ਬਰੇਨ ਸਰਜਰੀ ਦੌਰਾਨ ਮਰੀਜ਼ ਪੜ੍ਹਦਾ ਰਿਹਾ 'ਹਨੂਮਾਨ ਚਾਲੀਸਾ'

Thursday, Dec 27, 2018 - 02:41 PM (IST)

ਬਰੇਨ ਸਰਜਰੀ ਦੌਰਾਨ ਮਰੀਜ਼ ਪੜ੍ਹਦਾ ਰਿਹਾ 'ਹਨੂਮਾਨ ਚਾਲੀਸਾ'

ਜੈਪੁਰ— ਅਕਸਰ ਜਦੋਂ ਕਿਸੇ ਮਰੀਜ਼ ਦਾ ਆਪਰੇਸ਼ਨ ਚਲ ਰਿਹਾ ਹੁੰਦਾ ਹੈ ਤਾਂ ਉਸ ਦਾ ਪਰਿਵਾਰ ਜਾਂ ਸਕੇ-ਸਬੰਧੀ ਆਪਰੇਸ਼ਨ ਥੀਏਟਰ ਦੇ ਬਾਹਰ ਬੈਠ ਕੇ ਪ੍ਰਾਰਥਨਾ ਕਰ ਰਹੇ ਹੁੰਦੇ ਹਨ। ਪਰ ਰਾਜਸਥਾਨ ਦੇ ਜੈਪੁਰ ਦੇ ਇਕ ਪ੍ਰਾਈਵਟ ਹਸਪਤਾਲ 'ਚ ਵੱਖਰਾ ਹੀ ਮਾਮਲਾ ਸਾਹਮਣੇ ਆਇਆ, ਜਿੱਥੇ ਖੁਦ ਮਰੀਜ਼ ਹੀ ਆਪਰੇਸ਼ਨ ਦੌਰਾਨ 3 ਘੰਟੇ ਤਕ ਹਨੂਮਾਨ ਚਾਲੀਸਾ ਪੜ੍ਹਦਾ ਰਿਹਾ। ਡਾਕਟਰਾਂ ਨੇ ਸ਼ਖਸ ਦੇ ਬਰੇਨ ਤੋਂ ਟਿਊਮਰ ਹਟਾਉਣ ਦੀ ਸਫਲਤਾਪੂਰਵਕ ਸਰਜਰੀ ਕੀਤੀ। ਬੀਕਾਨੇਰ ਦੇ ਡੂੰਗਰਗੜ੍ਹ ਵਾਸੀ 30 ਸਾਲ ਦੇ ਅਕਾਊਂਟੇਟ ਪਹਿਲਾਂ ਕਾਫੀ ਘਬਰਾਏ ਹੋਏ ਸਨ, ਜਦੋਂ ਡਾਕਟਰਾਂ ਨੇ ਬਿਨਾ ਬੇਹੋਸ਼ ਕੀਤੇ ਬਰੇਨ ਸਰਜਰੀ ਕਰਨ ਦੀ ਸਲਾਹ ਦਿੱਤੀ। ਡਾਕਟਰਾਂ ਦੇ ਸੁਝਾਅ ਦੇਣ ਤੋਂ ਬਾਅਦ ਉਹ ਮੰਨ ਗਏ। ਉਨ੍ਹਾਂ ਨੂੰ ਲੋਕਲ ਐਨੀਸਥੀਸੀਆ ਦਿੱਤਾ ਗਿਆ ਤਾਂ ਕਿ ਉਨ੍ਹਾਂ ਨੂੰ ਸਰੀਰਕ ਤੌਰ 'ਤੇ ਦਰਦ ਮਹਿਸੂਸ ਨਾ ਹੋਵੇ।

ਸਰਜਰੀ ਕਰਨ ਵਾਲੇ ਨਿਊਰੋ ਸਰਜਰੀ ਦੇ ਸੀਨੀਅਰ ਸਲਾਹਕਾਰ, ਡਾਕਟਰ ਕੇ. ਕੇ. ਬੰਸਲ ਨੇ ਦੱਸਿਆ ਕਿ ਉਸ ਦੇ ਬਰੇਨ ਦੇ ਇਕ ਹਿੱਸੇ 'ਚ ਟਿਊਮਰ ਸੀ, ਜਿਸ ਕਾਰਨ ਉਨ੍ਹਾਂ ਨੂੰ ਬੋਲਣ 'ਚ ਮੁਸ਼ਕਲ ਪੇਸ਼ ਆਉਂਦੀ ਸੀ। ਸਰਜਰੀ ਕਾਫੀ ਗੰਭੀਰ ਸੀ, ਕਿਉਂਕਿ ਕਿਸੇ ਹਿੱਸੇ ਨੂੰ ਨੁਕਸਾਨ ਕਾਰਨ ਬੋਲਣ ਦੀ ਸਮਰੱਥਾ ਵਿਚ ਖਤਰਾ ਹੋ ਸਕਦਾ ਸੀ। ਇਸ ਲਈ ਅਸੀਂ ਉਨ੍ਹਾਂ ਨੂੰ ਬੇਹੋਸ਼ ਨਾ ਰੱਖਣ ਦਾ ਫੈਸਲਾ ਲਿਆ। ਇਸ ਵਜ੍ਹਾ ਕਾਰਨ ਉਨ੍ਹਾਂ ਨੂੰ ਲਗਾਤਾਰ ਹਨੂਮਾਨ ਚਾਲੀਸਾ ਪੜ੍ਹਦੇ ਰਹਿਣਾ ਕਾਫੀ ਮਦਦਗਾਰ ਰਿਹਾ। ਉਨ੍ਹਾਂ ਨੇ ਕਿਹਾ ਕਿ ਅਸੀਂ ਧਿਆਨ ਨਾਲ ਆਪਰੇਸ਼ਨ ਕੀਤਾ, ਜੋ ਸਫਲ ਰਿਹਾ ਅਤੇ ਟਿਊਮਰ ਕੱਢ ਦਿੱਤਾ ਗਿਆ, ਜਿਸ ਨੂੰ ਕਰੀਬ ਸਾਢੇ ਤਿੰਨ ਘੰਟੇ ਦਾ ਸਮਾਂ ਲੱਗਾ। ਡਾਕਟਰਾਂ ਨੇ ਦਾਅਵਾ ਕੀਤਾ ਹੈ ਕਿ ਇਹ ਇਸ ਤਰ੍ਹਾਂ ਦੀ ਪਹਿਲੀ ਸਰਜਰੀ ਸੀ। ਇਸ ਤਕਨੀਕ ਨੂੰ 'ਅਵੇਕ ਕ੍ਰੈਨੀਯੋਟਾਮੀ' ਦੇ ਰੂਪ ਵਿਚ ਜਾਣਿਆ ਜਾਂਦਾ ਹੈ।  


Related News