ਭਾਰਤ ਲਈ 8 ਫ਼ੀਸਦੀ ਵਿਕਾਸ ਦਰ ਦਾ ਅਨੁਮਾਨ ਸਾਡਾ ਨਹੀਂ : IMF

04/05/2024 2:38:58 PM

ਵਾਸ਼ਿੰਗਟਨ (ਭਾਸ਼ਾ) - ਅੰਤਰਰਾਸ਼ਟਰੀ ਮੁਦਰਾ ਫੰਡ (ਆਈ.ਐੱਮ.ਐੱਫ.) ਨੇ ਆਪਣੇ ਕਾਰਜਕਾਰੀ ਨਿਰਦੇਸ਼ਕ ਕ੍ਰਿਸ਼ਨਾਮੂਰਤੀ ਸੁਬਰਾਮਨੀਅਮ ਦੇ ਭਾਰਤ ਦੀ ਵਿਕਾਸ ਦਰ ਨੂੰ ਲੈ ਕੇ ਹਾਲੀਆ ਬਿਆਨ ਤੋਂ ਦੂਰੀ ਬਣਾਉਂਦੇ ਹੋਏ ਕਿਹਾ ਕਿ ਇਹ ਅਨੁਮਾਨ ਉਸ ਦਾ ਨਹੀਂ ਹੈ। IMF ਨੇ ਕਿਹਾ ਹੈ ਕਿ ਸੁਬਰਾਮਨੀਅਮ ਉਸਦੇ ਪਲੇਟਫਾਰਮ 'ਤੇ ਭਾਰਤ ਦੇ ਪ੍ਰਤੀਨਿਧੀ ਦੀ ਭੂਮਿਕਾ ਵਿਚ ਸਨ। ਆਈਐੱਮਐੱਫ ਦੀ ਤਰਜਮਾਨ ਜੂਲੀ ਕੋਜ਼ਾਕ ਨੇ ਵੀਰਵਾਰ ਨੂੰ ਇੱਥੇ ਪੱਤਰਕਾਰਾਂ ਨੂੰ ਕਿਹਾ, "ਸੁਬਰਾਮਣੀਅਨ ਦੁਆਰਾ ਪ੍ਰਗਟਾਏ ਗਏ ਵਿਚਾਰ ਆਈਐੱਮਐੱਫ ਵਿੱਚ ਭਾਰਤ ਦੇ ਪ੍ਰਤੀਨਿਧੀ ਵਜੋਂ ਉਨ੍ਹਾਂ ਦੀ ਭੂਮਿਕਾ ਵਿੱਚ ਸਨ।"

ਇਹ ਵੀ ਪੜ੍ਹੋ - ਦਾਦੇ ਨੇ 1994 'ਚ ਖਰੀਦੇ ਸੀ SBI ਦੇ 500 ਰੁਪਏ ਦੇ ਸ਼ੇਅਰ, ਹੁਣ ਕੀਮਤ ਜਾਣ ਪੋਤੇ ਦੇ ਉੱਡ ਗਏ ਹੋਸ਼

ਉਹ ਸੁਬਰਾਮਨੀਅਮ ਦੇ ਹਾਲ ਹੀ ਦੇ ਬਿਆਨਾਂ 'ਤੇ ਸਵਾਲ ਦਾ ਜਵਾਬ ਦੇ ਰਹੀ ਸੀ, ਜਿਸ 'ਚ ਉਨ੍ਹਾਂ ਨੇ ਭਾਰਤ ਦੀ ਵਿਕਾਸ ਦਰ 8 ਫ਼ੀਸਦੀ ਰਹਿਣ ਦਾ ਅਨੁਮਾਨ ਲਗਾਇਆ ਸੀ। ਇਹ IMF ਦੁਆਰਾ ਜਾਰੀ ਕੀਤੇ ਪਿਛਲੇ ਵਿਕਾਸ ਦਰ ਅਨੁਮਾਨਾਂ ਤੋਂ ਵੱਖਰਾ ਹੈ। ਸੁਬਰਾਮਨੀਅਮ ਨੇ 28 ਮਾਰਚ ਨੂੰ ਨਵੀਂ ਦਿੱਲੀ ਵਿੱਚ ਇੱਕ ਸਮਾਗਮ ਵਿੱਚ ਕਿਹਾ ਸੀ ਕਿ ਜੇਕਰ ਦੇਸ਼ ਪਿਛਲੇ 10 ਸਾਲਾਂ ਵਿੱਚ ਲਾਗੂ ਕੀਤੀਆਂ ਗਈਆਂ ਚੰਗੀਆਂ ਨੀਤੀਆਂ ਨੂੰ ਦੁੱਗਣਾ ਕਰਦਾ ਹੈ ਅਤੇ ਸੁਧਾਰਾਂ ਵਿੱਚ ਤੇਜ਼ੀ ਲਿਆਉਂਦਾ ਹੈ ਤਾਂ ਭਾਰਤੀ ਅਰਥਵਿਵਸਥਾ 2047 ਤੱਕ ਅੱਠ ਫ਼ੀਸਦੀ ਦੀ ਦਰ ਨਾਲ ਵਿਕਾਸ ਕਰ ਸਕਦੀ ਹੈ।

