ਬਲਾਕ ਸੰਮਤੀ ਮਲੌਦ ਦੇ ਚੋਣ ਨਤੀਜੇ ਐਲਾਨ, ਜਾਣੋਂ ਕਿਸਨੇ ਮਾਰੀ ਬਾਜ਼ੀ ਤੇ ਕੌਣ ਰਿਹਾ ਪਿੱਛੇ
Wednesday, Dec 17, 2025 - 08:32 PM (IST)
ਖੰਨਾ/ਮਲੌਦ (ਸ਼ਿਵਰੰਜਨ ਧੀਰ) : ਬਲਾਕ ਸੰਮਤੀ ਮਲੌਦ ਦੀ ਦੂਸਰੀ ਵਾਰ ਹੋਈਆਂ ਚੋਣਾਂ ਵਿੱਚ 15 ਸੀਟਾਂ ਲਈ 48 ਉਮੀਦਵਾਰ ਮੈਦਾਨ ਵਿਚ ਸਨ, ਜਿਨ੍ਹਾਂ ਵਿੱਚੋ 'ਆਪ' ਦੇ 15, ਕਾਂਗਰਸ ਦੇ 15, ਅਕਾਲੀ ਦਲ ਦੇ 13, ਬਸਪਾ ਦਾ 1 ਅਤੇ ਆਜ਼ਾਦ ਤੌਰ 'ਤੇ 4 ਉਮੀਦਵਾਰ ਚੋਣ ਲੜੇ ਅਤੇ ਇੰਨ੍ਹਾਂ ਮੁਕਾਬਲਿਆਂ ਵਿੱਚ ਬਾਜ਼ੀ ਮਾਰਦਿਆਂ 6 ਜ਼ੋਨਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ, 6 ਜ਼ੋਨਾਂ ਕਾਂਗਰਸ ਦੇ ਉਮੀਦਵਾਰ ਅਤੇ 3 ਜ਼ੋਨਾਂ ਵਿੱਚ 'ਆਪ' ਦੇ ਉਮੀਦਵਾਰ ਜੇਤੂ ਰਹੇ। ਸੱਤਾਧਿਰ ਆਮ ਆਦਮੀ ਪਾਰਟੀ ਲਈ ਕੇਵਲ 3 ਸੀਟਾਂ 'ਤੇ ਜਿੱਤ ਅਤੇ 12 ਸੀਟਾਂ 'ਤੇ ਹਾਰ ਹਲਕਾ ਵਿਧਾਇਕ ਲਈ ਨਮੋਸ਼ੀ ਦਾ ਕਾਰਣ ਬਣ ਰਹੀਆਂ ਹਨ।
ਬਲਾਕ ਸੰਮਤੀ ਦਾ ਚੇਅਰਮੈਨ ਬਣਾਉਣ ਲਈ ਜ਼ਰੂਰੀ 8 ਸੀਟਾਂ ਦਾ ਬਹੁਮਤ ਕਿਸੇ ਵੀ ਪਾਰਟੀ ਨੂੰ ਨਸੀਬ ਨਹੀਂ ਹੋਇਆ, ਜਿਸ ਕਾਰਣ ਹੁਣ ਵੇਖਣਾ ਹੋਵੇਗਾ ਕਿ ਕਿਹੜੇ ਉਮੀਦਵਾਰ ਰਲ ਕੇ ਚੇਅਰਮੈਨ ਚੁਣਨਗੇ ਅਤੇ ਚੇਅਰਮੈਨ ਦੀ ਚੋਣ ਵਿੱਚ ਕਿਸ ਪਾਰਟੀ ਦੀ ਕੀ ਭੂਮਿਕਾ ਹੋਵੇਗੀ ਅਤੇ ਕਿਹੜੀ ਪਾਰਟੀ ਆਪਣਾ ਚੇਅਰਮੈਨ ਬਣਾਉਂਣ ਵਿੱਚ ਕਾਮਯਾਬ ਹੋਵੇਗੀ। ਜ਼ਿਕਰਯੋਗ ਹੈ ਕਿ ਰਿਟਰਨਿੰਗ ਅਫ਼ਸਰ ਕਮ ਐੱਸ.