ਮੱਧ ਪ੍ਰਦੇਸ਼ : ਪੁਲ ਤੋਂ ਬੇਕਾਬੂ ਹੋ ਕੇ ਪਲਟੀ ਬੱਸ, 25 ਮਰੇ

Wednesday, Apr 18, 2018 - 12:15 AM (IST)

ਮੱਧ ਪ੍ਰਦੇਸ਼ : ਪੁਲ ਤੋਂ ਬੇਕਾਬੂ ਹੋ ਕੇ ਪਲਟੀ ਬੱਸ, 25 ਮਰੇ

ਭੋਪਾਲ - ਮੱਧ ਪ੍ਰਦੇਸ਼ ਦੇ ਸਿੱਧੀ ਜ਼ਿਲੇ 'ਚ ਸੋਨ ਨਹਿਰ ਨਜ਼ਦੀਕ ਬੱਸ ਪਲਟਣ ਨਾਲ 25 ਲੋਕਾਂ ਦੀ ਮੌਤ ਦੀ ਖਬਰ ਹੈ। ਹਾਦਸੇ 'ਚ 50 ਤੋਂ ਜ਼ਿਆਦਾ ਲੋਕ ਜ਼ਖਮੀ ਹੋ ਗਏ ਹਨ। ਸਾਰੇ ਜ਼ਖਮੀਆਂ ਨੂੰ ਜ਼ਿਲੇ ਦੇ ਨਜ਼ਦੀਕੀ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। 
ਦੱਸਿਆ ਜਾ ਰਿਹਾ ਹੈ ਕਿ ਬੱਸ ਚਿਤਰੰਗੀ ਤੋਂ ਬਾਰਾਤ ਲੈ ਕੇ ਜਾ ਰਹੀ ਸੀ। ਉਦੋਂ ਸੋਨ ਨਹਿਰ ਦੇ ਹਨੂਮਾਨ ਪੁਲ 'ਤੇ ਬੱਸ ਬੇਕਾਬੂ ਹੋ ਕੇ ਨਹਿਰ 'ਚ ਡਿੱਗ ਗਈ। ਜ਼ਿਲਾ ਪੁਲਸ ਇੰਚਾਰਜ ਮਨੋਜ ਸ਼੍ਰੀਵਾਸਤਵ ਨੇ ਖਬਰ ਦੀ ਪੁਸ਼ਟੀ ਕੀਤੀ ਹੈ। ਘਟਨਾ ਹਨੂਮਾਨ ਮਾਰਗ ਦੀ ਹੈ। 


Related News