ਹੈਰੋਇਨ ਸਮੇਤ 1 ਗ੍ਰਿਫਤਾਰ, ਪੁਲਸ ਨੇ ਦਰਜ ਕੀਤਾ ਮਾਮਲਾ

Tuesday, Mar 03, 2026 - 06:21 PM (IST)

ਹੈਰੋਇਨ ਸਮੇਤ 1 ਗ੍ਰਿਫਤਾਰ, ਪੁਲਸ ਨੇ ਦਰਜ ਕੀਤਾ ਮਾਮਲਾ

ਫ਼ਰੀਦਕੋਟ (ਜਗਦੀਸ਼) : ਸਹਾਇਕ ਥਾਣੇਦਾਰ ਜਸਵੰਤ ਸਿੰਘ ਫ਼ਰੀਦਕੋਟ ਦੀ ਅਗਵਾਈ ਹੇਠਲੀ ਪੁਲਸ ਪਾਰਟੀ ਨੇ ਗਸ਼ਤ ਦੌਰਾਨ ਬਲਜੀਤ ਸਿੰਘ ਪੁੱਤਰ ਜੱਗਾ ਸਿੰਘ ਵਾਸੀ ਪਿੰਡ ਗੌਂਦਾਰਾ ਨੂੰ 11 ਗ੍ਰਾਮ 30 ਮਿਲੀਗ੍ਰਾਮ ਹੈਰੋਇਨ ਬਰਾਮਦ ਕਰਕੇ ਗਿ੍ਰਫਤਾਰ ਕੀਤਾ ਹੈ। ਸਹਾਇਕ ਥਾਣੇਦਾਰ ਨੇ ਦੱਸਿਆ ਕਿ ਜਦੋਂ ਉਸਦੀ ਅਗਵਾਈ ਹੇਠਲੀ ਪੁਲਸ ਪਾਰਟੀ ਗਸ਼ਤ ਕਰਦੀ ਹੋਈ ਪਿੰਡ ਗੌਂਦਾਰਾ ਦੇ ਬੱਸ ਅੱਡੇ ਕੋਲ ਪੁੱਜੀ ਤਾਂ ਇੱਕ ਨੌਜਵਾਨ ਸ਼ੱਕੀ ਹਾਲਤ ਵਿੱਚ ਬੈਠਾ ਦਿਖਾਈ ਦਿੱਤਾ। ਜਦੋਂ ਇਹ ਪੁਲਸ ਦੀ ਗੱਡੀ ਵੇਖ ਕੇ ਖਿਸਕਣ ਲੱਗਾ ਤਾਂ ਇਸਨੂੰ ਕਾਬੂ ਕਰਕੇ ਜਦ ਇਸਦੀ ਤਲਾਸ਼ੀ ਲਈ ਗਈ ਤਾਂ ਇਸ ਪਾਸੋਂ ਹੈਰੋਇਨ ਬਰਾਮਦ ਹੋਂਣ ’ਤੇ ਮੁਲਜ਼ਮ ਦੀ ਪਛਾਣ ਉਕਤ ਅਨੁਸਾਰ ਕਰਕੇ ਗ੍ਰਿਫਤਾਰ ਕਰ ਲਿਆ ਗਿਆ।


author

Gurminder Singh

Content Editor

Related News