ਵੱਖ-ਵੱਖ ਥਾਣਿਆਂ ਦੀ ਪੁਲਸ ਵਲੋਂ ਹੈਰੋਇਨ ਬਰਾਮਦ, 3 ਵਿਰੁੱਧ ਕੇਸ ਦਰਜ
Tuesday, Feb 17, 2026 - 05:16 PM (IST)
ਬਟਾਲਾ(ਸਾਹਿਲ, ਯੋਗੀ)- ਵੱਖ-ਵੱਖ ਥਾਣਿਆਂ ਦੀ ਪੁਲਸ ਵਲੋਂ ਹੈਰੋਇਨ ਬਰਾਮਦ ਕਰਦਿਆਂ 3 ਵਿਰੁੱਧ ਕੇਸ ਦਰਜ ਕੀਤੇ ਜਾਣ ਦੇ ਮਾਮਲੇ ਸਾਹਮਣੇ ਆਏ ਹਨ। ਇਸ ਸਬੰਧੀ ਪੁਲਸ ਕੋਲੋਂ ਮਿਲੀ ਦੇ ਮੁਤਾਬਕ ਥਾਣਾ ਕਾਦੀਆਂ ਦੇ ਏ.ਐੱਸ.ਆਈ ਰਛਪਾਲ ਸਿੰਘ ਨੇ ਪੁਲਸ ਪਾਰਟੀ ਸਮੇਤ ਗਸ਼ਤ ਦੌਰਾਨ ਨੇੜੇ ਪੀ.ਡਬਲਯੂ.ਡੀ ਰੈੱਸਟ ਹਾਊਸ ਕਾਦੀਆਂ ਤੋਂ ਰਾਜਵਿੰਦਰ ਲਾਲ ਵਾਸੀ ਪਿੰਡਾਰੋੜੀ ਥਾਣਾ ਸ਼੍ਰੀ ਹਰਗੋਬਿੰਦਪੁਰ ਅਤੇ ਜਸ਼ਨਪ੍ਰੀਤ ਵਾਸੀ ਜੋਗੀ ਚੀਮਾ ਥਾਣਾ ਕਾਹਨੂੰਵਾਨ ਨੂੰ ਕਾਬੂ ਕਰਕੇ ਇਨ੍ਹਾਂ ਕੋਲੋਂ ਕ੍ਰਮਵਾਰ 5-5 ਗ੍ਰਾਮ, ਥਾਣਾ ਸੇਖਵਾਂ ਦੇ ਏ.ਐੱਸ.ਆਈ ਜਸਪਾਲ ਸਿੰਘ ਨੇ ਪੁਲਸ ਪਾਰਟੀ ਸਮੇਤ ਗਸ਼ਤ ਦੌਰਾਨ ਪਿੰਡ ਤਲਵੰਡੀ ਝੁੰਗਲਾਂ ਤੋਂ ਅਮਨਜੀਤ ਸਿੰਘ ਵਾਸੀ ਪਿੰਡ ਤੱਤਲਾ ਨੂੰ ਕਾਬੂ ਕਰਕੇ ਇਸ ਕੋਲੋਂ 2 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ। ਪੁਲਸ ਮੁਤਾਬਕ ਉਕਤ ਤਿੰਨਾਂ ਖਿਲਾਫ ਇਨ੍ਹਾਂ ਨਾਲ ਸਬੰਧਤ ਉਪਰੋਕਤ ਵੱਖ-ਵੱਖ ਥਾਣਿਆਂ ਵਿਚ ਅਲੱਗ-ਅਲੱਗ ਮੁਕੱਦਮੇ ਦਰਜ ਕਰ ਦਿੱਤੇ ਗਏ ਹਨ।
ਇਹ ਵੀ ਪੜ੍ਹੋ- ਮਾਨ ਸਰਕਾਰ ਦੇ '1000 ਰੁਪਏ' ਵਾਲੇ ਦਾਅਵੇ 'ਤੇ ਭੜਕੇ ਰਾਜਾ ਵੜਿੰਗ, ਰੈਲੀ 'ਚ ਸਰਕਾਰ ਨੂੰ ਦਿੱਤੀ ਸਿੱਧੀ ਚੁਣੌਤੀ!
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Whatsapp Channel: https://whatsapp.com/channel/0029Va94hsaHAdNVur4L170e
