ਨਹੀਂ ਸੁਧਰ ਰਹੀ ਕੰਗਨਾ ਰਣੌਤ, ਹੁਣ ਸਰਦਾਰ ਵੱਲਭ ਭਾਈ ਪਟੇਲ ਬਾਰੇ ਦਿੱਤਾ ਵਿਵਾਦਿਤ ਬਿਆਨ
Saturday, Apr 06, 2024 - 06:09 AM (IST)
ਨਵੀਂ ਦਿੱਲੀ (ਵਿਸ਼ੇਸ਼)– ਬਾਲੀਵੁੱਡ ਅਦਾਕਾਰਾ ਤੇ ਹਿਮਾਚਲ ਪ੍ਰਦੇਸ਼ ਦੀ ਮੰਡੀ ਸੰਸਦੀ ਸੀਟ ਤੋਂ ਭਾਜਪਾ ਦੀ ਉਮੀਦਵਾਰ ਕੰਗਨਾ ਰਣੌਤ ਆਪਣੇ ਬਿਆਨਾਂ ਨੂੰ ਲੈ ਕੇ ਅਕਸਰ ਵਿਵਾਦਾਂ ’ਚ ਰਹਿੰਦੀ ਹੈ। ਹੁਣ ਉਹ ਸਰਦਾਰ ਵੱਲਭ ਭਾਈ ਪਟੇਲ ਨੂੰ ਲੈ ਕੇ ਦਿੱਤੇ ਬਿਆਨ ਕਾਰਨ ਮੁੜ ਵਿਵਾਦਾਂ ’ਚ ਘਿਰ ਗਈ ਹੈ। ਇਹ ਬਿਆਨ ਇਕ ਹਫ਼ਤਾ ਪੁਰਾਣਾ ਹੈ। ਇਸ ਦੇ ਕਾਰਨ ਕੰਗਨਾ ਨੂੰ ਕਾਫ਼ੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ।
ਕੰਗਨਾ ਨੇ ਇਕ ਨਿੱਜੀ ਚੈਨਲ ਨੂੰ ਦਿੱਤੇ ਇੰਟਰਵਿਊ ’ਚ ਸਰਦਾਰ ਪਟੇਲ ਦੇ ਦੇਸ਼ ਦਾ ਪ੍ਰਧਾਨ ਮੰਤਰੀ ਨਾ ਬਣਨ ਸਬੰਧੀ ਇਕ ਟਿੱਪਣੀ ਕੀਤੀ ਹੈ। ਵੀਡੀਓ ਕਲਿੱਪ ’ਚ ਕੰਗਨਾ ਕਹਿ ਰਹੀ ਹੈ, ‘‘ਸਰਦਾਰ ਪਟੇਲ ਕਿਉਂ ਸਾਡੇ ਪ੍ਰਧਾਨ ਮੰਤਰੀ ਨਹੀਂ ਬਣੇ ਕਿਉਂਕਿ ਉਨ੍ਹਾਂ ਨੂੰ ਅੰਗਰੇਜ਼ੀ ਨਹੀਂ ਆਉਂਦੀ ਸੀ।’’
ਇਹ ਖ਼ਬਰ ਵੀ ਪੜ੍ਹੋ : ਸੋਨੇ-ਚਾਂਦੀ ਦੀਆਂ ਕੀਮਤਾਂ ’ਚ ਰਿਕਾਰਡ ਵਾਧਾ, ਪਹਿਲੀ ਵਾਰ ਸੋਨਾ 70 ਹਜ਼ਾਰ ਦੇ ਪਾਰ, ਜਾਣੋ ਅੱਜ ਦੇ ਭਾਅ
‘ਐਕਸ’ ਯੂਜ਼ਰ ਨੇ ਕੰਗਨਾ ਦੀ ਖੁੱਲ੍ਹ ਕੇ ਕਲਾਸ ਲਾਈ। ਸੁਜਾਤਾ ਨਾਂ ਦੀ ਇਕ ਐਕਸ ਹੈਂਡਲ ਯੂਜ਼ਰ ਨੇ ਸਰਦਾਰ ਪਟੇਲ ਦੀ ਇਕ ਪੁਰਾਣੀ ਵੀਡੀਓ ਸ਼ੇਅਰ ਕੀਤੀ ਤੇ ਲਿਖਿਆ, ‘‘ਸਰਦਾਰ ਪਟੇਲ ਨੂੰ ਕਿਹਾ ਗਿਆ ਅੰਗਰੇਜ਼ੀ ’ਚ ਬੋਲੋ, ਉਨ੍ਹਾਂ ਨੇ ਅੰਗਰੇਜ਼ੀ ’ਚ ਭਾਸ਼ਣ ਦੇ ਦਿੱਤਾ।’’ ਅਨੁਰਾਗ ਵਰਮਾ ਪਟੇਲ ਨਾਂ ਦੇ ਇਕ ਐਕਸ ਹੈਂਡਲ ਤੋਂ ਕੰਗਨਾ ਦੇ ਬਿਆਨ ਦੀ ਵੀਡੀਓ ਸ਼ੇਅਰ ਕਰ ਕੇ ਲਿਖਿਆ ਗਿਆ, ‘‘ਗਜ਼ਬ ਦਾ ਨਵਾਂ ਗਿਆਨ ਦੇ ਰਹੀ ਹੈ ਇਹ ਭਗਤਾਂ ਦੀ ਦੀਦੀ।’’
ਸੁਭਾਸ਼ ਚੰਦਰ ਬੌਸ ਨੂੰ ਦੱਸਿਆ ਪਹਿਲਾ ਪੀ. ਐੱਮ.
