ਮਨੀਪੁਰ ''ਚ ਸੁਰੱਖਿਆ ਬਲਾਂ ਨੇ 20 ਏਕੜ ਅਫੀਮ ਦੀ ਖੇਤੀ ਕੀਤੀ ਨਸ਼ਟ, ਹਥਿਆਰ ਤੇ ਵਿਸਫੋਟਕ ਬਰਾਮਦ
Thursday, Feb 19, 2026 - 05:20 PM (IST)
ਨੈਸ਼ਨਲ ਡੈਸਕ : ਮਨੀਪੁਰ ਪੁਲਸ ਅਤੇ ਸੁਰੱਖਿਆ ਬਲਾਂ ਨੇ ਸੂਬੇ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਚਲਾਈ ਗਈ ਇੱਕ ਵੱਡੀ ਮੁਹਿੰਮ ਦੌਰਾਨ ਗੈਰ-ਕਾਨੂੰਨੀ ਅਫੀਮ (ਪੋਸਤ) ਦੀ ਖੇਤੀ ਨੂੰ ਨਸ਼ਟ ਕਰਨ ਅਤੇ ਅੱਤਵਾਦੀਆਂ ਵਿਰੁੱਧ ਸਖ਼ਤ ਕਾਰਵਾਈ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਇਸ ਕਾਰਵਾਈ ਦੌਰਾਨ ਭਾਰੀ ਮਾਤਰਾ ਵਿੱਚ ਘਾਤਕ ਹਥਿਆਰ, ਗੋਲਾ-ਬਾਰੂਦ ਅਤੇ ਵਿਸਫੋਟਕ ਬਰਾਮਦ ਕੀਤੇ ਗਏ ਹਨ।
ਜਾਣਕਾਰੀ ਅਨੁਸਾਰ ਵਣ ਵਿਭਾਗ ਅਤੇ ਸੁਰੱਖਿਆ ਬਲਾਂ ਨੇ ਚੂਰਾਚਾਂਦਪੁਰ ਜ਼ਿਲ੍ਹੇ ਦੇ ਹਾਪੀ ਮੋਲਨ ਅਤੇ ਚਾਲਜਾਂਗ ਪਹਾੜੀ ਇਲਾਕਿਆਂ ਵਿੱਚ ਸਾਂਝਾ ਆਪ੍ਰੇਸ਼ਨ ਚਲਾਇਆ। ਇਸ ਦੌਰਾਨ ਲਗਭਗ 20 ਏਕੜ ਰਕਬੇ ਵਿੱਚ ਫੈਲੀ ਅਫੀਮ ਦੀ ਖੇਤੀ ਨੂੰ ਪੂਰੀ ਤਰ੍ਹਾਂ ਨਸ਼ਟ ਕਰ ਦਿੱਤਾ ਗਿਆ ਅਤੇ ਮੌਕੇ 'ਤੇ ਬਣੀ ਇੱਕ ਅਸਥਾਈ ਝੌਂਪੜੀ ਨੂੰ ਵੀ ਢਾਹ ਦਿੱਤਾ ਗਿਆ। ਮਣੀਪੁਰ ਸੈਂਟਰਲ ਜੇਲ੍ਹ, ਸਾਜੀਵਾ ਵਿੱਚ ਤਾਇਨਾਤ ਇੱਕ ਵਾਰਡਨ, ਸਈਦ ਸ਼ਾਹ ਨੂੰ ਕੈਦੀਆਂ ਨੂੰ ਗੈਰ-ਕਾਨੂੰਨੀ ਢੰਗ ਨਾਲ ਮੋਬਾਈਲ ਫ਼ੋਨ ਮੁਹੱਈਆ ਕਰਵਾਉਣ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਹੈ।