ਡੀ.ਐਮ. ਪਾਇਲ ਪ੍ਰਦੀਪ ਸਿੰਘ ਬੈਂਸ ਦੀ ਅਗਵਾਈ ਵਿੱਚ ਪ੍ਰਸ਼ਾਸ਼ਨ ਦੀ ਸਮੁੱਚੀ ਟੀਮ ਵੱਲੋਂ ਆਜ਼ਾਦ ਅਤੇ ਨਿਰਪੱਖ ਤੌਰ 'ਤੇ ਕਰਵਾਈਆਂ ਚੋਣਾਂ ਸਦਕਾ ਮਾਹੌਲ ਸ਼ਾਂਤੀਪੂਰਵਕ ਰਿਹਾ ਅਤੇ ਸਾਰੀਆਂ ਪਾਰਟੀਆਂ ਦੇ ਉਮੀਦਵਾਰਾਂ ਅਤੇ ਆਗੂਆਂ ਨੇ ਐੱਸ.ਡੀ.ਐੱਮ. ਪਾਇਲ ਦੀ ਯੋਗ ਅਗਵਾਈ ਦੀ ਸਰਾਹਨਾ ਕੀਤੀ। ਬਲਾਕ ਮਲੌਦ ਨਾਲ ਸਬੰਧਤ ਜ਼ਿਲ੍ਹਾ ਪ੍ਰੀਸ਼ਦ ਜ਼ੋਨ ਰਾਮਗੜ੍ਹ ਸਰਦਾਰਾਂ ਵਿੱਚ ਕਾਂਗਰਸੀ ਉਮੀਦਵਾਰ ਅਵਤਾਰ ਸਿੰਘ ਤਾਰੀ ਅਤੇ ਆਪ ਉਮੀਦਵਾਰ ਪ੍ਰਿੰਸੀਪਲ ਸੁਖਦੇਵ ਸਿੰਘ ਵਿੱਚ ਸਵੇਰ ਤੋਂ ਸ਼ਾਮ ਤੱਕ ਪੂਰੀ ਦਿਲਚਸਪ ਟੱਕਰ ਰਹੀ ਅਤੇ ਬਲਾਕ ਮਲੌਦ ਦੇ 48 ਪਿੰਡਾਂ ਵਿੱਚੋਂ ਕਾਂਗਰਸੀ ਉਮੀਦਵਾਰ 72 ਵੋਟਾਂ ਦੀ ਲੀਡ ਲੈ ਕੇ ਇਹ ਵੱਕਾਰੀ ਚੋਣ ਜਿੱਤਣ ਵਿੱਚ ਕਾਮਯਾਬ ਰਹੇ, ਹਲਾਂਕਿ ਇਸ ਜ਼ੋਨ ਦੇ ਕੁਝ ਪਿੰਡ ਦੂਸਰੇ ਬਲਾਕ ਵਿੱਚ ਪੈਂਦੇ ਹਨ ਜਿੱਥੋ ਕੁੱਲ ਲੀਡ 376 ਵੋਟਾਂ ਦੀ ਰਹੀ ਹੈ।

ਜ਼ੋਨ ਵਾਇਜ ਗੱਲ ਕਰੀਏ ਤਾਂ ਜ਼ੋਨ ਨੰਬਰ 1 ਨਾਨਕਪੁਰ ਜਗੇੜਾ ਤੋਂ ਕਾਂਗਰਸ ਦੀ ਕਮਲਜੀਤ ਕੌਰ ਨੂੰ 915, ਸ਼੍ਰੋਮਣੀ ਅਕਾਲੀ ਦਲ ਦੀ ਕਰਮਜੀਤ ਕੌਰ ਨੂੰ 770 ਅਤੇ ਆਪ ਦੀ ਬੇਅੰਤ ਕੌਰ ਨੂੰ 665 ਵੋਟ ਮਿਲੇ ਅਤੇ ਕਾਂਗਰਸੀ ਉਮੀਦਵਾਰ 145 ਵੋਟਾਂ ਦੇ ਫਰਕ ਨਾਲ ਜੇਤੂ ਰਹੇ।
