31 ਮਈ ਨੂੰ SIT ਦੇ ਸਾਹਮਣੇ ਹੋਵਾਂਗਾ ਪੇਸ਼ : ਪ੍ਰਜਵਲ ਰੇਵੰਨਾ

05/27/2024 5:24:32 PM

ਬੈਂਗਲੁਰੂ (ਭਾਸ਼ਾ)- ਵਿਦੇਸ਼ ਜਾਣ ਦੇ ਠੀਕ ਇਕ ਮਹੀਨੇ ਬਾਅਦ ਕਰਨਾਟਕ ਦੇ ਹਾਸਨ ਤੋਂ ਸੰਸਦ ਮੈਂਬਰ ਪ੍ਰਜਵਲ ਰੇਵੰਨਾ ਨੇ ਕਿਹਾ ਹੈ ਕਿ ਉਹ 31 ਮਈ ਨੂੰ ਵਿਸ਼ੇਸ਼ ਜਾਂਚ ਦਲ (ਐੱਸ.ਆਈ.ਟੀ.) ਦੇ ਸਾਹਮਣੇ ਪੇਸ਼ ਹੋਣਗੇ, ਜੋ ਉਨ੍ਹਾਂ 'ਤੇ ਲੱਗੇ ਕਈ ਔਰਤਾਂ ਦੇ ਜਿਨਸੀ ਸ਼ੋਸ਼ਣ ਦੇ ਦੋਸ਼ਾਂ ਦੀ ਜਾਂਚ ਕਰ ਰਿਹਾ ਹੈ। ਕਨੰੜ ਟੀਵੀ ਚੈਨਲ ਏਸ਼ੀਆਨੇਟ ਸੁਵਰਨ ਨਿਊਜ਼ 'ਤੇ ਪ੍ਰਸਾਰਿਤ ਵੀਡੀਓ ਬਿਆਨ 'ਚ ਪ੍ਰਜਵਲ ਰੇਵੰਨਾ ਨੇ ਕਿਹਾ,''ਮੈਂ ਨਿੱਜੀ ਰੂਪ ਨਾਲ ਸ਼ੁੱਕਰਵਾਰ ਨੂੰ 31 ਮਈ ਸਵੇਰੇ 10 ਵਜੇ ਐੱਸ.ਆਈ.ਟੀ. ਦੇ ਸਾਹਮਣੇ ਪੇਸ਼ ਹੋ ਕੇ ਜਾਂਚ 'ਚ ਸਹਿਯੋਗ ਕਰਾਂਗਾ ਅਤੇ ਇਨ੍ਹਾਂ 'ਤੇ (ਦੋਸ਼ਾਂ 'ਤੇ) ਜਵਾਬ ਦੇਵਾਂਗਾ। ਮੈਨੂੰ ਅਦਾਲਤ 'ਤੇ ਭਰੋਸਾ ਹੈ ਅਤੇ ਵਿਸ਼ਵਾਸ ਹੈ ਕਿ ਮੈਂ ਅਦਾਲਤ ਦੇ ਮਾਧਿਅਮ ਨਾਲ ਝੂਠੇ ਮਾਮਲਿਆਂ 'ਚ ਪਾਕਿ-ਸਾਫ਼ ਸਾਬਿਤ ਹੋਵੇਗਾ।''

ਪ੍ਰਜਵਲ ਦੀ ਪਾਰਟੀ ਜਨਤਾ ਦਲ (ਸੈਕਿਊਲਰ) ਜਾਂ ਉਨ੍ਹਾਂ ਦੇ ਪਰਿਵਾਰ ਵਲੋਂ ਤੁਰੰਤ ਇਸ ਬਾਰੇ ਕੋਈ ਪੁਸ਼ਟੀ ਨਹੀਂ ਕੀਤੀ ਗਈ ਹੈ। ਉਨ੍ਹਾਂ ਕਿਹਾ,''ਭਗਵਾਨ, ਜਨਤਾ ਅਤੇ ਪਰਿਵਾਰ ਦਾ ਆਸ਼ੀਰਵਾਦ ਮੇਰੇ 'ਤੇ ਬਣਿਆ ਰਹੇ। ਮੈਂ ਯਕੀਨੀ ਤੌਰ 'ਤੇ ਸ਼ੁੱਕਰਵਾਰ 31 ਮਈ ਨੂੰ ਐੱਸ.ਆਈ.ਟੀ. ਦੇ ਸਾਹਮਣੇ ਹਾਜ਼ਰ ਹੋਵਾਂਗਾ। ਆਉਣ ਦੇ ਬਾਅਦ ਮੈਂ ਇਹ ਸਭ ਖ਼ਤਮ ਕਰਨ ਦੀ ਕੋਸ਼ਿਸ਼ ਕਰਾਂਗਾ। ਮੇਰੇ 'ਤੇ ਭਰੋਸਾ ਰੱਖੋ। ਜਨਤਾ ਦਲ (ਐੱਸ) ਦੇ ਮੁਖੀ ਅਤੇ ਸਾਬਕਾ ਪ੍ਰਧਾਨ ਮੰਤਰੀ ਐੱਚ.ਡੀ. ਦੇਵਗੌੜਾ ਦੇ ਪੋਤੇ ਅਤੇ ਹਾਸਨ ਲੋਕ ਸਭਾ ਖੇਤਰ ਤੋਂ ਰਾਸ਼ਟਰੀ ਜਨਤਾਂਤਰਿਕ ਗਠਜੋੜ (ਰਾਜਗ) ਦੇ ਉਮੀਦਵਾਰ ਪ੍ਰਜਵਲ (33) 'ਤੇ ਕਈ ਔਰਤਾਂ ਦੇ ਜਿਨਸੀ ਸ਼ੋਸ਼ਣ ਦੇ ਦੋਸ਼ ਲੱਗੇ ਹਨ। ਹਾਸਨ ਲੋਕ ਸਭਾ ਸੀਟ 'ਤੇ ਵੋਟਿੰਗ ਦੇ ਇਕ ਦਿਨ ਬਾਅਦ 27 ਅਪ੍ਰੈਲ ਨੂੰ ਪ੍ਰਜਵਲ ਜਰਮਨੀ ਚਲੇ ਗਏ ਸਨ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


DIsha

Content Editor

Related News