ਬਿਨਾਂ ਵਿਆਹ ਮਾਂ ਬਣੀ 17 ਸਾਲਾ ਕੁੜੀ, ਆਪਰੇਸ਼ਨ ਥੀਏਟਰ ''ਚ ਹੀ ਲਗਾ ਲਈ ਫਾਂਸੀ

04/30/2020 10:19:08 AM

ਰੀਵਾ- ਮੱਧ ਪ੍ਰਦੇਸ਼ ਦੇ ਰੀਵਾ 'ਚ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ। ਇੱਥੇ ਇਕ ਨਾਬਾਲਗ ਕੁੜੀ ਬਿਨਾਂ ਵਿਆਹ ਦੇ ਹੀ ਮਾਂ ਬਣੀ ਤਾਂ ਬੱਚੇ ਦੇ ਜਨਮ ਤੋਂ ਬਾਅਦ ਆਪਰੇਸ਼ਨ ਥੀਏਟਰ 'ਚ ਹੀ ਉਸ ਨੇ ਫਾਂਸੀ ਲਗਾ ਕੇ ਖੁਦਕੁਸ਼ੀ ਕਰ ਲਈ, ਜਦੋਂ ਕਿ ਬੱਚਾ ਸਿਹਤਮੰਦ ਹੈ। ਪੁਲਸ ਨੇ ਮਾਮਲਾ ਦਰਜ ਕਰਦੇ ਹੋਏ ਦੋਸ਼ੀ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ। ਇਹ ਮਾਮਲਾ ਰੀਵਾ ਹੈੱਡ ਕੁਆਰਟਰ ਤੋਂ 90 ਕਿਲੋਮੀਟਰ ਦੂਰ ਚਾਕਘਾਟ ਦਾ ਹੈ। ਮੰਗਲਵਾਰ ਰਾਤ ਨੂੰ ਨਾਬਾਲਗ ਇਕੱਲੀ ਹੀ ਪ੍ਰਾਈਵੇਟ ਨਰਸਿੰਗ ਹੋਮ 'ਚ ਪਹੁੰਚੀ। ਡਾਕਟਰ ਜਦੋਂ ਤੱਕ ਮਾਮਲੇ ਨੂੰ ਸਮਝ ਪਾਉਂਦੇ, ਕੁੜੀ ਨੂੰ ਦਰਦ ਹੋਈ ਅਤੇ ਨਾਬਾਲਗ ਕੁੜੀ ਨੇ ਸਿਹਤਮੰਦ ਬੱਚੇ ਨੂੰ ਜਨਮ ਦੇ ਦਿੱਤਾ।

ਜਲਦੀ 'ਚ ਹਸਪਤਾਲ ਪ੍ਰਬੰਧਨ ਨੇ ਕੁੜੀ ਨੂੰ ਛੋਟੇ ਆਪਰੇਸ਼ਨ ਥੀਏਟਰ ਵਰਗੇ ਲੇਬਰ ਰੂਮ 'ਚ ਸ਼ਿਫਟ ਕੀਤਾ। ਨਾਬਾਲਗ ਮਾਂ ਇਸ ਗੱਲ ਤੋਂ ਹੈਰਾਨ ਹੋ ਗਈ ਸੀ। ਉਸ ਨੇ ਹਸਪਤਾਲ 'ਚ ਸਾਫ਼ ਸਫ਼ਾਈ ਕਰਨ ਵਾਲੇ ਔਰਤ ਨੂੰ ਪਾਣੀ ਮੰਗਵਾਉਣ ਦੇ ਬਹਾਨੇ ਬਾਹਰ ਭੇਜਿਆ ਅਤੇ ਆਪਰੇਸ਼ਨ ਥੀਏਟਰ ਦੇ ਅੰਦਰ ਹੀ ਦਰਵਾਜ਼ਾ ਬੰਦ ਕਰ ਕੇ ਚੁੰਨੀ ਨਾਲ ਫਾਂਸੀ ਲਗਾ ਲਈ। ਮੌਕੇ 'ਤੇ ਪਹੁੰਚੀ ਪੁਲਸ ਨੇ ਪਰਿਵਾਰ ਵਾਲਿਆਂ ਦਾ ਪਤਾ ਲਗਾਇਆ ਅਤੇ ਪੰਚਨਾਮਾ ਬਣਾ ਕੇ ਸਰੀਰ ਪਰਿਵਾਰ ਵਾਲਿਆਂ ਨੂੰ ਸੌਂਪ ਦਿੱਤੀ। ਪਰਿਵਾਰ ਵਾਲਿਆਂ ਨੂੰ ਨਾਬਾਲਗ ਦੇ ਗਰਭਵਤੀ ਹੋਣ ਦਾ ਪਤਾ ਹੀ ਨਹੀਂ ਸੀ। ਦੱਸਿਆ ਜਾ ਰਿਹਾ ਹੈ ਕਿ ਨਾਬਾਲਗ ਦਾ ਸੰਬੰਧ ਪਿੰਡ ਦੇ ਇਕ ਨੌਜਵਾਨ ਨਾਲ ਸੀ ਪਰ ਘਰ ਵਾਲਿਆਂ ਨੂੰ ਇਸ ਦੀ ਖਬਰ ਨਹੀਂ ਹੋਈ। ਇਹ ਖੁਲਾਸਾ ਹੋਣ ਤੋਂ ਬਾਅਦ ਪੁਲਸ ਨੇ ਮਾਮਲਾਦਰਜ ਕਰ ਕੇ ਮੁੰਡੇ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ। ਦੋਸ਼ੀ 'ਤੇ ਰੇਪ ਸਮੇਤ ਹੋਰ ਮਾਮਲੇ ਦਰਜ ਹੋਣਗੇ।


DIsha

Content Editor

Related News