ਜ਼ੋਨ ਨੰਬਰ 2 ਕਿਲਾ ਹਾਂਸ ਵਿੱਚ ਕਾਂਗਰਸ ਦੀ ਜਸਵਿੰਦਰ ਕੌਰ ਪਤਨੀ ਸਾਬਕਾ ਉਪ ਚੇਅਰਮੈਨ ਜਸਵਿੰਦਰ ਸਿੰਘ ਝੱਮਟ ਨੂੰ 1048 ਵੋਟ ਮਿਲੇ ਜਦਕਿ ਆਪ ਦੀ ਅਮਨਦੀਪ ਕੌਰ ਨੂੰ 942 ਵੋਟ ਮਿਲੇ ਅਤੇ ਕਾਂਗਰਸੀ ਉਮੀਦਵਾਰ 106 ਵੋਟਾਂ ਦੇ ਫ਼ਰਕ ਨਾਲ ਜੇਤੂ ਰਹੇ।
ਜ਼ੋਨ ਨੰਬਰ 3 ਦੁਧਾਲ ਤੋਂ ਕਾਂਗਰਸ ਦੀ ਕੁਲਦੀਪ ਕੌਰ ਨੂੰ 601 ਵੋਟ, ਸ਼੍ਰੋਅਦ ਦੀ ਚਰਨਜੀਤ ਕੌਰ ਨੂੰ 592 ਵੋਟ ਅਤੇ ਆਪ ਦੀ ਰਮਨਦੀਪ ਕੌਰ ਨੂੰ 556 ਵੋਟ ਮਿਲੇ ਅਤੇ ਕਾਂਗਰਸੀ ਉਮੀਦਵਾਰ ਸਿਰਫ਼ 9 ਵੋਟਾਂ ਦੇ ਫਰਕ ਨਾਲ ਜੇਤੂ ਰਹੇ।
ਜ਼ੋਨ ਨੰਬਰ 4 ਰਾਮਗੜ੍ਹ ਸਰਦਾਰਾਂ ਤੋਂ ਆਪ ਦੀ ਤਰਨਜੀਤ ਕੌਰ ਚੀਮਾਂ ਪਤਨੀ ਸੁਖਦੇਵ ਸਿੰਘ ਚੀਮਾ ਨੂੰ 1015 ਵੋਟ ਅਤੇ ਕਾਂਗਰਸ ਦੀ ਬੇਅੰਤ ਕੌਰ ਨੂੰ 802 ਵੋਟ ਮਿਲੇ ਅਤੇ ਆਪ ਉਮੀਦਵਾਰ 213 ਵੋਟਾਂ ਦੇ ਫ਼ਰਕ ਨਾਲ ਜੇਤੂ ਰਹੇ।
ਜ਼ੋਨ ਨੰਬਰ 5 ਜੰਡਾਲੀ ਵਿੱਚ ਸ਼੍ਰੋਅਦ ਦੀ ਮਨਜਿੰਦਰ ਕੌਰ ਨੂੰ 733, ਆਪ ਦੀ ਗੁਰਪ੍ਰੀਤ ਕੌਰ ਗਿੱਲ ਨੂੰ 723, ਕਾਂਗਰਸ ਦੀ ਅਮਰਜੀਤ ਕੌਰ ਨੂੰ 622 ਅਤੇ ਆਜ਼ਾਦ ਪਰਮਜੀਤ ਕੌਰ ਨੂੰ 92 ਨੂੰ ਵੋਟ ਮਿਲੇ ਅਤੇ ਅਕਾਲੀ ਦਲ ਦੀ ਉਮੀਦਵਾਰ 10 ਵੋਟਾਂ ਦੇ ਫਰਕ ਨਾਲ ਜੇਤੂ ਰਹੇ।
