ਲਾਲੂ ਪ੍ਰਸਾਦ ਦੇ ਪਰਿਵਾਰ 'ਤੇ ED ਦਾ ਸ਼ਿਕੰਜਾ, ਜ਼ਬਤ ਕੀਤੇ 53 ਲੱਖ ਰੁਪਏ

Saturday, Mar 11, 2023 - 11:40 AM (IST)

ਲਾਲੂ ਪ੍ਰਸਾਦ ਦੇ ਪਰਿਵਾਰ 'ਤੇ ED ਦਾ ਸ਼ਿਕੰਜਾ, ਜ਼ਬਤ ਕੀਤੇ 53 ਲੱਖ ਰੁਪਏ

ਨਵੀਂ ਦਿੱਲੀ- ਇਨਫੋਰਸਮੈਂਟ ਡਾਇਰੈਕਟੋਰੇਟ (ਈ. ਡੀ.) ਨੇ ਨੌਕਰੀ ਦੇ ਬਦਲੇ ਜ਼ਮੀਨ ਘਪਲਾ ਮਾਮਲੇ 'ਚ ਸਾਬਕਾ ਰੇਲ ਮੰਤਰੀ ਲਾਲੂ ਪ੍ਰਸਾਦ ਦੇ ਪਰਿਵਾਰ ਦੇ ਟਿਕਾਣਿਆਂ 'ਤੇ ਛਾਪੇਮਾਰੀ ਕੀਤੀ। ਇਸ ਛਾਪੇਮਾਰੀ ਦੌਰਾਨ 53 ਲੱਖ ਰੁਪਏ ਦੀ ਨਕਦੀ, 540 ਗ੍ਰਾਮ ਸੋਨਾ, ਡੇਢ ਕਿਲੋ ਵਜ਼ਨ ਦੇ ਸੋਨੇ ਦੇ ਗਹਿਣੇ ਅਤੇ 1900 ਅਮਰੀਕੀ ਡਾਲਰ ਜ਼ਬਤ ਕੀਤੇ ਹਨ।

ਇਹ ਵੀ ਪੜ੍ਹੋ-  ਨੌਕਰੀ ਦੇ ਬਦਲੇ ਜ਼ਮੀਨੀ ਘਪਲਾ : ED ਨੇ ਲਾਲੂ ਪਰਿਵਾਰ ਤੇ ਰਾਜਦ ਆਗੂਆਂ ਦੇ ਟਿਕਾਣਿਆਂ ’ਤੇ ਮਾਰੇ ਛਾਪੇ

ਜਾਂਚ ਏਜੰਸੀ ਦੇ ਇਕ ਅਧਿਕਾਰੀ ਮੁਤਾਬਕ ਸ਼ੁੱਕਰਵਾਰ ਨੂੰ ਘਪਲੇ ਦੇ ਸਬੰਧ 'ਚ ਲਾਲੂ ਪ੍ਰਸਾਦ ਦੇ ਕਰੀਬੀ ਸਹਿਯੋਗੀਆਂ ਅਤੇ ਪਰਿਵਾਰਕ ਮੈਂਬਰਾਂ ਦੇ ਘਰੋਂ ਛਾਪੇਮਾਰੀ ਦੌਰਾਨ ਇਹ ਬਰਾਮਦਗੀ ਕੀਤੀ ਗਈ। ਰਾਸ਼ਟਰੀ ਜਨਤਾ ਦਲ ਦੇ ਨੇਤਾ ਅਤੇ ਬਿਹਾਰ ਦੇ ਉਪ ਮੁੱਖ ਮੰਤਰੀ ਤੇਜਸਵੀ ਯਾਦਵ ਦੇ ਦਿੱਲੀ ਦੇ ਘਰਾਂ ਸਮੇਤ 15 ਥਾਵਾਂ 'ਤੇ ਛਾਪੇਮਾਰੀ ਕੀਤੀ ਗਈ।

