ਕਸ਼ਮੀਰ ਤੋਂ ਚੋਣ ਨਹੀਂ ਲੜਨ ਦਾ ਫ਼ੈਸਲਾ ਪਾਰਟੀ ਦਾ ਫ਼ੈਸਲਾ ਸੀ : ਗੁਲਾਮ ਨਬੀ ਆਜ਼ਾਦ

Friday, Apr 19, 2024 - 04:55 PM (IST)

ਕਸ਼ਮੀਰ ਤੋਂ ਚੋਣ ਨਹੀਂ ਲੜਨ ਦਾ ਫ਼ੈਸਲਾ ਪਾਰਟੀ ਦਾ ਫ਼ੈਸਲਾ ਸੀ : ਗੁਲਾਮ ਨਬੀ ਆਜ਼ਾਦ

ਸ਼੍ਰੀਨਗਰ (ਵਾਰਤਾ)- ਡੈਮੋਕ੍ਰੇਟਿਕ ਪ੍ਰੋਗ੍ਰੈਸਿਵ ਆਜ਼ਾਦ ਪਾਰਟੀ (ਡੀਪੀਏਪੀ) ਦੇ ਪ੍ਰਧਾਨ ਗੁਲਾਮ ਨਬੀ ਆਜ਼ਾਦ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਉਹ ਕਿਸੇ ਤੋਂ ਆਗਿਆ ਨਹੀਂ ਲੈਂਦੇ ਹਨ ਅਤੇ ਕਸ਼ਮੀਰ ਤੋਂ ਲੋਕ ਸਭਾ ਚੋਣਾਂ ਨਹੀਂ ਲੜਨ ਦਾ ਫ਼ੈਸਲਾ ਉਨ੍ਹਾਂ ਦੀ ਪਾਰਟੀ ਦਾ ਫ਼ੈਸਲਾ ਸੀ। ਆਜ਼ਾਦ ਨੇ ਡੀਪੀਏਪੀ ਉਮੀਦਵਾਰ ਸਲੀਮ ਪਾਰੇ ਵਲੋਂ ਅਨੰਤਨਾਗ 'ਚ ਅਨੰਤਨਾਗ-ਰਾਜੌਰੀ ਸੰਸਦੀ ਖੇਤਰ ਲਈ ਨਾਮਜ਼ਦਗੀ ਪੱਤਰ ਦਾਖ਼ਲ ਕਰਨ ਤੋਂ ਬਾਅਦ ਸ਼ੁੱਕਰਵਾਰ ਨੂੰ ਮੀਡੀਆ ਕਰਮੀਆਂ ਨੂੰ ਕਿਹਾ ਕਿ ਉਹ ਜੰਮੂ ਕਸ਼ਮੀਰ ਦੇ ਲੋਕਾਂ ਦੀ ਮਦਦ ਕਰਨਾ ਚਾਹੁੰਦੇ ਹਨ। ਉਨ੍ਹਾਂ ਕਿਹਾ,''ਜਦੋਂ ਮੈਂ ਦਿੱਲੀ ਤੋਂ ਆਇਆ ਤਾਂ ਮੈਂ ਲੋਕਾਂ ਨੂੰ ਕਿਹਾ ਸੀ ਕਿ ਮੈਂ ਜੰਮੂ ਕਸ਼ਮੀਰ ਦੇ ਲੋਕਾਂ ਦੀ ਸੇਵਾ ਕਰਾਂਗਾ। ਮੇਰੇ ਲੋਕਾਂ ਨੇ ਮੈਨੂੰ ਕਿਹਾ ਕਿ ਮੈਂ ਸੰਸਦ ਦੀ ਚੋਣ ਲੜ ਕੇ ਮੁੜ ਤੋਂ ਦਿੱਲੀ ਜਾ ਰਿਹਾ ਹਾਂ ਅਤੇ ਜੋ ਮੈਂ ਕਿਹਾ ਸੀ ਉਸ ਦਾ ਉਲਟਾ ਕਰ ਰਿਹਾ ਹਾਂ। ਇਸ ਲਈ ਮੈਂ ਉਨ੍ਹਾਂ ਦੀ ਗੱਲ ਸੁਣੀ ਅਤੇ ਇੱਥੇ ਉਨ੍ਹਾਂ ਦੀ ਸੇਵਾ ਕਰਨ ਦਾ ਫ਼ੈਸਲਾ ਕੀਤਾ।'' ਉਨ੍ਹਾਂ ਕਿਹਾ ਕਿ ਸੰਸਦ ਦੀ ਚੋਣ ਨਹੀਂ ਲੜਨ ਦਾ ਫ਼ੈਸਲਾ ਪਾਰਟੀ ਨੇ ਲਿਆ ਹੈ। ਉਨ੍ਹਾਂ ਕਿਹਾ ਕਿ ਉਹ ਚੋਣ ਨਹੀਂ ਲੜਨ ਲਈ ਕਿਸੇ ਤੋਂ ਆਦੇਸ਼ ਨਹੀਂ ਲੈਂਦੇ। ਉਨ੍ਹਾਂ ਕਿਹਾ,''ਕਮਾਨ ਗੁਲਾਮ ਨਬੀ ਆਜ਼ਾਦ ਦੇ ਹੱਥ 'ਚ ਹੈ, ਕਿਸੇ ਬਾਹਰੀ ਤਾਕਤ ਦੇ ਹੱਥ 'ਚ ਨਹੀਂ।''

ਦੱਸਣਯੋਗ ਹੈ ਕਿ 2 ਅਪ੍ਰੈਲ ਡੀਪੀਏਪੀ ਨੇ ਐਲਾਨ ਕੀਤਾ ਕਿ ਆਜ਼ਾਦ ਅਨੰਤਨਾਗ-ਰਾਜੌਰੀ ਸੀਟ ਤੋਂ ਚੋਣ ਲੜਨਗੇ। ਇਕ ਪੰਦਰਵਾੜੇ ਤੋਂ ਬਾਅਦ ਆਜ਼ਾਦ ਦੀ ਪਾਰਟੀ ਨੇ ਸਲੀਮ ਪਾਰੇ ਨੂੰ ਆਪਣੀ ਪਾਰਟੀ ਦਾ ਉਮੀਦਵਾਰ ਐਲਾਨ ਕੀਤਾ। ਜੰਮੂ ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਨੇ ਕਿਹਾ ਕਿ ਸ਼੍ਰੀ ਸਲੀਮ ਪਾਰੇ ਇਕ ਸਮਰੱਥ ਉਮੀਦਵਾਰ ਹਨ। ਉਨ੍ਹਾਂ ਕਿਹਾ,''ਮੈਨੂੰ ਯਕੀਨ ਹੈ ਕਿ ਪਾਰੇ ਆਰਾਮ ਨਾਲ ਚੋਣ ਜਿੱਤਣਗੇ।'' ਸਾਬਕਾ ਕਾਂਗਰਸੀ ਨੇਤਾ ਨੇ ਕਿਹਾ ਕਿ ਊਧਮਪੁਰ ਸੰਸਦੀ ਖੇਤਰ 'ਚ ਡੀਪੀਏਪੀ ਦੀ ਸਥਿਤੀ ਬਹੁਤ ਚੰਗੀ ਹੈ, ਜਿੱਥੇ ਸ਼ੁੱਕਰਵਾਰ ਨੂੰ ਪਹਿਲੇ ਪੜਾਅ ਦੀ ਵੋਟਿੰਗ ਹੋ ਰਹੀ ਹੈ। 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

DIsha

Content Editor

Related News