ਜ਼ੋਨ ਨੰਬਰ 6 ਸਿਆੜ੍ਹ ਵਿੱਚ ਕਾਂਗਰਸ ਦੇ ਪ੍ਰੋ. ਗੁਰਮੁੱਖ ਸਿੰਘ ਗੋਮੀ ਨੂੰ 1405 ਵੋਟ, ਆਪ ਦੇ ਹਲਕਾ ਕੋਆਡੀਨੇਟਰ ਪਰਗਟ ਸਿੰਘ ਨੂੰ 917 ਵੋਟ ਅਤੇ ਸ੍ਰੋਅਦ ਦੇ ਬਲਜੀਤ ਸਿੰਘ ਨੂੰ 93 ਵੋਟ ਮਿਲੇ ਅਤੇ ਕਾਂਗਰਸੀ ਉਮੀਦਵਾਰ 488 ਵੋਟਾਂ ਦੇ ਫ਼ਰਕ ਨਾਲ ਜੇਤੂ ਰਹੇ।
ਜ਼ੋਨ ਨੰਬਰ 7 ਸੋਹੀਆ ਵਿੱਚ ਕਾਂਗਰਸ ਦੇ ਕ੍ਰਿਸ਼ਨ ਦੇਵ ਨੂੰ 951, ਆਪ ਦੇ ਜਸਪ੍ਰੀਤ ਸਿੰਘ ਨੂੰ 724 ਅਤੇ ਸ੍ਰੋਅਦ ਵੱਲੋਂ ਮਨਦੀਪ ਸਿੰਘ ਗਿੱਲ ਨੂੰ 578 ਵੋਟ ਮਿਲੇ ਅਤੇ ਕਾਂਗਰਸੀ ਉਮੀਦਵਾਰ 227 ਵੋਟਾਂ ਦੇ ਫ਼ਰਕ ਨਾਲ ਜੇਤੂ ਰਹੇ।
ਜ਼ੋਨ ਨੰਬਰ 8 ਸਿਹੌੜਾ ਵਿੱਚ ਸ਼੍ਰੋਅਦ ਦੇ ਸਮਿੰਦਰ ਸਿੰਘ ਨੂੰ 769, ਕਾਂਗਰਸ ਦੇ ਖੁਸ਼ਪ੍ਰੀਤ ਸਿੰਘ ਨੂੰ 578, ਆਪ ਦੇ ਅਮਨਜੋਤ ਸਿੰਘ ਗਿੱਲ ਨੂੰ 601 ਅਤੇ ਨਲਕਾ ਚੋਣ ਨਿਸ਼ਾਨ ਵਾਲੇ ਆਜਾਦ ਉਮੀਦਵਾਰ ਬਲਵੀਰ ਸਿੰਘ 230 ਵੋਟਾਂ ਰਹ ਰਹੇ ਅਤੇ ਅਕਾਲੀ ਦਲ ਉਮੀਦਵਾਰ 168 ਵੋਟਾਂ ਦੇ ਫ਼ਰਕ ਨਾਲ ਜੇਤੂ ਰਹੇ।
ਜ਼ੋਨ ਨੰਬਰ 9 ਰੱਬੋਂ ਨੀਚੀ ਵਿੱਚ ਸ਼੍ਰੋਅਦ ਦੇ ਰਾਜਬੀਰ ਬਿਕਰਮਜੀਤ ਸਿੰਘ ਨੂੰ 809 ਵੋਟ, ਕਾਂਗਰਸ ਦੇ ਸਰੂਪ ਸਿੰਘ ਨੂੰ 557 ਅਤੇ ਆਪ ਦੇ ਸੁਖਦੇਵ ਸਿੰਘ ਨੂੰ 601 ਵੋਟ ਮਿਲੇ ਅਤੇ ਅਕਾਲੀ ਦਲ ਦੇ ਉਮੀਦਵਾਰ 208 ਵੋਟਾਂ ਦੇ ਫ਼ਰਕ ਨਾਲ ਜੇਤੂ ਰਹੇ।