ਇਸੇ ਇੰਟਰਵਿਊ ’ਚ ਕੰਗਨਾ ਨੇ ਕਿਹਾ ਸੀ, ‘‘ਮੈਨੂੰ ਇਕ ਗੱਲ ਦੱਸੋ, ਜਦੋਂ ਸਾਨੂੰ ਆਜ਼ਾਦੀ ਮਿਲੀ ਤਾਂ ਭਾਰਤ ਦੇ ਪਹਿਲੇ ਪੀ. ਐੱਮ. ਨੇਤਾਜੀ ਸੁਭਾਸ਼ ਚੰਦਰ ਬੋਸ ਕਿਥੇ ਗਏ ਸਨ?’’
ਕੰਗਨਾ ਦਾ ਬਿਆਨ ਕਿੰਨਾ ਸੱਚ?
ਅਪ੍ਰੈਲ 1946 ’ਚ ਕਾਂਗਰਸ ਵਰਕਿੰਗ ਕਮੇਟੀ ਦੀ ਮੀਟਿੰਗ ’ਚ ਮਹਾਤਮਾ ਗਾਂਧੀ, ਪੰਡਿਤ ਜਵਾਹਰ ਲਾਲ ਨਹਿਰੂ, ਡਾ. ਰਾਜਿੰਦਰ ਪ੍ਰਸਾਦ, ਖ਼ਾਨ ਅਬਦੁਲ ਗੱਫ਼ਾਰ ਖ਼ਾਨ, ਅਚਾਰੀਆ ਜੇ. ਬੀ. ਕ੍ਰਿਪਲਾਨੀ ਆਦਿ ਸ਼ਾਮਲ ਹੋਏ। ਕਾਂਗਰਸ ਦੀਆਂ 15 ਸੂਬਾਈ ਕਮੇਟੀਆਂ ’ਚੋਂ 12 ਸਰਦਾਰ ਵੱਲਭ ਭਾਈ ਪਟੇਲ ਦੇ ਹੱਕ ’ਚ ਸਨ। ਕਿਸੇ ਵੀ ਸੂਬਾਈ ਕਮੇਟੀ ਨੇ ਜਵਾਹਰ ਲਾਲ ਨਹਿਰੂ ਦੇ ਨਾਂ ਦੀ ਤਜਵੀਜ਼ ਨਹੀਂ ਕੀਤੀ ਸੀ। ਬਹੁਮਤ ਪਟੇਲ ਦੇ ਹੱਕ ’ਚ ਸੀ ਪਰ ਮਹਾਤਮਾ ਗਾਂਧੀ ਪੰਡਿਤ ਜਵਾਹਰ ਲਾਲ ਨਹਿਰੂ ਨੂੰ ਪ੍ਰਧਾਨ ਮੰਤਰੀ ਬਣਾਉਣਾ ਚਾਹੁੰਦੇ ਸਨ। ਅਖੀਰ ਮਹਾਤਮਾ ਗਾਂਧੀ ਦੇ ਫ਼ੈਸਲੇ ਦਾ ਸਨਮਾਨ ਕਰਦਿਆਂ ਸਰਦਾਰ ਪਟੇਲ ਨੇ ਆਪਣੀ ਉਮੀਦਵਾਰੀ ਵਾਪਸ ਲੈ ਲਈ ਸੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।