ਪਤਨੀ ਰਾਬੜੀ ਦੇਵੀ ਤੋਂ ਵੀ ਸੀ. ਬੀ. ਆਈ. ਕਰ ਚੁੱਕੀ ਹੈ ਪੁੱਛ-ਗਿੱਛ

ਸੀ. ਬੀ. ਆਈ. ਨੇ ਹਾਲ ਹੀ 'ਚ ਬਿਹਾਰ ਦੀ ਸਾਬਕਾ ਮੁੱਖ ਮੰਤਰੀ ਰਾਬੜੀ ਦੇਵੀ ਅਤੇ ਲਾਲੂ ਪ੍ਰਸਾਦ ਯਾਦਵ ਤੋਂ ਇਸ ਮਾਮਲੇ 'ਚ ਪੁੱਛਗਿੱਛ ਕੀਤੀ ਹੈ। ਈ.ਡੀ ਦਾ ਮਾਮਲਾ ਸੀ. ਬੀ. ਆਈ. ਦੀ FIR 'ਤੇ ਆਧਾਰ ਹੈ। ਸੀ. ਬੀ. ਆਈ. ਨੇ ਦੋਸ਼ ਲਾਇਆ ਸੀ ਕਿ ਮੁਲਜ਼ਮਾਂ ਨੇ ਤਤਕਾਲੀ ਜੀ. ਐਮ ਕੇਂਦਰੀ ਰੇਲਵੇ ਅਤੇ ਸੀ. ਪੀ. ਓ. ਕੇਂਦਰੀ ਰੇਲਵੇ ਨਾਲ ਮਿਲੀਭੁਗਤ ਕਰਕੇ ਲੋਕਾਂ ਨੂੰ ਜ਼ਮੀਨ ਦੇ ਬਦਲੇ ਜਾਂ ਤਾਂ ਉਨ੍ਹਾਂ ਦੇ ਨਾਂ ਜਾਂ ਲਾਲੂ ਪਰਿਵਾਰ ਦੇ ਨਜ਼ਦੀਕੀ ਰਿਸ਼ਤੇਦਾਰਾਂ ਦੇ ਨਾਂ 'ਤੇ ਨਿਯੁਕਤ ਕੀਤਾ ਸੀ।

ਇਹ ਵੀ ਪੜ੍ਹੋ- ਇਸ ਸੂਬੇ ਦੀ ਸਰਕਾਰ ਦਾ ਔਰਤਾਂ ਲਈ ਵੱਡਾ ਤੋਹਫ਼ਾ, ਮਹਿਲਾ ਕਾਮਿਆਂ ਨੂੰ ਮਿਲੇਗੀ 7 ਦਿਨ ਦੀ ਵਾਧੂ ਛੁੱਟੀ

ਕੀ ਹੈ ਮਾਮਲਾ:

ਸੀ. ਬੀ. ਆਈ. ਨੇ ਲਾਲੂ ਯਾਦਵ, ਉਨ੍ਹਾਂ ਦੀ ਪਤਨੀ ਰਾਬੜੀ ਦੇਵੀ, ਦੋ ਧੀਆਂ ਅਤੇ 15 ਹੋਰਾਂ ਸਮੇਤ ਅਣਪਛਾਤੇ ਜਨਤਕ ਸੇਵਕਾਂ ਅਤੇ ਨਿੱਜੀ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਅਧਿਕਾਰੀਆਂ ਮੁਤਾਬਕ ਇਹ ਮਾਮਲਾ 2004 ਤੋਂ 2009 ਦੀ ਮਿਆਦ ਦੌਰਾਨ ਲਾਲੂ ਯਾਦਵ ਨੇ ਰੇਲ ਮੰਤਰੀ ਰਹਿੰਦੇ ਹੋਏ ਜ਼ਮੀਨ ਤੋਹਫ਼ੇ ਵਜੋਂ ਦੇਣ ਜਾਂ ਵੇਚੇ ਜਾਣ ਦੇ ਬਦਲੇ ਨੌਕਰੀਆਂ ਦੇਣ ਨਾਲ ਸਬੰਧਤ ਹੈ। 

ਇਹ ਵੀ ਪੜ੍ਹੋ- ਮੌਸਮੀ ਇੰਫੂਲਏਂਜਾ 'H3N2' ਵਾਇਰਸ ਕਾਰਨ ਹੁਣ ਤੱਕ 2 ਮੌਤਾਂ, ਕੇਂਦਰ ਨੇ ਸੂਬਿਆਂ ਨੂੰ ਕੀਤਾ ਅਲਰਟ


author

Tanu

Content Editor

Related News