ਇਹ ਵੀ ਪੜ੍ਹੋ - ਪਹਿਲੀ ਵਾਰ 70 ਹਜ਼ਾਰ ਰੁਪਏ ਦੇ ਨੇੜੇ ਪੁੱਜੀਆਂ ਸੋਨੇ ਦੀਆਂ ਕੀਮਤਾਂ, ਖਰੀਦਦਾਰ ਬਾਜ਼ਾਰ ਤੋਂ ਹੋਏ ਦੂਰ

ਉਹਨਾਂ ਨੇ ਕਿਹਾ ਸੀ ਕਿ ਮੂਲ ਵਿਚਾਰ ਇਹ ਹੈ ਕਿ ਪਿਛਲੇ 10 ਸਾਲ ਵਿਚ ਭਾਰਤ ਨੇ ਜਿਸ ਤਰ੍ਹਾਂ ਦਾ ਵਿਕਾਸ ਦਰਜ ਕੀਤਾ ਹੈ, ਜੇਕਰ ਅਸੀਂ ਪਿਛਲੇ 10 ਸਾਲਾਂ ਵਿਚ ਲਾਗੂ ਕੀਤੀਆਂ ਗਈਆਂ ਚੰਗੀਆਂ ਨੀਤੀਆ ਨੂੰ ਦੁੱਗਣਾ ਕਰ ਸਕਦੇ ਹਾਂ ਅਤੇ ਸੁਧਾਰਾਂ ਵਿਚ ਤੇਜ਼ੀ ਲਿਆ ਸਕਦੇ ਹਾਂ ਤਾਂ ਭਾਰਤ ਇਥੋਂ 2047 ਤੱਕ ਯਕੀਨੀ ਤੌਰ 'ਤੇ 8 ਫ਼ੀਸਦੀ ਦੀ ਦਰ ਨਾਲ ਵੱਧ ਸਕਦਾ ਹੈ। IMF ਦੇ ਬੁਲਾਰੇ ਨੇ ਦੱਸਿਆ ਕਿ ਸਾਡੇ ਕੋਲ ਕਾਰਜਕਾਰੀ ਨਿਰਦੇਸ਼ਕਾਂ ਦਾ ਇਕ ਬੋਰਡ ਹੈ, ਜੋ ਕਾਰਜਕਾਰੀ ਨਿਰਦੇਸ਼ਕਾਂ ਤੋਂ ਬਣਿਆ ਹੈ।

ਇਹ ਵੀ ਪੜ੍ਹੋ - ਰਿਕਾਰਡ ਤੇਜ਼ੀ ਤੋਂ ਬਾਅਦ ਹੇਠਾਂ ਡਿੱਗੀਆਂ ਸੋਨੇ-ਚਾਂਦੀ ਦੀਆਂ ਕੀਮਤਾਂ, ਜਾਣੋ ਅੱਜ ਦਾ ਨਵਾਂ ਰੇਟ

ਇਹ ਦੇਸ਼ਾਂ ਜਾਂ ਰਾਸ਼ਟਰੀ ਸਮੂਹਾਂ ਦੇ ਨੁਮਾਇੰਦੇ ਹਨ। ਇਹ ਯਕੀਨੀ ਤੌਰ 'ਤੇ ਆਈਐਮਐਫ ਕਰਮਚਾਰੀਆਂ ਦੇ ਕੰਮ ਤੋਂ ਵੱਖਰੇ ਹਨ।" ਕੋਜ਼ੈਕ ਨੇ ਕਿਹਾ, “ਆਈਐਮਐਫ ਅਗਲੇ ਕੁਝ ਹਫ਼ਤਿਆਂ ਵਿੱਚ ਆਪਣੇ ਵਿਸ਼ਵ ਆਰਥਿਕ ਦ੍ਰਿਸ਼ਟੀਕੋਣ ਵਿੱਚ ਸੋਧ ਕਰੇਗਾ। ਪਰ ਜਨਵਰੀ ਤੱਕ ਸਾਡਾ ਵਿਕਾਸ ਪੂਰਵ ਅਨੁਮਾਨ 6.5 ਫ਼ੀਸਦੀ ਦੇ ਮੱਧਮ-ਮਿਆਦ ਦੇ ਵਾਧੇ ਲਈ ਸੀ ਅਤੇ ਇਹ ਅਕਤੂਬਰ ਦੇ ਮੁਲਾਬਲੇ ਵਿਚ ਥੋੜ੍ਹਾ ਉੱਪਰ ਵੱਲ ਸੰਸ਼ੋਧਨ ਸੀ। ਦੁਬਾਰਾ ਤੋਂ ਅਸੀਂ ਕੁਝ ਹਫ਼ਤਿਆਂ ਵਿੱਚ ਨਵੀਨਤਮ ਪੂਰਵ ਅਨੁਮਾਨ ਪੇਸ਼ ਕਰਾਂਗੇ।''

ਇਹ ਵੀ ਪੜ੍ਹੋ - ਅਪ੍ਰੈਲ ਮਹੀਨੇ ਦੇ ਪਹਿਲੇ ਦਿਨ ਪੈਟਰੋਲ-ਡੀਜ਼ਲ ਦੀਆਂ ਕੀਮਤਾਂ 'ਚ ਹੋਇਆ ਬਦਲਾਅ, ਜਾਣੋ ਨਵੇਂ ਰੇਟ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


rajwinder kaur

Content Editor

Related News