ਕੁਦਰਤੀ ਗੁਫਾ ’ਚ ਅੱਤਵਾਦੀ ਟਿਕਾਣੇ ਦਾ ਪਰਦਾਫਾਸ਼, ਹਥਿਆਰ ਤੇ ਗੋਲਾ-ਬਾਰੂਦ ਬਰਾਮਦ

Sunday, Feb 22, 2026 - 12:32 AM (IST)

ਕੁਦਰਤੀ ਗੁਫਾ ’ਚ ਅੱਤਵਾਦੀ ਟਿਕਾਣੇ ਦਾ ਪਰਦਾਫਾਸ਼, ਹਥਿਆਰ ਤੇ ਗੋਲਾ-ਬਾਰੂਦ ਬਰਾਮਦ

ਪੁੰਛ/ਸ੍ਰੀਨਗਰ- ਸੁਰੱਖਿਆ ਫੋਰਸਾਂ ਨੇ ਸੂਰਨਕੋਟ ਤਹਿਸੀਲ ਦੇ ਹਾੜੀ ਬੁੱਢਾ ਖੇਤਰ ’ਚ ਇਕ ਕੁਦਰਤੀ ਗੁਫਾ ’ਚ ਬਣਾਏ ਗਏ ਅੱਤਵਾਦੀ ਟਿਕਾਣੇ ਦਾ ਪਰਦਾਫਾਸ਼ ਕਰਦਿਆਂ ਹਥਿਆਰ, ਗੋਲਾ-ਬਾਰੂਦ ਅਤੇ ਹੋਰ ਸਮੱਗਰੀ ਬਰਾਮਦ ਕੀਤੀ ਹੈ।

ਸੂਤਰਾਂ ਅਨੁਸਾਰ ਹਾੜੀ ਬੁੱਢਾ ਦੇ ਜੰਗਲੀ ਖੇਤਰ ’ਚ ਸ਼ੱਕੀ ਸਰਗਰਮੀਆਂ ਦੀ ਸੂਚਨਾ ਮਿਲਣ ਤੋਂ ਬਾਅਦ ਸਾਂਝੀ ਤਲਾਸ਼ੀ ਮੁਹਿੰਮ ਚਲਾਈ ਗਈ। ਤਲਾਸ਼ੀ ਦੌਰਾਨ ਗੁਫਾ ’ਚੋਂ ਇਕ ਪਿਸਤੌਲ, 2 ਮੈਗਜ਼ੀਨ, ਕੱਪੜੇ, ਖਾਣ ਪੀਣ ਦੀ ਸਮੱਗਰੀ ਅਤੇ ਹੋਰ ਰਸਦ ਬਰਾਮਦ ਕੀਤੀ ਗਈ, ਜਿਸ ਬਾਰੇ ਮੰਨਿਆ ਜਾ ਰਿਹਾ ਹੈ ਕਿ ਇਹ ਸਾਮਾਨ ਅੱਤਵਾਦੀ ਸਰਗਰਮੀਆਂ ਲਈ ਇਕੱਠਾ ਕੀਤਾ ਗਿਆ ਸੀ। ਇਸ ਬਰਾਮਦਗੀ ਤੋਂ ਸੰਕੇਤ ਮਿਲਦਾ ਹੈ ਕਿ ਇਸ ਟਿਕਾਣੇ ਦੀ ਵਰਤੋਂ ਅਸਥਾਈ ਪਨਾਹ ਅਤੇ ਸਮੱਗਰੀ ਦਾ ਭੰਡਾਰ ਕਰਨ ਲਈ ਕੀਤੀ ਗਈ ਹੋਵੇਗੀ। ਬਰਾਮਦ ਕੀਤੇ ਸਾਮਾਨ ਨੂੰ ਜ਼ਬਤ ਕਰ ਲਿਆ ਗਿਆ ਹੈ।


author

Rakesh

Content Editor

Related News