਲਾਕੇ ਵਿਚ ਗਸ਼ਤ ਅਤੇ ਸ਼ੱਕੀ ਵਿਅਕਤੀਆਂ ਦੀ ਚੈਕਿੰਗ ਲਈ ਨਿਕਲੀ ਹੋਈ ਸੀ। ਜਦੋਂ ਇਹ ਪਾਰਟੀ ਪਿੰਡ ਬਾਰੇ ਕੇ ਦੇ ਸਰਹੱਦੀ ਖੇਤਾਂ ਦੇ ਨਜ਼ਦੀਕ ਪਹੁੰਚੀ, ਤਾਂ ਉੱਥੇ ਪਹਿਲਾਂ ਤੋਂ ਤਾਇਨਾਤ 155 ਬਟਾਲੀਅਨ ਬੀ. ਐੱਸ. ਐੱਫ. ਦੇ ਐੱਸ. ਐੱਚ.  ਪੀਕੇ ਨਾਇਕ (ਏਸੀ) ਨੇ ਸੂਚਨਾ ਸਾਂਝੀ ਕੀਤੀ।

ਸਾਂਝੀ ਤਲਾਸ਼ੀ ਮੁਹਿੰਮ ਦੌਰਾਨ ਖੇਤਾਂ ਵਿੱਚੋਂ ਦੋ ਵੱਖ-ਵੱਖ ਪੈਕੇਟ ਮਿਲੇ। ਉਨ੍ਹਾਂ ਦੱਸਿਆ ਕਿ ਦੋ ਪੈਕੇਟ 514 ਗ੍ਰਾਮ ਹੈਰੋਇਨ ਅਤੇ 225 ਗ੍ਰਾਮ ਹੈਰੋਇਨ ਪੈਕਿੰਗ ਮਟੀਰੀਅਲ ਸਮੇਤ ਇਸ ਖੇਪ ਦਾ ਕੁੱਲ ਵਜ਼ਨ 736 ਗ੍ਰਾਮ ਪਾਇਆ ਗਿਆ ਹੈ। ਜਾਂਚ ਅਧਿਕਾਰੀ ਵਿਨੋਦ ਕੁਮਾਰ ਨੇ ਦੱਸਿਆ ਕਿ ਇਸ ਬਰਾਮਦਗੀ ਦੇ ਸਬੰਧ ਵਿਚ ਥਾਣਾ ਸਦਰ ਫਿਰੋਜ਼ਪੁਰ ਵਿਖੇ ਅਣਪਛਾਤੇ ਤਸਕਰਾਂ ਖ਼ਿਲਾਫ਼ ਐੱਨਡੀਪੀਐੱਸ ਐਕਟ (ਕਮਰਸ਼ੀਅਲ) ਦੇ ਤਹਿਤ ਮੁਕੱਦਮਾ ਦਰਜ ਕਰ ਲਿਆ ਗਿਆ ਹੈ। ਪੁਲਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਹ ਖੇਪ ਸਰਹੱਦ ਪਾਰੋਂ ਡਰੋਨ ਰਾਹੀਂ ਸੁੱਟੀ ਗਈ ਹੋ ਸਕਦੀ ਹੈ ਜਾਂ ਕਿਸੇ ਸਥਾਨਕ ਤਸਕਰ ਵੱਲੋਂ ਅੱਗੇ ਪਹੁੰਚਾਉਣ ਲਈ ਛੁਪਾਈ ਗਈ ਹੋ ਸਕਦੀ ਹੈ। ਫਿਲਹਾਲ ਪੁਲਸ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਇਹ ਨਸ਼ਾ ਕਿਸ ਨੇ ਮੰਗਵਾਇਆ ਸੀ ਅਤੇ ਇਸ ਦੀ ਡਿਲੀਵਰੀ ਕਿੱਥੇ ਹੋਣੀ ਸੀ।


author

Babita

Content Editor

Related News