ਇਕ ਹੋਰ ਪੰਜਾਬੀ ਹੋਇਆ ਮਾਲੋਮਾਲ, ਅਚਾਨਕ ਕਿਸਮਤ ਨੇ ਮਾਰੀ ਪਲਟੀ
Thursday, Dec 11, 2025 - 04:20 PM (IST)
ਫਾਜ਼ਿਲਕਾ (ਨਾਗਪਾਲ) : ਫਾਜ਼ਿਲਕਾ ’ਚ ਲਾਟਰੀ ਦੀ ਦੁਕਾਨ ਤੋਂ ਇਕ ਵਿਅਕਤੀ ਦੀ 3 ਲੱਖ ਰੁਪਏ ਦੀ ਲਾਟਰੀ ਨਿਕਲੀ ਹੈ। ਜਾਣਕਾਰੀ ਦਿੰਦਿਆਂ ਰੂਪ ਚੰਦ ਲਾਟਰੀ ਦੁਕਾਨ ਦੇ ਸੰਚਾਲਕ ਬੌਬੀ ਨੇ ਦੱਸਿਆ ਕਿ 9 ਤਾਰੀਖ਼ ਨੂੰ ਹੋਏ ਡਰਾਅ ’ਚ ਲੁਧਿਆਣਾ ਦੇ ਨੇੜੇ ਦੋਰਾਹਾ ਦੇ ਰਹਿਣ ਵਾਲੇ ਅਮਰਜੀਤ ਸਿੰਘ ਨੇ ਇਨਾਮ ਜਿੱਤਿਆ। ਅਮਰਜੀਤ ਸਿੰਘ ਆਪਣੀ ਪਤਨੀ ਨਾਲ ਲਾਟਰੀ ਦੀ ਦੁਕਾਨ ’ਤੇ ਪਹੁੰਚਿਆ।
ਇਹ ਵੀ ਪੜ੍ਹੋ : ਪੰਜਾਬ 'ਚ ਬਿਜਲੀ ਬਿੱਲਾਂ ਨੂੰ ਲੈ ਕੇ ਵੱਡਾ ਘਪਲਾ! ਪਾਵਰਕਾਮ ਨੇ ਕਰ 'ਤੀ ਸਖ਼ਤ ਕਾਰਵਾਈ, ਰੀਡਰਾਂ ਦੀ...
ਬੌਬੀ ਨੇ ਦੱਸਿਆ ਕਿ ਅਮਰਜੀਤ ਸਿੰਘ ਨੇ ਪਹਿਲਾਂ ਵੀ ਕਈ ਵਾਰ ਟਿਕਟਾਂ ਖ਼ਰੀਦੀਆਂ ਸਨ, ਜਿਸ ਦਾ ਅੱਜ 3 ਲੱਖ ਰੁਪਏ ਦਾ ਇਨਾਮ ਨਿਕਲਿਆ ਹੈ। ਅਮਰਜੀਤ ਸਿੰਘ ਖੇਤੀਬਾੜੀ ਦਾ ਕੰਮ ਕਰਦਾ ਹੈ ਅਤੇ ਪਹਿਲਾਂ ਵੀ ਕਈ ਵਾਰ ਇਸ ਨੇ ਟਿਕਟਾਂ ਖ਼ਰੀਦੀਆਂ ਪਰ ਉਸ ਦੀ ਕਿਸਮਤ ਨਹੀਂ ਖੁੱਲ੍ਹੀ।
ਇਹ ਵੀ ਪੜ੍ਹੋ : ਪੰਜਾਬ ਦੇ ਵਿਦਿਆਰਥੀਆਂ ਲਈ ਵੱਡੀ ਖ਼ਬਰ, SCERT ਨੇ ਸ਼ਡਿਊਲ ਕੀਤਾ ਜਾਰੀ, ਅਧਿਆਪਕਾਂ ਨੂੰ ਵੀ...
ਹੁਣ ਪਹਿਲੀ ਵਾਰ ਉਸ ਦਾ ਇੰਨਾ ਵੱਡਾ ਇਨਾਮ ਨਿਕਲਿਆ ਹੈ। ਰੂਪ ਚੰਦ ਲਾਟਰੀ ਵਾਲਿਆਂ ਨੇ ਦੱਸਿਆ ਕਿ ਦੁਕਾਨ 'ਤੇ ਮਠਿਆਈ ਨਾਲ ਲੋਕਾਂ ਦਾ ਮੂੰਹ ਮਿੱਠਾ ਕਰਾਇਆ ਜਾ ਰਿਹਾ ਹੈ। ਸੰਚਾਲਕ ਬੌਬੀ ਨੇ ਕਿਹਾ ਕਿ ਬਾਬਾ ਜੀ ਦੀ ਕਿਰਪਾ ਨਾਲ ਫਿਰ ਵੱਡਾ ਇਨਾਮ ਨਿਕਲਿਆ ਹੈ ਅਤੇ ਇਹ ਸਿਲਸਿਲਾ ਅੱਗੇ ਵੀ ਜਾਰੀ ਰਹੇਗਾ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
