ਜੇਲ੍ਹ ''ਚ ਬੰਦ ਹਵਾਲਾਤੀਆਂ ਕੋਲੋਂ ਮੋਬਾਈਲ ਬਰਾਮਦ
Thursday, Feb 26, 2026 - 11:35 AM (IST)
ਤਰਨਤਾਰਨ (ਰਾਜੂ)- ਕੇਂਦਰੀ ਜੇਲ੍ਹ ਗੋਇੰਦਵਾਲ ਸਾਹਿਬ ਵਿਚ ਬੰਦ ਹਵਾਲਾਤੀਆਂ ਕੋਲੋਂ ਮੋਬਾਈਲ ਬਰਾਮਦ ਹੋਣ ਦੇ ਮਾਮਲੇ ਵਿਚ ਥਾਣਾ ਗੋਇੰਦਵਾਲ ਸਾਹਿਬ ਦੀ ਪੁਲਸ ਨੇ ਮੁਲਜ਼ਮਾਂ ਵਿਰੁੱਧ ਕੇਸ ਦਰਜ ਕੀਤਾ ਹੈ। ਜੇਲ੍ਹ ਦੇ ਸਹਾਇਕ ਸੁਪਰਡੈਂਟ ਨੇ ਦੱਸਿਆ ਕਿ ਜੇਲ੍ਹ ਵਿਚ ਚਲਾਏ ਗਏ ਤਲਾਸ਼ੀ ਅਭਿਆਨ ਦੌਰਾਨ ਹਵਾਲਾਤੀ ਸੰਦੀਪ ਸਿੰਘ ਵਾਸੀ ਕਰਵਾਲੀਆ ਕੋਲੋਂ ਇਕ ਟਚ ਸਕ੍ਰੀਨ ਮੋਬਾਈਲ ਸਮੇਤ ਸਿੰਮ, ਹਵਾਲਾਤੀ ਜੋਰਾਵਰ ਸਿੰਘ ਕੋਲੋਂ ਇਕ ਟਚ ਸਕ੍ਰੀਨ ਮੋਬਾਈਲ ਅਤੇ ਇਕ ਕੀਪੈਡ ਮੋਬਾਈਲ ਬਰਾਮਦ ਹੋਇਆ ਹੈ ਜਦਕਿ ਹਵਾਲਾਤੀ ਨਿਖਿਲ ਚਹਿਲ ਵਾਸੀ ਛੇਹਰਟਾ ਕੋਲੋਂ ਵੀ ਇਕ ਟਚ ਸਕ੍ਰੀਨ ਮੋਬਾਈਲ ਸਮੇਤ ਸਿੰਮ ਬਰਾਮਦ ਹੋਈ ਹੈ। ਥਾਣਾ ਗੋਇੰਦਵਾਲ ਸਾਹਿਬ ਵਿਚ ਮੁਲਜ਼ਮਾਂ ਵਿਰੁੱਧ ਪ੍ਰੀਜ਼ਨ ਐਕਟ ਅਧੀਨ ਕੇਸ ਦਰਜ ਕਰ ਲਿਆ ਗਿਆ ਹੈ।
ਇਹ ਵੀ ਪੜ੍ਹੋ- ਹੋਲੀ ’ਤੇ ਯਾਤਰੀਆਂ ਨੂੰ ਰੇਲਵੇ ਦਾ ਤੋਹਫ਼ਾ, ਕੱਲ੍ਹ ਤੋਂ ਚੱਲੇਗੀ ਸਪੈਸ਼ਲ ਟ੍ਰੇਨ, ਇਨ੍ਹਾਂ ਜਗ੍ਹਾ 'ਤੇ ਹੋਵੇਗੀ ਠਹਿਰਾਅ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Whatsapp Channel: https://whatsapp.com/channel/0029Va94hsaHAdNVur4L170e