ਪੁਲਸ ਅਨੁਸਾਰ ਉਹ ਉਨ੍ਹਾਂ ਕੈਦੀਆਂ ਦੀ ਮਦਦ ਕਰ ਰਿਹਾ ਸੀ ਜਿਨ੍ਹਾਂ 'ਤੇ ਗੈਰ-ਕਾਨੂੰਨੀ ਗਤੀਵਿਧੀਆਂ (ਰੋਕੂ) ਐਕਟ (UAPA) ਦੇ ਤਹਿਤ ਮਾਮਲੇ ਦਰਜ ਹਨ। ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਜੇਲ੍ਹ ਦੇ ਅੰਦਰੋਂ ਮੁਲਜ਼ਮ ਵਾਰਡਨ ਦੇ ਯੂ.ਪੀ.ਆਈ. (UPI) ਖਾਤੇ ਰਾਹੀਂ ਵਿੱਤੀ ਲੈਣ-ਦੇਣ ਵੀ ਕੀਤਾ ਜਾ ਰਿਹਾ ਸੀ। ਵੱਖ-ਵੱਖ ਅਭਿਆਨਾਂ ਦੌਰਾਨ ਇੰਫਾਲ ਪੱਛਮੀ ਅਤੇ ਥੌਬਲ ਜ਼ਿਲ੍ਹਿਆਂ ਤੋਂ ਪਾਬੰਦੀਸ਼ੁਦਾ ਜਥੇਬੰਦੀਆਂ ਦੇ ਤਿੰਨ ਸਰਗਰਮ ਕੈਡਰਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਤਲਾਸ਼ੀ ਮੁਹਿੰਮ ਦੌਰਾਨ ਸੁਰੱਖਿਆ ਬਲਾਂ ਨੇ ਇੱਕ ਏ.ਕੇ.-47 ਰਾਈਫਲ ਮੈਗਜ਼ੀਨ, ਦੋ .303 ਰਾਈਫਲਾਂ, ਤਿੰਨ ਹੈਂਡ ਗ੍ਰਨੇਡ, ਪੰਜ ਆਈ.ਈ.ਡੀ. (IED), ਇੱਕ ਟਿਊਬ ਲਾਂਚਰ ਅਤੇ ਕਈ ਜਿੰਦਾ ਕਾਰਤੂਸ ਬਰਾਮਦ ਕੀਤੇ ਹਨ। ਮੋਰੇਹ ਇਲਾਕੇ ਵਿੱਚੋਂ ਦੋ ਚੀਨੀ ਹੈਂਡ ਗ੍ਰਨੇਡ ਵੀ ਬਰਾਮਦ ਹੋਏ, ਜਿਨ੍ਹਾਂ ਨੂੰ ਬਾਅਦ ਵਿੱਚ ਨਸ਼ਟ ਕਰ ਦਿੱਤਾ ਗਿਆ।
ਜਾਣਕਾਰੀ ਦਿੰਦਿਆ ਦੱਸਿਆ ਕਿ ਜਿਰੀਬਾਮ ਜ਼ਿਲ੍ਹੇ ਵਿੱਚ ਸੁਰੱਖਿਆ ਬਲਾਂ ਨੇ ਗੈਰ-ਕਾਨੂੰਨੀ ਲੱਕੜ ਨਾਲ ਲੱਦਿਆ ਇੱਕ ਟਰੱਕ ਰੋਕਿਆ। ਟਰੱਕ ਵਿੱਚੋਂ 120 ਫੈਂਟਾ ਬੀਮ ਲੱਕੜ ਬਰਾਮਦ ਕੀਤੀ ਗਈ। ਪੁਲਿਸ ਨੇ ਇਸ ਮਾਮਲੇ ਵਿੱਚ ਰਾਜਸਥਾਨ ਦੇ ਰਹਿਣ ਵਾਲੇ ਡਰਾਈਵਰ ਪ੍ਰੇਮਚੰਦ ਅਤੇ ਵਾਹਨ ਮਾਲਕ ਨਾਰਾਇਣ ਲਾਲ ਬਜਿਆ ਨੂੰ ਗ੍ਰਿਫ਼ਤਾਰ ਕਰਕੇ ਵਣ ਵਿਭਾਗ ਦੇ ਹਵਾਲੇ ਕਰ ਦਿੱਤਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