ਜ਼ੋਨ ਨੰਬਰ 10 ਸਿਰਥਲਾ ਵਿੱਚ ਆਪ ਦੇ ਦਵਿੰਦਰ ਸਿੰਘ ਨੂੰ 1003, ਕਾਂਗਰਸ ਦੇ ਗੁਰਦੀਪ ਸਿੰਘ ਜੁਲਮਗੜ੍ਹ ਨੂੰ 911 ਅਤੇ ਸ਼੍ਰੋਅਦ ਦੇ ਕੁਲਵਿੰਦਰ ਸਿੰਘ ਨੂੰ 183 ਵੋਟ ਮਿਲੇ ਅਤੇ ਆਪ ਉਮੀਦਵਾਰ 92 ਵੋਟਾਂ ਦੇ ਫ਼ਰਕ ਨਾਲ ਜੇਤੂ ਰਹੇ।
ਜ਼ੋਨ ਨੰਬਰ 11 ਸੀਹਾਂ ਦੌਦ ਵਿੱਚ ਸ਼੍ਰੋਅਦ ਦੇ ਜਸਵੀਰ ਸਿੰਘ ਨੂੰ 766, ਆਪ ਦੇ ਜਸਵੰਤ ਸਿੰਘ ਨੂੰ 636, ਕਾਂਗਰਸ ਦੇ ਨਿਰਭੈ ਸਿੰਘ ਨੂੰ 440 ਅਤੇ ਆਜਾਦ ਰਵਿੰਦਰ ਸਿੰਘ ਨੂੰ 167 ਵੋਟ ਮਿਲੇ ਅਤੇ ਅਕਾਲੀ ਦਲ ਦੇ ਉਮੀਦਵਾਰ 130 ਵੋਟਾਂ ਦੇ ਮਾਰਜਨ ਨਾਲ ਜੇਤੂ ਰਹੇ।
ਜ਼ੋਨ ਨੰਬਰ 12 ਬੇਰ ਕਲਾਂ ਵਿਚ ਆਪ ਦੇ ਬਲਾਕ ਪ੍ਰਧਾਨ ਸਤਨਾਮ ਸਿੰਘ ਨੂੰ 588, ਕਾਂਗਰਸ ਵੱਲੋਂ ਮੁਲਾਜ਼ਮ ਆਗੂ ਲਾਭ ਸਿੰਘ ਬੇਰਕਲਾਂ ਨੂੰ 530, ਆਜ਼ਾਦ ਉਮੀਦਵਾਰ ਗੁਰਦੀਪ ਸਿੰਘ ਨੂੰ 327 ਅਤੇ ਸ਼੍ਰੋਅਦ ਦੇ ਲਖਵੀਰ ਸਿੰਘ ਨੂੰ 282 ਵੋਟ ਮਿਲੇ ਅਤੇ ਆਪ ਉਮੀਦਵਾਰ ਵੋਟਾਂ ਦੇ 58 ਫ਼ਰਕ ਨਾਲ ਜੇਤੂ ਰਹੇ।
ਜ਼ੋਨ ਨੰਬਰ 13 ਕੂਹਲੀ ਕਲਾਂ ਵਿੱਚ ਕਾਂਗਰਸ ਦੇ ਨਿਰਮਲ ਸਿੰਘ ਗੋਗਾ ਨੂੰ 791 ਵੋਟ, ਆਪ ਦੇ ਸਿਕੰਦਰ ਸਿੰਘ ਨੂੰ 708 ਵੋਟ ਅਤੇ ਸ਼੍ਰੋਅਦ ਦੇ ਮਨਜੀਤ ਸਿੰਘ ਸਾਬਕਾ ਸਰਪੰਚ ਨੂੰ 347 ਵੋਟ ਮਿਲੇ ਅਤੇ ਕਾਂਗਰਸੀ ਉਮੀਦਵਾਰ 83 ਵੋਟਾਂ ਦੇ ਫ਼ਰਕ ਨਾਲ ਜੇਤੂ ਰਹੇ।
