ਲਾਲੂ ਦੀ ਧੀ ਰੋਹਿਣੀ ਆਚਾਰਿਆ ਬੋਲੀ- ''ਮੈਨੂੰ ਇਕ ਖਰੋਚ ਵੀ ਆਈ ਤਾਂ ਭਾਜਪਾ ਦੇ ਲੋਕ ਹੋਣਗੇ ਜ਼ਿੰਮੇਵਾਰ''

Wednesday, May 29, 2024 - 02:01 PM (IST)

ਸਾਰਨ- ਬਿਹਾਰ ਦੇ ਸਾਰਨ ਤੋਂ ਰਾਜਦ ਉਮੀਦਵਾਰ ਤੇ ਲਾਲੂ ਪ੍ਰਸਾਦ ਦੀ ਧੀ ਰੋਹਿਣੀ ਆਚਾਰਿਆ ਨੇ ਆਪਣੇ ਵਿਰੋਧੀ ਉਮੀਦਵਾਰ ਭਾਜਪਾ ਦੇ ਰਾਜੀਵ ਪ੍ਰਤਾਪ ਰੂਡੀ ਅਤੇ ਪੀ. ਐੱਮ. ਮੋਦੀ ’ਤੇ ਨਿਸ਼ਾਨਾ ਵਿੰਨ੍ਹਿਆ ਹੈ। ਉਨ੍ਹਾਂ ਦੋਸ਼ ਲਗਾਉਂਦੇ ਹੋਏ ਕਿਹਾ ਕਿ ਮੈਨੂੰ ਡੰਡੇ ਮਾਰੇ ਗਏ, ਮੈਨੂੰ ਗਾਲਾਂ ਕੱਢੀਆਂ ਗਈਆਂ। ਜੇ ਮੈਨੂੰ ਇਕ ਖਰੋਚ ਵੀ ਆਈ ਤਾਂ ਭਾਜਪਾ ਦੇ ਲੋਕ ਜ਼ਿੰਮੇਵਾਰ ਹੋਣਗੇ। ਉਨ੍ਹਾਂ ਕਿਹਾ ਕਿ ਜੇ ਉਨ੍ਹਾਂ ਨੂੰ ਕੁਝ ਹੁੰਦਾ ਹੈ ਤਾਂ ਇਸ ਲਈ ਪੀ. ਐੱਮ. ਮੋਦੀ, ਰਾਜੀਵ ਪ੍ਰਤਾਪ ਰੂਡੀ ਅਤੇ ਬਿਹਾਰ ਸਰਕਾਰ ਜ਼ਿੰਮੇਵਾਰ ਹੋਵੇਗੀ।

ਕੀ ਹੈ ਪੂਰਾ ਮਾਮਲਾ?

ਰਿਪੋਰਟ ਅਨੁਸਾਰ ਸਾਰਣ ਲੋਕ ਸਭਾ ਸੀਟ ਲਈ 5ਵੇਂ ਪੜਾਅ ਦੀ ਵੋਟਿੰਗ ਦੌਰਾਨ ਝੜਪ ਅਤੇ ਵਿਵਾਦ ਤੋਂ ਬਾਅਦ 21 ਮਈ ਨੂੰ ਸਵੇਰੇ ਮੁੜ ਰਾਜਦ ਅਤੇ ਭਾਜਪਾ ਕਾਰਕੁੰਨਾਂ ਵਿਚਾਲੇ ਝੜਪ ਹੋ ਗਈ ਸੀ। ਇਸ ਝੜਪ ਨੇ ਹਿੰਸਕ ਰੂਪ ਲੈ ਲਿਆ ਸੀ ਅਤੇ ਗੋਲੀਬਾਰੀ ਦੀ ਘਟਨਾ ਵਾਪਰ ਗਈ ਸੀ, ਜਿਸ ’ਚ ਇਕ ਵਿਅਕਤੀ ਦੀ ਮੌਤ ਹੋ ਗਈ ਸੀ। ਇਸ ਤੋਂ ਬਾਅਦ ਹਿੰਸਕ ਝੜਪ ਦੌਰਾਨ ਵਰਤੀ ਗਈ ਬੰਦੂਕ ਨੂੰ ਪੁਲਸ ਨੇ ਬਰਾਮਦ ਕਰ ਲਿਆ ਸੀ। ਉੱਧਰ, ਭਾਜਪਾ ਨੇ ਰੋਹਿਣੀ ਆਚਾਰਿਆ ’ਤੇ ਆਪਣੇ ਸਮਰਥਕਾਂ ਸਮੇਤ ਬੂਥ ਲੁੱਟਣ ਦੀ ਕੋਸ਼ਿਸ਼ ਕਰਨ ਦਾ ਦੋਸ਼ ਲਗਾਇਆ ਸੀ।

