ਹੈਵਾਨੀਅਤ ਦੀਆਂ ਹੱਦਾਂ ਪਾਰ: ਲਿਵ-ਇਨ-ਪਾਰਟਨਰ ਦੇ ਬੱਚੇ ਨਾਲ ਬਦਫ਼ੈਲੀ, ਗਲਾ ਘੁੱਟ ਕੇ ਕੀਤਾ ਕਤਲ

Tuesday, Nov 03, 2020 - 02:35 PM (IST)

ਨਵੀਂ ਦਿੱਲੀ— ਦਿੱਲੀ 'ਚ ਹੈਵਾਨੀਅਤ ਦੀ ਇਕ ਘਟਨਾ ਸਾਹਮਣੇ ਆਈ ਹੈ। ਪੁਲਸ ਮੁਤਾਬਕ ਦਿੱਲੀ ਦੇ ਬੁਰਾੜੀ ਇਲਾਕੇ 'ਚ ਕੈਬ ਚਾਲਕ ਨੇ ਲਿਵ-ਇਨ-ਪਾਰਟਨਰ ਦੇ 3 ਸਾਲ ਦੇ ਪੁੱਤਰ ਨਾਲ ਬਦਫ਼ੈਲੀ ਕਰਨ ਤੋਂ ਬਾਅਦ ਗਲਾ ਘੁੱਟ ਕੇ ਕਤਲ ਕਰ ਦਿੱਤਾ। ਇਹ ਘਟਨਾ 29 ਅਕਤੂਬਰ ਦੀ ਹੈ। ਪੁਲਸ ਨੇ ਦੋਸ਼ੀ ਰੇਹਾਨ ਨੂੰ ਗ੍ਰਿਫ਼ਤਾਰ ਕਰ ਕੇ ਜੇਲ੍ਹ ਭੇਜ ਦਿੱਤਾ ਹੈ।

ਪੁਲਸ ਨੇ ਦੱਸਿਆ ਕਿ 29 ਸਾਲ ਦੀ ਜਨਾਨੀ ਪਰਿਵਾਰ ਨਾਲ ਦਿੱਲੀ ਦੇ ਮੰਗੋਲਪੁਰੀ ਇਲਾਕੇ 'ਚ ਰਹਿੰਦੀ ਸੀ। ਜਨਾਨੀ ਦਾ 11 ਸਾਲ ਪਹਿਲਾਂ ਵਿਆਹ ਹੋਇਆ ਸੀ, ਜਿਸ ਤੋਂ ਉਸ ਦੇ 3 ਬੱਚੇ ਹਨ। ਪੇਸ਼ੇ ਤੋਂ ਬਿਊਟੀਸ਼ੀਅਨ ਜਨਾਨੀ ਇਸ ਦਰਮਿਆਨ ਰੇਹਾਨ ਨਾਲ ਸੰਪਰਕ ਵਿਚ ਆਈ ਅਤੇ ਇਸ ਦੇ ਚੱਲਦੇ ਪਤੀ ਅਤੇ ਪਤਨੀ ਵਿਚਾਲੇ ਵਿਵਾਦ ਹੋ ਗਿਆ। ਬਾਅਦ 'ਚ ਜਨਾਨੀ ਰੇਹਾਨ ਨਾਲ ਦਿੱਲੀ 'ਚ ਹੀ ਰਹਿਣ ਲੱਗੀ। 

ਇਸ ਘਟਨਾ ਬਾਬਤ ਜਨਾਨੀ ਦਾ ਕਹਿਣਾ ਹੈ ਕਿ ਉਸ ਦਾ 3 ਸਾਲ ਦਾ ਪੁੱਤਰ ਰੋ ਰਿਹਾ ਸੀ। ਇਹ ਵੇਖ ਕੇ ਰੇਹਾਨ ਨੇ ਕਿਹਾ ਕਿ ਉਹ ਬੱਚੇ ਨੂੰ ਬਾਹਰ ਘੁੰਮਾ ਕੇ ਲਿਆਉਂਦਾ ਹੈ। ਰੇਹਾਨ ਘਰ ਤੋਂ ਬੱਚੇ ਨੂੰ ਲੈ ਕੇ ਨਿਕਲਿਆ। ਇਸ ਦੌਰਾਨ ਉਸ ਨੇ ਬੱਚੇ ਨਾਲ ਬਦਫ਼ੈਲੀ ਕੀਤੀ ਅਤੇ ਫਿਰ ਗਲਾ ਘੁੱਟ ਕੇ ਉਸ ਦਾ ਕਤਲ ਕਰ ਦਿੱਤਾ। ਜਨਾਨੀ ਮੁਤਾਬਕ ਜਦੋਂ ਰੇਹਾਨ ਬੱਚੇ ਨੂੰ ਘਰ ਲੈ ਕੇ ਆਇਆ ਤਾਂ ਬੱਚਾ ਬੇਹੋਸ਼ ਸੀ ਅਤੇ ਉਸ ਦੇ ਸਰੀਰ 'ਤੇ ਸੱਟਾਂ ਦੇ ਨਿਸ਼ਾਨ ਸਨ। ਜਨਾਨੀ ਨੇ ਜਦੋਂ ਪੁੱਛਿਆ ਕਿ ਕੀ ਹੋਇਆ ਤਾਂ ਦੋਸ਼ੀ ਨੇ ਦੱਸਿਆ ਕਿ ਦਵਾਈ ਰਿਐਕਸ਼ਨ ਕਰ ਗਈ ਹੈ। ਮਾਮਲੇ ਦਾ ਖ਼ੁਲਾਸਾ ਹੋਣ ਮਗਰੋਂ ਦੋਸ਼ੀ ਮੌਕੇ ਤੋਂ ਫਰਾਰ ਹੋ ਗਿਆ। ਜਨਾਨੀ ਦੀ ਸ਼ਿਕਾਇਤ 'ਤੇ ਦੋਸ਼ੀ ਨੂੰ ਬਦਫ਼ੈਲੀ, ਕਤਲ ਅਤੇ ਪੋਕਸੋ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਗ੍ਰਿਫ਼ਤਾਰ ਕਰ ਲਿਆ ਗਿਆ ਹੈ।


Tanu

Content Editor

Related News