ਜ਼ੋਨ ਨੰਬਰ 14 ਸਹਾਰਨ ਮਾਜਰਾ ਸ਼੍ਰੋਮਣੀ ਅਕਾਲੀ ਦਲ ਦੀ ਉਮੀਦਵਾਰ ਰਾਣੀ ਨੂੰ 834, ਆਪ ਦੇ ਰਘਵੀਰ ਕੌਰ ਨੂੰ 739 ਅਤੇ ਕਾਂਗਰਸ ਦੇ ਕਮਲਜੀਤ ਕੌਰ ਨੂੰ 642 ਨੂੰ ਵੋਟ ਮਿਲੇ ਅਤੇ ਅਕਾਲੀ ਦਲ ਦੇ ਉਮੀਦਵਾਰ 95 ਵੋਟਾਂ ਦੇ ਫ਼ਰਕ ਨਾਲ ਜੇਤੂ ਰਹੇ।
ਜ਼ੋਨ ਨੰਬਰ 15 ਲਹਿਲ ਵਿੱਚ ਸ਼੍ਰੋਅਦ ਦੇ ਕੁਲਵੰਤ ਕੌਰ ਨੂੰ 589, ਕਾਂਗਰਸ ਦੇ ਜਸਪਾਲ ਕੌਰ ਨੂੰ 570, ਆਪ ਦੇ ਸਰਬਜੀਤ ਕੌਰ 547 ਅਤੇ ਬਸਪਾ ਦੇ ਇਕਲੌਤੇ ਉਮੀਦਵਾਰ ਦਵਿੰਦਰ ਕੌਰ ਨੂੰ 303 ਵੋਟ ਮਿਲੇ ਅਤੇ ਅਕਾਲੀ ਦਲ ਦੇ ਉਮੀਦਵਾਰ 19 ਵੋਟਾਂ ਦੇ ਫ਼ਰਕ ਨਾਲ ਜੇਤੂ ਰਹੇ।
ਗਿਣਤੀ ਪ੍ਰਕਿਰਿਆ ਦੌਰਾਨ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ ਲੈਣ ਪਹੁੰਚੇ ਐਸ.ਐਸ.ਪੀ. ਖੰਨਾ ਮੈਡਮ ਜੋਤੀ ਯਾਦਵ ਬੈਂਸ ਨੇ ਪ੍ਰਬੰਧਾਂ ਤੇ ਸੰਤੁਸ਼ਟੀ ਪ੍ਰਗਟਾਈ ਅਤੇ ਕਿਹਾ ਕਿ ਪੂਰੇ ਪੁਲਸ ਜ਼ਿਲ੍ਹਾ ਖੰਨਾ ਅਧੀਨ ਸਾਰੇ 5 ਕਾਂਉਂਟਿੰਗ ਸੈਂਟਰਾਂ ਤੇ ਗਿਣਤੀ ਸ਼ਾਂਤੀਪੂਰਕ ਅਤੇ ਸੁਚਾਰੂ ਢੰਗ ਨਾਲ ਚੱਲ ਰਹੀ ਹੈ। ਪੁਲਸ ਵੱਲੋਂ ਚੋਣ ਕਮਿਸ਼ਨ ਅਤੇ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਪੂਰੇ ਪ੍ਰਬੰਧ ਕੀਤੇ ਹੋਏ ਹਨ ਜਿਸ ਵਿੱਚ 13 ਸੀਨੀਅਰ ਪੁਲਸ ਅਧਿਕਾਰੀਆਂ ਸਮੇਤ ਲਗਭਗ 650 ਪੁਲਸ ਮੁਲਾਜ਼ਮ ਤਾਇਨਾਤ ਕੀਤੇ ਗਏ ਸਨ, ਜੋ ਕਿ ਸੰਪੂਰਨ ਚੋਣ ਪ੍ਰਕਿਰਿਆ ਤੱਕ ਤਾਇਨਾਤ ਰਹਿਣਗੇ।