ਇਸ ਤੋਂ ਬਾਅਦ ਪੁਲਸ ਨੇ ਸਾਰਣ ’ਚ ਚੋਣ ਹਿੰਸਾ ਨੂੰ ਲੈ ਕੇ ਉਮੀਦਵਾਰ ਅਤੇ ਲਾਲੂ ਯਾਦਵ ਦੀ ਧੀ ਰੋਹਿਣੀ ਆਚਾਰਿਆ ਵਿਰੁੱਧ 2 ਕੇਸ ਦਰਜ ਕੀਤੇ ਸਨ। ਇਕ ਕੇਸ ਭਾਜਪਾ ਕਾਰਕੁੰਨ ਮਨੋਜ ਸਿੰਘ ਦੇ ਨਾਂ ਤੋਂ ਨਗਰ ਥਾਣਾ ’ਚ ਦਰਜ ਕਰਵਾਇਆ ਜਦਕਿ ਦੂਜਾ ਮਾਮਲਾ ਜ਼ਿਲਾ ਪ੍ਰਸ਼ਾਸਨ ਵਲੋਂ ਸਦਰ ਸਰਕਲ ਅਫਸਰ ਆਂਚਲ ਕੁਮਾਰੀ ਨੇ ਛਪਰਾ ਥਾਣੇ ’ਚ ਲਿਖਵਾਇਆ। ਇਸ ਮਾਮਲੇ ਨੂੰ ਲੈ ਕੇ ਭਾਜਪਾ ਅਤੇ ਰਾਜਦ ਦੋਵਾਂ ਨੇ ਇਕ-ਦੂਜੇ ਵਿਰੁੱਧ ਮਾਮਲਾ ਦਰਜ ਕਰਵਾਇਆ ਹੈ। ਸਾਰਣ ਘਟਨਾ ਦੀ ਗੰਭੀਰਤਾ ਨੂੰ ਦੇਖਦੇ ਹੋਏ ਜ਼ਿਲਾ ਪ੍ਰਸ਼ਾਸਨ ਨੇ ਜ਼ਿਲੇ ’ਚ ਇੰਟਰਨੈੱਟ ਬੈਨ ਨੂੰ 25 ਮਈ ਦੀ ਰਾਤ 12 ਵਜੇ ਤੱਕ ਲਈ ਵਧਾ ਦਿੱਤਾ ਸੀ। ਸਾਰਨ ਹਿੰਸਾ ਮਾਮਲੇ ’ਚ ਐੱਸ. ਪੀ. ’ਤੇ ਵੀ ਗਾਜ਼ ਡਿੱਗੀ ਸੀ। ਹਿੰਸਾ ਮਾਮਲੇ ’ਚ ਚੋਣ ਕਮਿਸ਼ਨ ਦੇ ਹੁਕਮ ’ਤੇ ਐੱਸ. ਪੀ. ’ਤੇ ਕਾਰਵਾਈ ਕੀਤੀ ਗਈ ਸੀ। ਚੋਣ ਕਮਿਸ਼ਨ ਨੇ ਐੱਸ. ਪੀ. ਗੌਰਵ ਮੰਗਲਾ ਦਾ ਤਬਾਦਲਾ ਕਰ ਦਿੱਤਾ ਸੀ। ਰਿਪੋਰਟ ਅਨੁਸਾਰ ਚੋਣ ਕਮਿਸ਼ਨ ਦੇ ਨਿਰਦੇਸ਼ ਤੋਂ ਬਾਅਦ ਸੂਬਾ ਸਰਕਾਰ ਨੇ ਕਾਰਵਾਈ ਕੀਤੀ ਸੀ। ਚੋਣ ਕਮਿਸ਼ਨ ਦੇ ਨਿਰਦੇਸ਼ ’ਤੇ ਸੂਬਾ ਸਰਕਾਰ ਨੇ ਹੁਕਮ ਜਾਰੀ ਕੀਤਾ ਸੀ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


DIsha

Content Editor

Related News