MP ਵਾਇਕੋ ਦਾ ਵਿਵਾਦਿਤ ਬਿਆਨ, 100ਵੇਂ ਸੁਤੰਤਰਤਾ ਦਿਵਸ ''ਤੇ ਕਸ਼ਮੀਰ ਭਾਰਤ ''ਚ ਨਹੀਂ ਹੋਵੇਗਾ

08/12/2019 7:52:19 PM

ਚੇਨਈ— ਮਰੂਮਾਲਰਾਚੀ ਦ੍ਰਾਵਿੜ ਮੁਨੇਤਰ ਕਸ਼ਗਮ (ਐੱਮ.ਡੀ.ਐੱਮ.ਕੇ.) ਚੀਫ ਤੇ ਰਾਜ ਸਭਾ ਸੰਸਦ ਮੈਂਬਰ ਵਾਇਕੋ ਨੇ ਇਕ ਵਾਰ ਫਿਰ ਕਸ਼ਮੀਰ ਮੁੱਦੇ 'ਤੇ ਵਿਵਾਦਿਤ ਬਿਆਨ ਦਿੱਤਾ ਹੈ। ਉਨ੍ਹਾਂ ਕਿਹਾ ਕਿ ਜਦੋਂ ਭਾਰਤ ਆਪਣਾ 100ਵਾਂ ਸੁਤੰਤਰਤਾ ਦਿਵਸ ਮਨਾਏਗਾ ਤਾਂ ਕਸ਼ਮੀਰ ਭਾਰਤ ਨਾਲ ਨਹੀਂ ਹੋਵੇਗਾ। ਜੰਮੂ-ਕਸ਼ਮੀਰ ਤੋਂ ਧਾਰਾ 370 ਹਟਾਏ ਜਾਣ ਦੇ ਕੇਂਦਰ ਸਰਕਾਰ ਦੇ ਕਦਮ ਦਾ ਸੰਸਦ ਵਾਇਕੋ ਨੇ ਵਿਰੋਧ ਕੀਤਾ ਸੀ ਤੇ ਇਸ ਨੂੰ ਲੋਕਤੰਤਰ ਦੇ ਖਿਲਾਫ ਦੱਸਿਆ ਸੀ। ਤਿਰੂਵਨਮਲਈ ਜ਼ਿਲੇ 'ਚ ਪਾਰਟੀ ਦੇ ਇਕ ਸਮਾਗਮ 'ਚ ਵਾਇਕੋ ਨੇ ਕਿਹਾ ਕਿ ਕਸ਼ਮੀਰ ਭਾਰਤ ਦਾ ਹਿੱਸਾ ਨਹੀਂ ਰਹੇਗਾ। ਇਕ ਮਹੀਨੇ ਪਹਿਲਾਂ ਚੇਨਈ ਦੀ ਇਕ ਅਦਲਾਤ ਨੇ ਸ਼੍ਰੀਲੰਕਾ ਦੇ ਅੱਤਵਾਦੀ ਸੰਗਠਨ ਲਿੱਟੇ ਦੇ ਸਮਰਥਨ 'ਚ ਬਿਆਨ ਦੇਣ 'ਤੇ ਵਾਇਕੋ ਨੂੰ ਦੇਸ਼ਧ੍ਰੋਹ ਦੇ ਇਕ ਮਾਮਲੇ 'ਚ ਦੋਸ਼ੀ ਠਹਿਰਾਇਆ ਸੀ। ਅਦਾਲਤ ਨੇ ਬਾਅਦ 'ਚ ਸਜ਼ਾ 'ਤੇ ਰੋਕ ਲਗਾ ਦਿੱਤੀ।

5 ਅਗਸਤ ਨੂੰ ਜਦੋਂ ਧਾਰਾ 370 ਹਟਾਏ ਜਾਣ ਦਾ ਸੰਕਲਪ ਰਾਜ ਸਭਾ 'ਚ ਪੇਸ਼ ਕੀਤਾ ਗਿਆ ਸੀ ਉਦੋਂ ਵਾਇਕੋ ਨੇ ਇਸ ਕਦਮ ਦਾ ਵਿਰੋਧ ਕਰਦੇ ਹੋਏ ਕਿਹਾ ਕਿ ਇਹ ਦੁੱਖ ਭਰਿਆ ਦਿਨ ਹੈ ਤੇ ਕਸ਼ਮੀਰ ਦੇ ਲੋਕਾਂ ਨਾਲ ਕੀਤਾ ਗਿਆ ਵਾਅਦਾ ਤੋੜ ਦਿੱਤਾ ਗਿਆ। ਰਾਜ ਸਭਾ 'ਚ ਵਾਇਕੋ ਨੇ ਕਿਹਾ ਸੀ, ਅੱਜ ਦੁੱਖ ਦਾ ਦਿਨ ਹੈ ਕਿਉਂਕਿ ਅਸੀਂ ਆਪਣਾ ਵਾਅਦਾ ਤੋੜ ਦਿੱਤਾ। ਜਦੋਂ ਪਾਕਿਸਤਾਨੀ ਫੌਜ ਕਸ਼ਮੀਰ 'ਚ ਵੜ੍ਹੀ ਸੀ ਉਦੋਂ ਮਹਾਰਾਜਾ ਹਰੀ ਸਿੰਘ ਨੇ ਪੰਡਿਤ ਜਵਾਹਰ ਲਾਲ ਨਹਿਰੂ ਤੋਂ ਮਦਦ ਮੰਗੀ ਸੀ ਅਤੇ ਇੰਸਟੂਮੈਂਟ ਆਫ ਐਕਸੇਸ਼ਨ 'ਤੇ ਦਸਤਖਤ ਕੀਤੇ ਗਏ। ਵਾਇਕੋ ਨੇ ਕਿਹਾ ਸੀ ਕਿ ਕਸ਼ਮੀਰੀ ਨੇਤਾ ਸ਼ੇਖ ਅਬਦੁੱਲਾ ਨੇ ਭਾਰਤ ਨਾਲ ਜਾਣ ਦਾ ਫੈਸਲਾ ਕੀਤਾ ਸੀ ਤੇ ਇਕ ਸ਼ਰਤ ਰੱਖੀ ਸੀ ਕਿ ਕਸ਼ਮੀਰ ਵਿਅਕਤੀ ਤੱਤਵ ਕੇ ਮੌਲਿਕਤਾ ਨਾਲ ਸਮਝੌਤਾ ਨਹੀਂ ਕੀਤਾ ਜਾਵੇਗਾ। ਕਾਂਗਰਸ 'ਤੇ ਹਮਲਾ ਬੋਲਦੇ ਹੋਏ ਵਾਇਕੋ ਨੇ ਕਿਹਾ ਸੀ ਕਿ ਉਨ੍ਹਾਂ ਨੇ ਧੋਖਾ ਦਿੱਤਾ ਹੈ। ਇੰਨੇ ਸਾਲਾਂ 'ਚ ਕਾਂਗਰਸ ਨੇ ਲੋਕਤੰਤਰ ਦੀ ਹੱਤਿਆ ਕੀਤੀ ਹੈ।


Inder Prajapati

Content Editor

Related News