ਖੇਡ-ਖੇਡ ’ਚ ਚਾਹ ਦੀ ਕੇਤਲੀ ’ਚ ਫਸ ਗਈ ਮਾਸੂਮ ਬੱਚੀ, ਪਰਿਵਾਰ ਵਾਲਿਆਂ ਨੇ ਇੰਝ ਕੱਢਿਆ ਬਾਹਰ

Sunday, Sep 26, 2021 - 10:49 AM (IST)

ਖੇਡ-ਖੇਡ ’ਚ ਚਾਹ ਦੀ ਕੇਤਲੀ ’ਚ ਫਸ ਗਈ ਮਾਸੂਮ ਬੱਚੀ, ਪਰਿਵਾਰ ਵਾਲਿਆਂ ਨੇ ਇੰਝ ਕੱਢਿਆ ਬਾਹਰ

ਮੱਧ ਪ੍ਰਦੇਸ਼— ਬੱਚੇ ਬਹੁਤ ਸ਼ਰਾਰਤੀ ਹੁੰਦੇ ਹਨ। ਬਚਪਨ ’ਚ ਕਈ ਵਾਰ ਭਾਂਡਿਆਂ ਵਿਚ ਆਪਣਾ ਸਿਰ ਜਾਂ ਪੈਰ ਫਸਾ ਲੈਂਦੇ ਹਨ। ਮਾਂ-ਬਾਪ ਛੋਟੇ ਬੱਚਿਆਂ ਦਾ ਜਿੰਨਾ ਮਰਜ਼ੀ ਖਿਆਲ ਰੱਖ ਲੈਣ ਪਰ ਬੱਚੇ ਅਜਿਹੀ ਕੋਈ ਨਾ ਕੋਈ ਪਰੇਸ਼ਾਨੀ ਮਾਪਿਆਂ ਲਈ ਖੜ੍ਹੀ ਕਰ ਹੀ ਦਿੰਦੇ ਹਨ। ਜਿਸ ਨਾਲ ਮਾਂ-ਬਾਪ ਦੀ ਜਾਨ ’ਤੇ ਬਣ ਆਉਂਦੀ ਹੈ। ਇਕ ਅਜਿਹਾ ਹੀ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀ ਹੈ, ਜਿਸ ਵਿਚ ਇਕ ਬੱਚੀ ਕੇਤਲੀ ’ਚ ਫਸ ਗਈ ਹੈ ਅਤੇ ਪਰਿਵਾਰ ਵਾਲਿਆਂ ਨੇ ਉਸ ਨੂੰ ਕਈ ਘੰਟਿਆਂ ਦੀ ਮੁਸ਼ੱਕਤ ਮਗਰੋਂ ਬਾਹਰ ਕੱਢਣ ’ਚ ਸਫ਼ਲ ਹੋਇਆ।

PunjabKesari

ਵਾਇਰਲ ਵੀਡੀਓ ਮੁਤਾਬਕ ਇਕ ਛੋਟੀ ਬੱਚੀ ਕੇਤਲੀ ’ਚ ਫਸ ਗਈ ਹੈ। ਉਸ ਨੂੰ ਕੱਢਣ ਦੀਆਂ ਸਾਰੀਆਂ ਕੋਸ਼ਿਸ਼ਾਂ ਤੋਂ ਬਾਅਦ ਪਰਿਵਾਰ ਕੇਤਲੀ ਨੂੰ ਕੱਟਣ ਦਾ ਫ਼ੈਸਲਾ ਲੈਂਦਾ ਹੈ। ਬੱਚੀ ਨੂੰ ਕੋਈ ਸੱਟ ਨਾ ਲੱਗੇ ਇਸ ਲਈ ਬਹੁਤ ਸਾਵਧਾਨੀ ਨਾਲ ਕੇਤਲੀ ਨੂੰ ਕੱਟਰ ਨਾਲ ਕੱਟਿਆ ਜਾਂਦਾ ਹੈ। ਇਸ ਤੋਂ ਬਾਅਦ ਡਰੀ ਸਹਿਮੀ ਬੱਚੀ ਨੂੰ ਬਾਹਰ ਕੱਢਿਆ ਜਾਂਦਾ ਹੈ। ਬੱਚੀ ਬਾਹਰ ਕੱਢਦੇ ਹੀ ਡਰ ਦੇ ਮਾਰੇ ਰੋਣ ਲੱਗਦੀ ਹੈ। 


author

Tanu

Content Editor

Related News