ਈ.ਡੀ. ਦੇ ਸਾਹਮਣੇ ਪੇਸ਼ ਨਹੀਂ ਹੋਏ ਲਾਲੂ ਦੇ ਜਵਾਈ, ਲੱਗਿਆ 10,000 ਰੁਪਏ ਦਾ ਜ਼ੁਰਮਾਨਾ

06/08/2017 10:19:49 AM

ਨਵੀਂ ਦਿੱਲੀ—ਇਨਕਮ ਟੈਕਸ ਵਿਭਾਗ ਨੇ ਰਾਜਦ ਦੀ ਸੰਸਦ ਮੈਂਬਰ ਮੀਸਾ ਭਾਰਤੀ ਦੇ ਪਤੀ ਸ਼ੈਲੇਸ਼ ਕੁਮਾਰ 'ਤੇ ਵਿਭਾਗ ਦੇ ਸੰਮਨ ਦਾ ਪਾਲਣ ਨਹੀਂ ਕਰਨ ਲਈ 10,000 ਰੁਪਏ ਦਾ ਜ਼ੁਰਮਾਨਾ ਕੀਤਾ ਹੈ। ਇਨਕਮ ਵਿਭਾਗ ਜੋੜੇ ਦੇ ਖਿਲਾਫ ਇਕ ਹਜ਼ਾਰ ਰੁਪਏ ਦੇ ਕਥਿਤ ਜ਼ਮੀਨ ਸੌਦੇ ਅਤੇ ਇਨਕਮ ਟੈਕਸ ਚੋਰੀ ਦੀ ਜਾਂਚ ਕਰ ਰਿਹਾ ਹੈ। ਜਾਂਚ ਅਧਿਕਾਰੀ (ਆਈ.ਓ) ਦਾ ਕਹਿਣਾ ਹੈ ਕਿ ਸ਼ੈਲੇਸ਼ ਤੈਅ ਸਮੇਂ 'ਤੇ ਪੇਸ਼ ਨਹੀਂ ਹੋਏ। ਹੁਣ 13 ਜੂਨ ਨੂੰ ਪੇਸ਼ ਹੋਣ ਲਈ ਕਿਹਾ ਗਿਆ ਹੈ।PunjabKesariਰਾਜਦ ਪ੍ਰਮੁੱਖ ਲਾਲੂ ਪ੍ਰਸਾਦ ਯਾਦਵ ਦੀ ਧੀ ਭਾਰਤੀ ਵੀ ਇਸ ਮਾਮਲੇ 'ਚ ਕੱਲ੍ਹ ਆਈ.ਓ. ਦੇ ਸਾਹਮਣੇ ਪੇਸ਼ ਨਹੀਂ ਹੋਈ ਸੀ। ਅਧਿਕਾਰੀਆਂ ਨੇ ਕਿਹਾ ਕਿ ਆਈ.ਓ. ਨੇ ਇਸ ਤਰ੍ਹਾਂ ਦਾ ਜ਼ੁਰਮਾਨਾ ਭਾਰਤੀ 'ਤੇ ਵੀ ਲਗਾਇਆ ਸੀ। ਇਹ ਸਪੱਸ਼ਟ ਨਹੀਂ ਹੋ ਸਕਿਆ ਕਿ ਪੇਸ਼ ਨਹੀਂ ਹੋਣ ਦੇ ਲਈ ਕੁਮਾਰ ਨੇ ਵਿਭਾਗ ਨੂੰ ਕੋਈ ਕਾਰਨ ਦੱਸਿਆ ਜਾਂ ਨਹੀਂ। ਵਿਭਾਗ ਮਾਮਲੇ 'ਚ ਜਾਂਚ ਨੂੰ ਅੱਗੇ ਲੈ ਕੇ ਜਾਣ ਲਈ ਜੋੜੇ ਤੋਂ ਪੁੱਛਗਿਛ ਕਰਨਾ ਚਾਹੁੰਦਾ ਹੈ।


Related News