CCTV 'ਚ ਕੈਦ ਹੋਇਆ ਲਾਈਵ ਮਰਡਰ, ਚਾਕੂ ਦੇ ਹਮਲੇ ਨਾਲ ਤੜਫਦਾ ਰਿਹਾ ਨੌਜਵਾਨ

Friday, Jun 11, 2021 - 08:32 PM (IST)

CCTV 'ਚ ਕੈਦ ਹੋਇਆ ਲਾਈਵ ਮਰਡਰ, ਚਾਕੂ ਦੇ ਹਮਲੇ ਨਾਲ ਤੜਫਦਾ ਰਿਹਾ ਨੌਜਵਾਨ

ਮੰਦਸੌਰ - ਐੱਮ.ਪੀ. ਵਿੱਚ ਮੰਦਸੌਰ ਦੇ ਜੀਵਾਗੰਜ ਇਲਾਕੇ ਵਿੱਚ ਬੀਤੀ ਰਾਤ ਇੱਕ ਹੱਤਿਆ ਹੋ ਗਈ। ਹੱਤਿਆ ਦੀ ਇਹ ਪੂਰੀ ਘਟਨਾ ਸੀਸੀਟੀਵੀ ਵਿੱਚ ਕੈਦ ਹੋ ਗਈ। ਰਾਕੇਸ਼ ਸਿਖਵਾਲ ਨਾਮ ਦੇ ਇੱਕ ਨੌਜਵਾਨ ਨੂੰ ਉਥੇ ਦੇ ਹੀ ਸਥਾਨਕ ਨਿਵਾਸੀ ਭਗਤ ਸਿੰਘ ਨੇ ਢਿੱਡ ਵਿੱਚ ਚਾਕੂ ਮਾਰ ਕੇ ਜ਼ਖ਼ਮੀ ਕਰ ਦਿੱਤਾ ਸੀ। ਰਾਕੇਸ਼ ਨੂੰ ਜ਼ਿਲ੍ਹਾ ਹਸਪਤਾਲ ਲਿਆਇਆ ਗਿਆ, ਜਿੱਥੇ ਉਸ ਦੀ ਮੌਤ ਹੋ ਗਈ। ਪੁਲਸ ਨੇ ਦੋਸ਼ੀ ਭਗਤ ਸਿੰਘ ਨੂੰ ਕਤਲ ਦੇ ਦੋਸ਼ ਵਿੱਚ ਗ੍ਰਿਫਤਾਰ ਕਰ ਲਿਆ ਹੈ।

ਮਿਲੀ ਜਾਣਕਾਰੀ ਮੁਤਾਬਕ, ਮ੍ਰਿਤਕ ਰਾਕੇਸ਼ ਅਤੇ ਭਗਤ ਸਿੰਘ ਵਿਚਾਲੇ ਲੱਗਭੱਗ 15 ਦਿਨ ਪਹਿਲਾਂ ਵਿਵਾਦ ਹੋਇਆ ਸੀ, ਜਿਸ ਵਿੱਚ ਭਗਤ ਸਿੰਘ ਨੇ ਰਾਕੇਸ਼ ਦੇ ਨਾਲ ਕੁੱਟਮਾਰ ਕੀਤੀ ਸੀ ਪਰ ਰਾਕੇਸ਼ ਨੇ ਇਸ ਮਾਮਲੇ ਵਿੱਚ ਕੋਈ ਪੁਲਸ ਕਾਰਵਾਈ ਨਹੀਂ ਕੀਤੀ ਸੀ।

ਵੀਰਵਾਰ ਰਾਤ ਜਦੋਂ ਰਾਕੇਸ਼ ਆਪਣੇ ਇੱਕ ਜਾਣਕਾਰ ਦੇ ਨਾਲ ਜੀਵਾ ਗੰਜ ਇਲਾਕੇ ਵਿੱਚ ਆਪਣੇ ਘਰ ਪਰਤ ਰਿਹਾ ਸੀ ਉਦੋਂ ਭਗਤ ਸਿੰਘ ਨੇ ਉਸ ਨੂੰ ਰਸਤੇ ਵਿੱਚ ਰੋਕਿਆ ਅਤੇ ਚਾਕੂ ਨਾਲ ਹਮਲਾ ਕਰਕੇ ਮੌਕੇ ਤੋਂ ਫ਼ਰਾਰ ਹੋ ਗਿਆ। ਕੁੱਝ ਦੇਰ ਬਾਅਦ ਰਾਕੇਸ਼ ਨੂੰ ਜ਼ਿਲ੍ਹਾ ਹਸਪਤਾਲ ਮੰਦਸੌਰ ਲਿਆਇਆ ਗਿਆ, ਜਿੱਥੇ ਕਾਫ਼ੀ ਦੇਰ ਤੱਕ ਰਾਕੇਸ਼ ਨੂੰ ਇਲਾਜ ਨਹੀਂ ਮਿਲਿਆ ਅਤੇ ਕੁੱਝ ਦੇਰ ਬਾਅਦ ਰਾਕੇਸ਼ ਦੀ ਮੌਤ ਹੋ ਗਈ। ਇਸ ਮਾਮਲੇ ਵਿੱਚ ਪੁਲਸ ਨੇ ਰਾਤ ਨੂੰ ਹੀ ਦੋਸ਼ੀ ਭਗਤ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਸੀ। ਰਾਕੇਸ਼ ਦਾ ਪੋਸਟਮਾਰਟਮ ਕਰਕੇ ਉਸ ਦੀ ਲਾਸ਼ ਪਰਿਵਾਰ ਨੂੰ ਸੌਂਪ ਦਿੱਤੀ ਗਈ ਅਤੇ ਹਮਲਾ ਕਰਣ ਵਾਲੇ ਭਗਤ ਸਿੰਘ 'ਤੇ ਪੁਲਸ ਹੱਤਿਆ ਦਾ ਮਾਮਲਾ ਦਰਜ ਕਰਣ ਦੀ ਤਿਆਰੀ ਵਿੱਚ ਜੁੱਟ ਗਈ ਹੈ।

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।


author

Inder Prajapati

Content Editor

Related News