ਭਾਜਪਾ ਛੱਡ ਕਾਂਗਰਸ ''ਚ ਸ਼ਾਮਲ ਹੋਣ ਵਾਲੇ MP ਬ੍ਰਿਜੇਂਦਰ ਸਿੰਘ ਨੂੰ ਪਾਰਟੀ ਨੇ ਨਹੀਂ ਦਿੱਤੀ ਟਿਕਟ
Thursday, Apr 25, 2024 - 11:45 PM (IST)

ਨੈਸ਼ਨਲ ਡੈਸਕ - ਕਾਂਗਰਸ ਨੇ ਲੋਕ ਸਭਾ ਚੋਣਾਂ ਲਈ ਅੱਜ ਹਰਿਆਣਾ ਦੇ 8 ਉਮੀਦਵਾਰਾਂ ਦੀ ਸੂਚੀ ਦਾ ਐਲਾਨ ਕਰ ਦਿੱਤਾ ਹੈ। ਜਿਸ ਵਿਚ ਵਰੁਣ ਚੌਧਰੀ ਨੂੰ ਅੰਬਾਲਾ, ਸਿਰਸਾ ਤੋਂ ਕੁਮਾਰੀ ਸ਼ੈਲਜਾ, ਹਿਸਾਰ ਤੋਂ ਜੈ ਪ੍ਰਕਾਸ਼, ਕਰਨਾਲ ਤੋਂ ਦਿਵਯਾਂਸ਼ੂ ਬੁੱਧੀਰਾਜ, ਸੋਨੀਪਤ ਤੋਂ ਸਤਪਾਲ ਬ੍ਰਹਮਚਾਰੀ, ਰੋਹਤਕ ਤੋਂ ਦੀਪੇਂਦਰ ਸਿੰਘ ਹੁੱਡਾ, ਭਿਵਾਨੀ ਮਹਿੰਦਰਗੜ੍ਹ ਤੋਂ ਰਾਓ ਧਨ ਸਿੰਘ, ਫਰੀਦਾਬਾਦ ਤੋਂ ਮਹਿੰਦਰ ਪ੍ਰਤਾਪ ਨੂੰ ਉਮੀਦਵਾਰ ਬਣਾਇਆ ਗਿਆ ਹੈ।
ਇਹ ਵੀ ਪੜ੍ਹੋ- ਯੂਰਪੀਅਨ ਯੂਨੀਅਨ ਦਾ ਵੱਡਾ ਖੁਲਾਸਾ, 527 ਭਾਰਤੀ ਭੋਜਨ ਉਤਪਾਦਾਂ 'ਚ ਮਿਲੇ ਕੈਂਸਰ ਪੈਦਾ ਕਰਨ ਵਾਲੇ ਰਸਾਇਣ
ਉਥੇ ਹੀ ਸੰਸਦ ਮੈਂਬਰ ਬ੍ਰਿਜੇਂਦਰ ਸਿੰਘ ਨੂੰ ਵੱਡਾ ਝਟਕਾ ਲੱਗਾ ਹੈ। ਭਾਰਤੀ ਜਨਤਾ ਪਾਰਟੀ ਦਾ ਸਾਥ ਛੱਡ ਕਾਂਗਰਸ 'ਚ ਸ਼ਾਮਲ ਹੋਣ ਵਾਲੇ ਬ੍ਰਿਜੇਂਦਰ ਸਿੰਘ ਨੂੰ ਪਾਰਟੀ ਨੇ ਟਿਕਟ ਨਹੀਂ ਦਿੱਤੀ ਹੈ। ਦੱਸ ਦਈਏ ਕਿ ਚੌਧਰੀ ਬੀਰੇਂਦਰ ਸਿੰਘ ਦੇ ਬੇਟੇ ਹਨ ਸੰਸਦ ਮੈਂਬਰ ਬ੍ਰਿਜੇਂਦਰ ਸਿੰਘ। ਉਨ੍ਹਾਂ ਨੇ ਹਿਸਾਰ ਤੋਂ ਕਾਂਗਰਸ ਪਾਰਟੀ ਵੱਲੋਂ ਚੋਣ ਲਣਨ ਦੀ ਇੱਛਾ ਪ੍ਰਗਟਾਈ ਸੀ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e